ਸੋਸ਼ਲ ਮੀਡੀਆ ''ਤੇ ਫੈਲੀ ਮੁੜ ਤਾਲਾਬੰਦੀ ਦੀ ਅਫਵਾਹ, ਲੋਕ ਹੋਏ ਪ੍ਰੇਸ਼ਾਨ

06/11/2020 5:15:56 PM

ਨਵਾਂਸ਼ਹਿਰ (ਮਨੋਰੰਜਨ) : ਦੇਸ਼ ਅਤੇ ਸੂਬੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਣ ਦੇ ਨਾਲ ਹੀ ਤਾਲਾਬੰਦੀ ਦੀਆਂ ਅਫਵਾਹਾਂ ਨੇ ਵੀ ਜ਼ੋਰ ਫੜ੍ਹ ਲਿਆ ਹੈ। ਇਨ੍ਹਾਂ ਅਫਵਾਹਾਂ ਕਾਰਣ ਲੋਕ ਖੌਫਜ਼ਦਾ ਹਨ। ਡਰ ਦੇ ਮਾਰੇ ਕਈ ਲੋਕ ਫਿਰ ਤੋ ਰਾਸ਼ਣ ਜਮਾਂ ਕਰਨ ਲੱਗੇ ਹਨ। ਬਾਜ਼ਾਰਾਂ ਵਿਚ ਦੁਕਾਨਦਾਰ ਵੀ ਇਨ੍ਹਾਂ ਅਫਵਾਹਾਂ ਨਾਲ ਸਹਿਮੇ ਹੋਏ ਹਨ। ਉਹ ਵੀ ਤਾਲਾਬੰਦੀ ਦੀਆਂ ਸੰਭਾਵਨਾਵਾਂ ਦੇ ਚੱਲਦੇ ਜ਼ਰੂਰੀ ਬੰਦੋਬਸਤ ਕਰ ਰਹੇ ਹਨ। ਦੁਕਾਨਦਾਰਾਂ ਦਾ ਤਰਕ ਹੈ ਕਿ ਸੂਬਾ ਸਰਕਾਰ ਇਨ੍ਹਾਂ ਅਫਵਾਹਾਂ 'ਤੇ ਆਪਣੀ ਸਪੱਸ਼ਟੀਕਰਨ ਜਾਰੀ ਕਰੇ। ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਠੋਸ ਕਾਰਵਾਈ ਕਰੇ ਨਹੀਂ ਤਾਂ ਅਜਿਹੀਆਂ ਅਫਵਾਹਾਂ ਨਾਲ ਲੋਕ ਪ੍ਰੇਸ਼ਾਨ ਰਹਿਣਗੇ।

ਇਹ ਵੀ ਪੜ੍ਹੋ : ਪਠਾਨਕੋਟ ਜ਼ਿਲ੍ਹੇ 'ਚ ਰੁਕਣ ਦਾ ਨਾਂ ਨਹੀਂ ਲੈ ਰਿਹਾ ਕੋਰੋਨਾ, 19 ਨਵੇਂ ਮਾਮਲਿਆਂ ਦੀ ਪੁਸ਼ਟੀ

ਦੁਕਾਨਦਾਰਾਂ ਦੀਆਂ ਵੱਖ-ਵੱਖ ਯੂਨੀਅਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਹੀ ਹੁਣ ਦੋਬਾਰਾ ਲਾਕਡਾਊਨ ਹੋਣ ਦੀਆਂ ਅਫਵਾਹਾਂ ਨੇ ਵੀ ਜ਼ੋਰ ਫੜ੍ਹ ਲਿਆ ਹੈ। ਸਾਡੇ ਕੋਲ ਵੀ ਅਜਿਹੇ ਫੋਨ ਰੋਜ਼ਾਨਾ ਆ ਰਹੇ ਹਨ ਜੋ ਪੁੱਛਦੇ ਹਨ ਕਿ ਤਾਲਾਬੰਦੀ ਦੋਬਾਰਾ ਹੋਣ ਜਾ ਰਿਹਾ ਹੈ ਜਾਂ ਨਹੀਂ? ਇਨ੍ਹਾਂ ਅਫਵਾਹਾਂ ਨੂੰ ਲੈ ਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਜਿਹੜੇ ਗ਼ਲਤ ਅਫਵਾਹਾਂ ਫੈਲਾਅ ਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਵਪਾਰ ਮੰਡਲ ਦੇ ਸੀਨੀਅਰ ਵਾਈਸ ਪ੍ਰਧਾਨ ਪ੍ਰਵੀਨ ਭਾਟੀਆ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੀ ਦੋਬਾਰਾ ਤਾਲਾਬੰਦੀ ਦੀਆਂ ਅਫਵਾਹਾਂ ਲੈ ਕੇ ਦੁਕਾਨਦਾਰ ਆ ਰਹੇ ਹਨ। ਅਸੀਂ ਸਾਰਿਆਂ ਨੂੰ ਕਿਹਾ ਕਿ ਹੁਣ ਅਜਿਹਾ ਨਹੀਂ ਹੋ ਸਕਦਾ। ਅਫਵਾਹਾਂ ਕਾਰਣ ਦੁਕਾਨਦਾਰ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ : ਇਕਾਂਤਵਾਸ 'ਚ ਰਹਿ ਰਹੇ ਪੁਲਸ ਮੁਲਾਜ਼ਮਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਨਾਕਾਮ, ਤਿੰਨ ਕਿੰਨਰ ਗ੍ਰਿਫਤਾਰ


Gurminder Singh

Content Editor

Related News