ਕੋਰੋਨਾ ਮਰੀਜ਼ ਦਾ ਪਿਉ ਬੋਲਿਆ, 3 ਕਤਲ ਕੀਤੇ, 30 ਸਾਲ ਜੇਲ ਕੱਟੀ, ਕਿਤੇ ਚੌਥਾ ਕਤਲ ਨਾ ਕਰਨਾ ਪੈ ਜਾਵੇ

08/14/2020 8:57:06 PM

ਫਾਜ਼ਿਲਕਾ (ਸੁਨੀਲ ਨਾਗਪਾਲ) : ਕੋਰੋਨਾ ਆਫ਼ਤ ਦੌਰਾਨ ਜਿਥੇ ਸਿਹਤ ਕਾਮੇ ਆਪਣੀ ਜਾਨ ਖ਼ਤਰੇ 'ਚ ਪਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਹੋਰ ਸੇਵਾਵਾਂ ਨਿਭਾਅ ਰਹੇ ਹਨ, ਉਥੇ ਹੀ ਕੁਝ ਥਾਈਂ ਦੇਖਣ 'ਚ ਆਇਆ ਹੈ ਕਿ ਕੁਝ ਸਿਹਤ ਕਾਮਿਆਂ ਨਾਲ ਲੋਕ ਨਾ ਸਿਰਫ ਸਹਿਯੋਗ ਕਰ ਰਹੇ ਹਨ ਸਗੋਂ ਧਮਕੀਆਂ ਵੀ ਦੇ ਰਹੇ ਹਨ। ਅਜਿਹਾ ਹੀ ਮਾਮਲਾ ਫਾਜ਼ਿਲਕਾ ਦੇ ਪਿੰਡ ਢੰਡੀ ਕਦੀਮ ਦਾ ਸਾਹਮਣੇ ਆਇਆ ਹੈ। ਜਿੱਥੇ ਸਿਹਤ ਕਾਮਿਆਂ ਨੂੰ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਪਿਤਾ ਨੇ ਇਹ ਧਮਕੀ ਦਿੱਤੀ ਕਿ ਉਸ ਨੇ 3 ਕਤਲ ਕੀਤੇ ਹਨ ਅਤੇ 30 ਸਾਲ ਦੀ ਸਜ਼ਾ ਕੱਟ ਚੁੱਕਾ ਹੈ। ਕਿੱਤੇ ਚੌਥਾ ਕਤਲ ਨਾ ਕਰਨਾ ਪੈ ਜਾਵੇ, ਇਸ ਲਈ ਉਹ (ਸਿਹਤ ਕਾਮੇ) ਇਥੋਂ ਚਲੇ ਜਾਣ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਮੋਗਾ ਦੇ ਡੀ. ਸੀ. ਦਫ਼ਤਰ 'ਤੇ ਲਹਿਰਾਇਆ ਖਾਲਿਸਤਾਨ ਦਾ ਝੰਡਾ

PunjabKesari

ਅਸਲ ਵਿਚ ਸਿਹਤ ਵਿਭਾਗ ਦੀ ਟੀਮ ਕੋਰੋਨਾ ਮਹਾਮਾਰੀ ਨਾਲ ਪੀੜਤ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਆਈ ਸੀ ਤਾਂ ਜੋ ਉਸ ਨੂੰ ਕੁਆਰੰਟਾਈਨ ਕੀਤਾ ਜਾ ਸਕੇ। ਜਿੱਥੇ ਮਰੀਜ਼ ਦੇ ਪਿਤਾ ਨੇ ਕਾਮਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤਕ ਦੇ ਦਿੱਤੀਆਂ। ਉਧਰ ਪੁਲਸ ਨੇ ਪਿਉ-ਪੁੱਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਬਾਅਦ ਵਿਚ ਛਾਪਾ ਮਾਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿੱਥੇ ਪੁੱਤ ਨੂੰ ਕੁਆਰੰਟਾਈਨ ਸੈਂਟਰ ਜਲਾਲਾਬਾਦ 'ਚ ਭਰਤੀ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਕੈਪਟਨ ਦੇ ਸਮਾਰਟ ਫੋਨਾਂ ਨੂੰ ਲੈ ਕੇ ਵਾਇਰਲ ਹੋਇਆ ਇਹ ਮੈਸੇਜ, ਸਿੱਖਿਆ ਮੰਤਰੀ ਨੇ ਦਿੱਤੀ ਚਿਤਾਵਨੀ

PunjabKesari

ਕੀ ਹੈ ਪੂਰਾ ਮਾਮਲਾ
ਦਰਅਸਲ ਮਿਲੀ ਜਾਣਕਾਰੀ ਮੁਤਾਬਕ ਜੰਡਵਾਲਾ ਭੀਮੇਸ਼ਾਹ ਦੇ ਮਲਟੀਪਰਪਜ ਹੈਲਥ ਕਾਮਿਆਂ ਨੇ ਸ਼ਿਕਾਇਤ ਦਿੱਤੀ ਕਿ ਸਿਹਤ ਵਿਭਾਗ ਤੋਂ ਉਨ੍ਹਾਂ ਨੂੰ ਇਕ ਨੌਜਵਾਨ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਰਿਪੋਰਟ ਮਿਲੀ ਸੀ। ਉਹ ਐਂਬੂਲੈਂਸ ਲੈ ਕੇ ਮਰੀਜ਼ ਨੂੰ ਢੰਡੀ ਕਦੀਮ ਲੈਣ ਉਸ ਦੇ ਪਿੰਡ ਪਹੁੰਚ ਗਏ। ਮਰੀਜ਼ ਦੇ ਪਿਤਾ ਕਸ਼ਮੀਰ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤ ਕੋਰੋਨਾ ਪੀੜਤ ਹੈ। ਉਹ ਲੈਣ ਆਏ ਹਨ। ਪੀੜਤ ਨੌਜਵਨ ਲਵਪ੍ਰੀਤ ਸਮਝਾਉਣ 'ਤੇ ਵੀ ਨਾਲ ਜਾਣ ਲਈ ਰਾਜ਼ੀ ਨਹੀਂ ਹੋਇਆ। ਇਸ 'ਤੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਫੋਨ ਕੀਤਾ ਤਾਂ ਲਵਪ੍ਰੀਤ ਦਾ ਪਿਤਾ ਕਸ਼ਮੀਰ ਸਿੰਘ ਬੋਲਿਆ ਜੇ ਫੋਨ ਕੀਤਾ ਤਾਂ ਗ਼ਲਤ ਹੋ ਜਾਵੇਗਾ। ਧਮਕੀ ਦਿੱਤੀ ਕਿ ਉਹ 3 ਕਤਲ ਪਹਿਲਾਂ ਕਰ ਚੁੱਕਾ ਹੈ, 30 ਸਾਲ ਜੇਲ ਵੀ ਕੱਟੀ ਹੈ। ਅਜਿਹਾ ਨਾ ਹੋਵੇ ਕਿ ਚੌਥਾ ਕਤਲ ਕਰਨਾ ਪਵੇ। ਇਸ ਲਈ ਇਥੋਂ ਨਿਕਲ ਜਾਓ। ਪੁਲਸ ਲੈ ਕੇ ਦੁਬਾਰਾ ਪਹੁੰਚੇ ਤਾਂ ਲਵਪ੍ਰੀਤ ਦਾ ਪਰਿਵਾਰ ਫਰਾਰ ਹੋ ਗਿਆ। ਜਿਨ੍ਹਾਂ ਨੂੰ ਬਾਅਦ 'ਚ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਗਿੱਦੜਬਾਹਾ : ਦੋ ਧੜਿਆਂ 'ਚ ਖੂਨੀ ਭੇੜ, 200 ਤੋਂ ਵਧੇਰੇ ਨੌਜਵਾਨਾਂ ਨੇ ਚਲਾਏ ਬੇਸ ਬੈਟ, ਹਾਕੀਆਂ ਤੇ ਗੋਲੀਆਂ

PunjabKesari

ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਡੀ. ਐੱਸ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਕਸ਼ਮੀਰ ਸਿੰਘ ਨੇ ਧਮਕੀ ਦਿੱਤੀ ਤਾਂ ਪੁਲਸ ਨੇ ਢੰਡੀ ਕਦੀਮ ਵਿਚ ਛਾਪਾ ਮਾਰ ਕੇ ਦੋਵਾਂ ਪਿਉ-ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਪਿਉ-ਪੁੱਤ 'ਤੇ 269, 270, 186, 188, 506 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51ਬੀ ਦੇ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਚਿਤਾਵਨੀ, ਭਲਕੇ ਪਵੇਗਾ ਭਾਰੀ ਮੀਂਹ


Gurminder Singh

Content Editor

Related News