Thanks To Doctors : 48 ''ਕੋਰੋਨਾ'' ਮਰੀਜ਼ ਡਿਸਚਾਰਜ, ਹੁਣ ਚੰਡੀਗੜ੍ਹ ਓਰੇਂਜ ਜ਼ੋਨ ''ਚ

Thursday, May 21, 2020 - 05:50 PM (IST)

Thanks To Doctors : 48 ''ਕੋਰੋਨਾ'' ਮਰੀਜ਼ ਡਿਸਚਾਰਜ, ਹੁਣ ਚੰਡੀਗੜ੍ਹ ਓਰੇਂਜ ਜ਼ੋਨ ''ਚ

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਤੋਂ ਬੁੱਧਵਾਰ ਨੂੰ 48 ਕੋਰੋਨਾ ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਇਨ੍ਹਾਂ 'ਚ 3 ਮਰੀਜ਼ਾਂ ਨੂੰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਘਰ ਭੇਜਿਆ ਗਿਆ ਹੈ, ਜਦੋਂ ਕਿ ਬਾਕੀ ਸਾਰਿਆਂ ਨੂੰ ਨਵੀਂ ਡਿਸਚਾਰਜ ਪਾਲਿਸੀ ਅਧੀਨ ਸੂਦ ਧਰਮਸ਼ਾਲਾ 'ਚ ਸ਼ਿਫਟ ਕੀਤਾ ਗਿਆ ਹੈ, ਜਿੱਥੇ ਉਹ ਆਪਣਾ 7 ਦਿਨ ਦਾ ਕੁਆਰੰਟਾਈਨ ਪੀਰੀਅਡ ਪੂਰਾ ਕਰਨਗੇ।

ਬਾਪੂਧਾਮ ਦੇ ਤਿੰਨ ਲੋਕਾਂ ਨੂੰ ਭੇਜਿਆ ਘਰ
ਬਾਪੂਧਾਮ ਦੇ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਇਸ 'ਚ 50 ਸਾਲ ਦੀ ਇਕ ਔਰਤ, 16 ਦੀ ਲੜਕੀ ਅਤੇ 10 ਸਾਲ ਦਾ ਇਕ ਬੱਚਾ ਹੈ। ਦੋ ਵਾਰ 'ਕੋਰੋਨਾ' ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ। ਉਕਤ ਤਿੰਨਾਂ ਨੂੰ ਪੁਰਾਣੀ ਪਾਲਿਸੀ ਅਧੀਨ ਟੈਸਟ ਕਰ ਕੇ ਡਿਸਚਾਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ ► ਦੁਖਦ ਖਬਰ : ਪੰਜਾਬ 'ਚ ਢਾਈ ਮਹੀਨਿਆਂ ਦੇ ਬੱਚੇ ਦੀ 'ਕੋਰੋਨਾ' ਕਾਰਨ ਮੌਤ

PunjabKesari

2 ਹਫ਼ਤੇ ਬਿਤਾ ਚੁੱਕੇ ਪੀ. ਜੀ. ਆਈ. 'ਚ
ਡਿਸਚਾਰਜ ਕੀਤੇ ਗਏ 45 ਮਰੀਜ਼ਾਂ ਨੂੰ ਸੂਦ ਧਰਮਸ਼ਾਲਾ 'ਚ ਸ਼ਿਫਟ ਕੀਤਾ ਗਿਆ ਹੈ, ਜਿਥੇ ਉਹ ਆਪਣਾ 7 ਦਿਨ ਦਾ ਕੁਆਰੰਟਾਈਨ ਪੂਰਾ ਕਰਨਗੇ। ਦਰਅਸਲ ਨਵੀਆਂ ਗਾਈਡਲਾਇੰਸ ਮੁਤਾਬਕ ਮਾਈਲਡ ਅਤੇ ਏਸਿਮਟੋਮੈਟਿਕ ਮਰੀਜ਼ਾਂ ਨੂੰ ਜੇਕਰ ਤਿੰਨ ਦਿਨ ਦੇ ਅੰਦਰ-ਅੰਦਰ ਕੋਈ ਸਮੱਸਿਆ ਨਹੀਂ ਆਉਂਦੀ ਤਾਂ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਸਿਰਫ਼ ਕੁਝ ਦਿਨ ਲਈ ਆਈਸੋਲੇਸ਼ਨ ਦੀ ਜ਼ਰੂਰਤ ਹੈ, ਜਿਸ ਲਈ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਸੂਦ ਧਰਮ ਸ਼ਾਲਾ 'ਚ ਭੇਜਿਆ ਗਿਆ ਹੈ ਕਿਉਂਕਿ ਬਾਪੂਧਾਮ 'ਚ ਇਨ੍ਹਾਂ ਲਈ ਇਹ ਸਹੂਲਤ ਨਹੀਂ ਹੈ। ਇਹ ਸਾਰੇ ਮਰੀਜ਼ ਪੀ. ਜੀ. ਆਈ. 'ਚ 2 ਹਫ਼ਤੇ ਬਿਤਾ ਚੁੱਕੇ ਹਨ।

ਮਰੀਜ਼ਾਂ ਨੂੰ ਦੋ ਬੈਚ 'ਚ ਕੀਤਾ ਡਿਸਚਾਰਜ
ਪੀ. ਜੀ. ਆਈ. ਤੋਂ ਸਾਰੇ ਮਰੀਜ਼ਾਂ ਨੂੰ ਦੋ ਬੈਚ 'ਚ ਡਿਸਚਾਰਜ ਕੀਤਾ ਗਿਆ। ਪਹਿਲੇ ਬੈਚ 'ਚ 18 ਮਰੀਜ਼ ਸਨ, ਜਿਸ 'ਚ 7 ਪੁਰਸ਼ ਅਤੇ 11 ਔਰਤਾਂ ਸੀ। ਜਦੋਂ ਕਿ ਦੂਜੇ ਬੈਚ 'ਚ 27 ਮਰੀਜ਼ ਸਨ, ਜਿਨ੍ਹਾਂ 'ਚ 14 ਪੁਰਸ਼ ਅਤੇ 13 ਔਰਤਾਂ ਸੀ। ਕੋਵਿਡ ਸੈਂਟਰ ਦੇ ਇੰਚਾਰਜ ਡਾ. ਵਿਪਿਨ ਕੌਸ਼ਲ ਨੇ ਇਸ ਮੌਕੇ 'ਤੇ ਕਿਹਾ ਕਿ ਸਾਰੇ ਮਰੀਜ਼ਾਂ ਨੇ ਡਾਕਟਰਾਂ ਅਤੇ ਮੈਡੀਕਲ ਵਰਕਰਾਂ ਦਾ ਬਹੁਤ ਸਾਥ ਦਿੱਤਾ ਹੈ। ਇਨ੍ਹਾਂ 'ਚੋਂ ਅਜਿਹੇ ਕਈ ਮਰੀਜ਼ ਹਨ, ਜੋ ਜਦੋਂ ਦਾਖਲ ਹੋਏ ਸਨ ਤਾਂ ਬਹੁਤ ਗ਼ੁੱਸੇ 'ਚ ਸਨ ਕਿ ਉਨ੍ਹਾਂ ਨੂੰ ਇਹ ਕਿਉਂ ਹੋਇਆ। ਮਾਨਸਿਕ ਤੌਰ 'ਤੇ ਆਪਣੇ ਆਪ ਤੋਂ ਨਰਾਜ਼ ਸਨ। ਬਾਅਦ 'ਚ ਉਨ੍ਹਾਂ ਨੇ ਸਾਥ ਦਿੱਤਾ, ਜਿਸ ਦੀ ਬਦੌਲਤ ਅੱਜ ਸਾਰੇ ਠੀਕ ਹੋ ਕੇ ਡਿਸਚਾਰਜ ਹੋ ਰਹੇ ਹਨ। ਇਨ੍ਹਾਂ ਮਰੀਜ਼ਾਂ ਦੇ ਡਿਸਚਾਰਜ ਹੋਣ ਤੋਂ ਬਾਅਦ ਹੁਣ ਸ਼ਹਿਰ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 63 ਰਹਿ ਗਈ ਹੈ। ਇਹ ਜਾਣਕਾਰੀ ਐਡਵਾਇਜ਼ਰ ਮਨੋਜ ਪਰਿਦਾ ਨੇ ਟਵਿਟਰ 'ਤੇ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ ► ਜ਼ਿਲ੍ਹਾ ਸੰਗਰੂਰ ਹੋਇਆ 'ਕੋਰੋਨਾ' ਮੁਕਤ, ਆਖਰੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ 

ਬਾਪੂਧਾਮ 'ਚ ਦੋ ਹੋਰ ਕੋਰੋਨਾ ਮਰੀਜ਼
ਮੰਗਲਵਾਰ ਨੂੰ ਸ਼ਹਿਰ 'ਚ ਦੋ ਨਵੇਂ ਕੋਰੋਨਾ ਪਾਜ਼ੇਟਿਵ ਸਾਹਮਣੇ ਆਏ। ਦੋਵੇਂ ਮਰੀਜ਼ ਬਾਪੂਧਾਮ ਦੇ ਰਹਿਣ ਵਾਲੇ ਹਨ, ਜਿਨ੍ਹਾਂ 'ਚ 6 ਇਕ ਸਾਲ ਦਾ ਬੱਚਾ ਹੈ। ਉਸ ਦੇ ਕਾਂਟੈਕਟ 'ਚ ਆਉਂਦੇ 4 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਨਾਲ ਹੀ 50 ਸਾਲ ਦੇ ਇਕ ਪੁਰਸ਼ 'ਚ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਹ ਕਮਿਊਨਿਟੀ ਕਾਂਟੈਕਟ ਰਾਹੀਂ ਵਾਇਰਸ ਦੀ ਚਪੇਟ 'ਚ ਆਇਆ ਹੈ। 5 ਪਰਿਵਾਰਕ ਮੈਂਬਰ ਅਤੇ 4 ਕਮਿਊਨਿਟੀ ਕਾਂਟੈਕਟ ਦੀ ਸੈਂਪਲਿੰਗ ਕੀਤੀ ਗਈ ਹੈ।


author

Anuradha

Content Editor

Related News