ਕੋਰੋਨਾ ਆਫ਼ਤ ਨਾਲ ਲੜ ਰਹੇ ''ਪੰਜਾਬ'' ਲਈ ਚਿੰਤਾ ਭਰੀ ਖ਼ਬਰ, ਅੰਕੜਿਆਂ ''ਚ ਸਾਹਮਣੇ ਆਈ ਇਹ ਗੱਲ
Saturday, May 08, 2021 - 04:14 PM (IST)
ਚੰਡੀਗੜ੍ਹ : ਕੋਰੋਨਾ ਮਹਾਮਾਰੀ ਨਾਲ ਲੜ ਰਹੇ ਪੰਜਾਬ ਲਈ ਇਕ ਹੋਰ ਚਿੰਤਾ ਭਰੀ ਖ਼ਬਰ ਹੈ। ਜਿੱਥੇ ਭਾਜਪਾ ਸ਼ਾਸਿਤ ਸੂਬਿਆਂ ਨੂੰ ਕੋਰੋਨਾ ਵੈਕਸੀਨ ਅਤੇ ਹੋਰ ਮਦਦ ਭੇਜੀ ਜਾ ਰਹੀ ਹੈ, ਉੱਥੇ ਹੀ ਪੰਜਾਬ ਨੂੰ ਨਾ ਤਾਂ ਵੈਕਸੀਨ ਮਿਲ ਰਹੀ ਹੈ ਅਤੇ ਨਾ ਹੀ ਫੰਡ। ਇਸ ਗੱਲ ਦਾ ਖ਼ੁਲਾਸਾ ਬਾਬਾ ਫਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ਼ ਦੇ ਸਾਬਕਾ ਰਜਿਸਟਰਾਰ ਡਾ. ਪਿਆਰਾ ਲਾਲ ਗਰਗ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਲਾਰੈਂਸ ਦਾ ਸੱਜਾ ਹੱਥ 'ਮੌਂਟੀ ਸ਼ਾਹ' ਗ੍ਰਿਫ਼ਤਾਰ, CCTV 'ਚ ਕੈਦ ਹੋਈ ਸੀ ਵਾਰਦਾਤ
ਡਾ. ਪਿਆਰਾ ਲਾਲ ਗਰਗ ਵੱਲੋਂ ਇਸ ਸਬੰਧੀ ਅੰਕੜੇ ਇਕੱਠੇ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ 'ਚ ਇਹ ਗੱਲ ਕਹੀ ਗਈ ਹੈ ਕਿ ਸੰਘੀ ਢਾਂਚੇ 'ਚ ਕੇਂਦਰ ਸਰਕਾਰ ਲਈ ਸਾਰੇ ਸੂਬੇ ਇੱਕੋ ਜਿਹੇ ਹੁੰਦੇ ਹਨ, ਇਸ ਲਈ ਜੋ ਵੀ ਚੀਜ਼ ਕੇਂਦਰ ਵੱਲੋਂ ਦਿੱਤੀ ਜਾਂਦੀ ਹੈ, ਉਹ ਸੂਬਿਆਂ ਦੀ ਆਬਾਦੀ ਅਤੇ ਲੋੜ ਦੇ ਹਿਸਾਬ ਨਾਲ ਬਰਾਬਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕੋਵਿਡ ਨਾਲ ਲੜਨ ਲਈ ਨਾ ਤਾਂ ਪੰਜਾਬ ਕੋਲ ਵੈਕਸੀਨ ਅਤੇ ਨਾ ਹੀ ਆਕਸੀਜਨ ਦੀ ਸਪਲਾਈ ਕਰਨ 'ਚ ਅਜਿਹਾ ਹੋ ਰਿਹਾ ਹੈ। ਇੰਨਾ ਹੀ ਨਹੀਂ ਐਨ. ਡੀ. ਆਰ. ਐੱਫ. ਤੋਂ ਪੂਰਾ ਪੈਸਾ ਵੀ ਨਹੀਂ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਬਰਡ ਫਲੂ' ਨੂੰ ਲੈ ਕੇ ਅਲਰਟ ਜਾਰੀ, ਸੀਲ ਕੀਤਾ ਗਿਆ ਇਲਾਕਾ
ਡਾ. ਗਰਗ ਨੇ ਕਿਹਾ ਕਿ 3 ਮਈ ਤੱਕ ਦੇ ਜੋ ਅੰਕੜੇ ਉਨ੍ਹਾਂ ਨੇ ਮੰਤਰਾਲੇ ਤੋਂ ਲਏ ਹਨ, ਉਨ੍ਹਾਂ ਅਨੁਸਾਰ ਪੰਜਾਬ 'ਚ ਵੈਕਸੀਨ ਦੀ ਵੇਸਟੇਜ ਵੀ ਘੱਟ ਹੈ। ਪੰਜਾਬ 'ਚ ਇਹ 4.98 ਫ਼ੀਸਦੀ ਹੈ, ਜਦੋਂ ਕਿ ਹਰਿਆਣਾ 'ਚ ਇਹ 5.72 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਨਵੀਂ ਸਪਲਾਈ 'ਚ ਵੀ ਇਹੀ ਰਵੱਈਆ ਅਪਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੋਰੋਨਾ ਕਹਿਰ' ਦਰਮਿਆਨ ਪੰਜਾਬ ਸਰਕਾਰ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ
ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੀਤੇ ਦਿਨੀਂ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌਰਾਨ ਵੀ ਸੰਸਦ ਮੈਂਬਰਾਂ ਨੇ ਵੈਕਸੀਨ ਘੱਟ ਮਿਲਣ ਦੀ ਸ਼ਿਕਾਇਤ ਚੁੱਕਦੇ ਹੋਏ ਕਿਹਾ ਸੀ ਕਿ ਪੰਜਾਬ ਨਾਲ ਪੱਖਪਾਤ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ