ਲੁਧਿਆਣਾ ''ਚ ''ਕੋਰੋਨਾ'' ਤੋਂ ਮਿਲੀ ਥੋੜ੍ਹੀ ਰਾਹਤ, ਕਈ ਦਿਨਾਂ ਬਾਅਦ ਘਟੀ ਮਰੀਜ਼ਾਂ ਦੀ ਗਿਣਤੀ

Tuesday, Sep 22, 2020 - 01:48 PM (IST)

ਲੁਧਿਆਣਾ ''ਚ ''ਕੋਰੋਨਾ'' ਤੋਂ ਮਿਲੀ ਥੋੜ੍ਹੀ ਰਾਹਤ, ਕਈ ਦਿਨਾਂ ਬਾਅਦ ਘਟੀ ਮਰੀਜ਼ਾਂ ਦੀ ਗਿਣਤੀ

ਲੁਧਿਆਣਾ (ਸਹਿਗਲ) : ਲੁਧਿਆਣਾ 'ਚ ਫੈਲੀ ਕੋਰੋਨਾ ਮਹਾਮਾਰੀ ਤੋਂ ਉਸ ਸਮੇਂ ਸ਼ਹਿਰ ਵਾਸੀਆਂ ਨੂੰ ਥੋੜ੍ਹੀ ਰਾਹਤ ਮਿਲੀ, ਜਦੋਂ ਕਈ ਦਿਨਾਂ ਬਾਅਦ ਪਹਿਲਾਂ ਨਾਲੋਂ ਕੋਰੋਨਾ ਦੇ ਘੱਟ ਮਰੀਜ਼ਾਂ ਦੀ ਪੁਸ਼ਟੀ ਹੋਈ। ਸ਼ਹਿਰ 'ਚ ਕੋਰੋਨਾ ਵਾਇਰਸ ਦੀ ਚੱਲ ਰਹੀ ਮਹਾਮਾਰੀ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 165 ਮਰੀਜ਼ ਸਾਹਮਣੇ ਆਏ, ਜਿਨ੍ਹਾਂ 'ਚੋਂ 9 ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀ ਮੁਤਾਬਕ ਇਨ੍ਹਾਂ 165 ਮਰੀਜ਼ਾਂ 'ਚ 130 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 35 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ।

ਇਸੇ ਤਰ੍ਹਾਂ ਜਿਨ੍ਹਾਂ 9 ਵਿਅਕਤੀਆਂ ਦੀ ਮੌਤ ਹੋਈ ਹੈ, ਉਨ੍ਹਾਂ 'ਚ 5 ਜ਼ਿਲ੍ਹੇ ਨਾਲ ਸਬੰਧਿਤ ਹਨ ਅਤੇ 3 ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ, ਜਦੋਂ ਕਿ ਇਕ-ਜੰਮੂ ਅਤੇ ਕਸ਼ਮੀਰ ਸੂਬੇ ਦਾ ਰਹਿਣ ਵਾਲਾ ਸੀ। ਮਹਾਨਗਰ 'ਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 16,425 ਹੋ ਗਈ ਹੈ। ਇਨ੍ਹਾਂ 'ਚੋਂ 668 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ 'ਚ 1403 ਸਰਗਰਮ ਮਰੀਜ਼ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਸਥਾਨਕ ਹਸਪਤਾਲਾਂ ’ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ’ਚੋਂ 1911 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਇਨ੍ਹਾਂ ’ਚੋਂ 200 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚ 263 ਸਰਗਰਮ ਮਰੀਜ਼ ਦੱਸੇ ਜਾਂਦੇ ਹਨ।

ਇਹ ਵੀ ਪੜ੍ਹੋ : ਖੇਤੀ ਬਿੱਲਾਂ ਖ਼ਿਲਾਫ਼ ਅਕਾਲੀ ਦਲ ਦਾ ਵੱਡਾ ਐਲਾਨ, 25 ਨੂੰ ਕਰੇਗਾ ਚੱਕਾ ਜਾਮ
ਆਈਸੋਲੇਸ਼ਨ ਵਾਰਡ ਤੋਂ ਸਟਾਫ਼ ਗੈਰ-ਹਾਜ਼ਰ
ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਅਤੇ ਫਲੂ ਕਾਰਨਰ ’ਤੇ ਸਟਾਫ਼ ਦੀ ਕਾਫੀ ਕਮੀ ਪਾਈ ਜਾ ਰਹੀ ਹੈ। ਸਿਵਲ ਹਸਪਤਾਲ ਦਾ ਕੁਝ ਸਟਾਫ਼ ਪਾਜ਼ੇਟਿਵ ਆਉਣ ਤੋਂ ਬਾਅਦ ਛੁੱਟੀ ’ਤੇ ਹੈ ਅਤੇ ਕੁਝ ਇਕਾਂਤਵਾਸ ਹੋ ਰਹੇ ਹਨ। ਅਜਿਹੇ 'ਚ ਕੁਝ ਸਟਾਫ਼ ਨਰਸਾਂ ਅਤੇ ਫਾਰਮੇਸੀ ਅਫ਼ਸਰਾਂ ਦੀ ਡਿਊਟੀ ਬਾਹਰ ਤੋਂ ਲਗਾਈ ਗਈ ਹੈ ਪਰ ਉਹ ਡਿਊਟੀ ’ਤੇ ਹਾਜ਼ਰ ਨਹੀਂ ਹੋ ਰਹੇ, ਜਿਸ ਨਾਲ ਮਰੀਜ਼ਾਂ ਦਾ ਇਲਾਜ ਕਰਨ 'ਚ ਕਾਫੀ ਪਰੇਸ਼ਾਨੀ ਆ ਰਹੀ ਹੈ। ਹਾਲ ਹੀ 'ਚ ਸਿਵਲ ਹਸਪਤਾਲ ਦੀ ਕੋਵਿਡ-19 ਦੀ ਇੰਚਾਰਜ ਅਤੇ ਸੀਨੀਅਰ ਮੈਡੀਕਲ ਅਫਸਰ ਨੇ ਸਿਵਲ ਸਰਜਨ ਨੂੰ 4 ਸਟਾਫ਼ ਨਰਸਾਂ ਅਤੇ ਇਕ ਫਾਰਮੇਸੀ ਅਫ਼ਸਰ ਦੀ ਗੈਰ-ਹਾਜ਼ਰੀ ਦੀ ਰਿਪੋਰਟ ਭੇਜੀ ਹੈ। ਸਿਹਤ ਮਹਿਕਮੇ ਦੇ ਸੂਤਰਾਂ ਨੇ ਦੱਸਿਆ ਕਿ ਉਕਤ ਸਟਾਫ਼ ਨੇ ਮੈਡੀਕਲ ਲੀਵ ਭੇਜ ਕੇ ਛੁੱਟੀ ਲਈ ਹੋਈ ਹੈ।

ਇਹ ਵੀ ਪੜ੍ਹੋ : ਖੰਨਾ 'ਚ ਹਰਿਆਣਾ ਦੇ ਸ਼ਾਤਰ ਲੁਟੇਰੇ ਗ੍ਰਿਫ਼ਤਾਰ, ਪੰਜਾਬ 'ਚ ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦੇ ਸੀ ਅੰਜਾਮ
2263 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ
ਸਿਹਤ ਮਹਿਕਮੇ ਵੱਲੋਂ ਜਾਂਚ ਲਈ ਭੇਜੇ ਗਏ ਸ਼ੱਕੀ ਮਰੀਜ਼ਾਂ ਦੇ 2263 ਨਮੂਨਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਬੀਤੇ ਦਿਨ 4517 ਸ਼ੱਕੀ ਮਰੀਜ਼ਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਸਿਹਤ ਮਹਿਕਮੇ ਮੁਤਾਬਕ ਹੁਣ ਤੱਕ 2,32,768 ਮਰੀਜ਼ਾਂ ਦੇ ਨਮੂਨੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 2,30,505 ਦੀ ਰਿਪੋਰਟ ਮਹਿਕਮੇ ਨੂੰ ਪ੍ਰਾਪਤ ਹੋਈ ਹੈ, ਜਦੋਂ ਕਿ 2,12,169 ਲੋਕਾਂ ਦੇ ਸੈਂਪਲ ਨੈਗੇਟਿਵ ਆਏ ਹਨ।
235 ਲੋਕਾਂ ਨੂੰ ਘਰ 'ਚ ਇਕਾਂਤਵਾਸ ਲਈ ਭੇਜਿਆ
ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਸਕ੍ਰੀਨਿੰਗ ਉਪਰੰਤ 235 ਵਿਅਕਤੀਆਂ ਨੂੰ ਘਰ 'ਚ ਇਕਾਂਤਵਾਸ ਲਈ ਭੇਜ ਦਿੱਤਾ ਹੈ। ਮੌਜੂਦਾ ਸਮੇਂ ਵਿਚ 4276 ਲੋਕ ਇਸ ਸਮੇਂ ਘਰਾਂ 'ਚ ਇਕਾਂਤਵਾਸ ਹਨ।


author

Babita

Content Editor

Related News