ਪੰਜਾਬ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 28 ਲੋਕਾਂ ਦੀ ਮੌਤ ਤੇ 7792 ਨਿਕਲੇ ਪਾਜ਼ੇਟਿਵ
Friday, Jan 21, 2022 - 11:29 PM (IST)
ਚੰਡੀਗੜ੍ਹ (ਬਿਊਰੋ)-ਕੋਰੋਨਾ ਵਾਇਰਸ ਨੇ ਪੰਜਾਬ ’ਚ ਭਿਆਨਕ ਰੂਪ ਧਾਰ ਲਿਆ ਹੈ, ਜਿਸ ਨਾਲ ਅੱਜ 28 ਲੋਕਾਂ ਦੀ ਮੌਤ ਹੋ ਗਈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 7792 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 381, ਲੁਧਿਆਣਾ ’ਚ 1265, ਜਲੰਧਰ ’ਚ 737, ਐੱਸ. ਏ. ਐੱਸ. ਨਗਰ ’ਚ 1313, ਪਠਾਨਕੋਟ ’ਚ 173, ਅੰਮ੍ਰਿਤਸਰ ’ਚ 487, ਫਤਿਹਗੜ੍ਹ ਸਾਹਿਬ ’ਚ 157, ਗੁਰਦਾਸਪੁਰ ’ਚ 213, ਹੁਸ਼ਿਆਰਪੁਰ ’ਚ 573, ਬਠਿੰਡਾ ’ਚ 511, ਰੋਪੜ ’ਚ 257, ਤਰਨਤਾਰਨ ’ਚ 225, ਫਿਰੋਜ਼ਪੁਰ ’ਚ 241, ਸੰਗਰੂਰ ’ਚ 113, ਮੋਗਾ ’ਚ 91, ਕਪੂਰਥਲਾ ’ਚ 173, ਬਰਨਾਲਾ ’ਚ 77, ਫਾਜ਼ਿਲਕਾ ’ਚ 157, ਸ਼ਹੀਦ ਭਗਤ ਸਿੰਘ ਨਗਰ 102, ਫਰੀਦਕੋਟ 154, ਮਾਨਸਾ 98, ਮੁਕਤਸਰ ’ਚ 243 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : ਅਮਰੀਕਾ-ਕੈਨੇਡਾ ਸਰਹੱਦ 'ਤੇ ਠੰਡ ਨਾਲ 4 ਭਾਰਤੀਆਂ ਦੀ ਮੌਤ, ਵਿਦੇਸ਼ ਮੰਤਰੀ ਨੇ ਰਾਜਦੂਤਾਂ ਤੋਂ ਮੰਗੀ ਰਿਪੋਰਟ
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 700222 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16913 ਲੋਕਾਂ ਦੀ ਮੌਤ ਹੋ ਚੁੱਕੀ ਹੈ। 635126 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।
ਇਹ ਵੀ ਪੜ੍ਹੋ : ਲੋਕਤੰਤਰ-ਵਿਰੋਧੀ ਰੂਸ, ਚੀਨ ਨਾਲ ਨਜਿੱਠਣ ਲਈ ਭਾਰਤ ਵਰਗੇ ਸਹਿਯੋਗੀ ਨਾਲ ਕੰਮ ਕਰ ਰਹੇ ਹਨ : ਬ੍ਰਿਟੇਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।