ਫਗਵਾੜਾ ''ਚ ਕੋਰੋਨਾ ਦਾ ਕਹਿਰ ਜਾਰੀ, 3 ਮਰੀਜ਼ਾਂ ਦੀ ਹੋਈ ਮੌਤ

08/16/2020 10:41:25 PM

ਫਗਵਾੜਾ,(ਜਲੋਟਾ, ਹਰਜੋਤ)- ਫਗਵਾੜਾ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਨਾਲ ਜ਼ਿਲ੍ਹੇ 'ਚ 3 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸ.ਐਚ.ਓ ਕਮਲ ਕਿਸ਼ੋਰ ਨੇ ਕੀਤੀ। ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ (65) ਪੁੱਤਰ ਹਰਬੰਸ ਸਿੰਘ ਵਾਸੀ ਖਲਵਾੜਾ ਗੇਟ, 58 ਸਾਲਾ ਹਰਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, 63 ਸਾਲਾ ਤਿਲਕ ਰਾਜ ਪੁੱਤਰ ਵਾਸੀ ਮੇਹਲੀ ਫਗਵਾੜਾ ਵਜੋਂ ਹੋਈ ਹੈ। ਸੁਖਦੇਵ ਸਿੰਘ 65 ਸਾਲਾ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਸੀ ਜਿਸ ਦੀ ਲਾਸ਼ ਦੇ ਅੱਜ ਆਉਣ 'ਤੇ ਸੰਸਕਾਰ ਕੀਤਾ ਗਿਆ।
ਇਸੇ ਤਰ੍ਹਾਂ ਮੇਹਲੀ ਗੇਟ ਦੇ ਵਾਸੀ ਤਿਲਕ ਰਾਜ 63 ਸਾਲਾ ਜੋ ਜਲੰਧਰ ਦੇ ਪ੍ਰਾਇਵੇਟ ਹਸਪਤਾਲ 'ਚ ਦਾਖ਼ਲ ਸੀ ਉਨ੍ਹਾਂ ਦੀ ਵੀ ਜਲੰਧਰ ਵਿੱਖੇ ਮੌਤ ਹੋ ਗਈ ਜਿਨ੍ਹਾਂ ਦਾ ਅੱਜ ਇੱਥੇ ਸੰਸਕਾਰ ਕੀਤਾ ਗਿਆ।


Bharat Thapa

Content Editor

Related News