ਲੁਧਿਆਣਾ ਦੇ ਵਿਗਿਆਨੀ ਵੱਲੋਂ 'ਕੋਰੋਨਾ' ਦੀ ਦਵਾਈ ਖੋਜਣ ਦਾ ਦਾਅਵਾ, ਮੰਗੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ
Wednesday, Jul 14, 2021 - 10:08 AM (IST)
ਲੁਧਿਆਣਾ (ਜ.ਬ.) : ਵਿਸ਼ਵ ਦੀ ਪਹਿਲੀ ਮੈਮੇਲੀਅਨ ਸੈਕਸ ਫਿਕਸਰ ਦਵਾਈ ਦੀ ਖੋਜ ਕਰਨ ਵਾਲੇ ਲੁਧਿਆਣਾ ਦੇ ਵਿਗਿਆਨੀ ਬਲਦੇਵ ਸਿੰਘ ਔਲਖ ਨੇ 'ਕੋਰੋਨਾ' ਲਈ ਸਟੇਟ ਡਰੱਗ ਕੰਟਰੋਲ ਅਥਾਰਟੀ, ਡਾਇਰੈਕਟੋਰੇਟ ਆਫ ਆਯੁਰਵੈਦਿਕ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦਵਾਈ ਖੋਜਣ ਦਾ ਦਾਅਵਾ ਕੀਤਾ ਹੈ। ਇਸ ਲਈ ਗ੍ਰੇਗਰ ਮੇਂਡਲ ਇੰਸਟੀਚਿਊਟ ਫਾਰ ਰਿਸਰਚ ਇਨ ਜੈਨੇਟਿਕਸ ਨੇ ਡਰੱਗ ਆਫ ਚੁਆਇਸ ਫਾਰ ਕੋਰੋਨਾ ਨਾਂ ਦੀ ਦਵਾਈ ਦੀ ਖੋਜ ਲਈ ਵਿਸਥਾਰਿਤ ਖੋਜ ਪ੍ਰਾਜੈਕਟ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੂੰ ਭੇਜਿਆ ਹੈ।
ਇਹ ਵੀ ਪੜ੍ਹੋ : ਆਮਦਨ ਟੈਕਸ ਵਿਭਾਗ ਖ਼ਿਲਾਫ਼ ਹਾਈਕੋਰਟ ਪੁੱਜੇ 'ਨਵਜੋਤ ਸਿੱਧੂ', ਜਾਣੋ ਕੀ ਹੈ ਪੂਰਾ ਮਾਮਲਾ
ਪ੍ਰੈੱਸ ਕਾਨਫਰੰਸ ਦੌਰਾਨ ਅੰਤਰਰਾਸ਼ਟਰੀ ਪੇਟੈਂਟ ਹੋਲਡਰ ਦਵਾ ਵਿਗਿਆਨੀ ਬੀ. ਐੱਸ. ਔਲਖ ਨੇ ਦੱਸਿਆ ਕਿ ਵੱਖ-ਵੱਖ ਬੀਮਾਰੀਆਂ ਲਈ ਦਵਾਈਆਂ ਦੀ ਖੋਜ ਕਰਨਾ ਉਨ੍ਹਾਂ ਦਾ ਸ਼ੌਂਕ ਹੈ। ਉਨ੍ਹਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਖੋਜ ਕਾਰਨ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਦੀਆਂ ਸਰਕਾਰਾਂ ਮੈਮੇਲੀਅਨ ਸੈਕਸ ਫਿਕਸਰ ਦਵਾਈ ਖੋਜਣ ’ਤੇ ਉਨ੍ਹਾਂ ਨੂੰ ਮੈਡੀਸਨ ਰਿਸਰਚ ਪੇਟੈਂਟ ਨਾਲ ਸਨਮਾਨਿਤ ਕਰ ਚੁੱਕੀਆਂ ਹਨ। ਦੂਜੀ ਰਿਸਰਚ ਉਨ੍ਹਾਂ ਨੇ ਕੋਰੋਨਾ ਦਵਾਈ ਦੀ ਕੀਤੀ ਹੈ। ਇਹ ਇਕ ਬ੍ਰਾਂਡ ਸਪੈਕਟਰਮ ਐਂਟੀਵਾਇਰਲ ਦਵਾਈ ਹੈ, ਜੋ ਵਾਇਰਸ ਦੇ ਕਈ ਰੂਪਾਂ ’ਤੇ ਅਸਰਦਾਰ ਹੈ।
ਇਹ ਦਵਾਈ ਸਿਰਫ ਕੋਰੋਨਾ ਮਰੀਜ਼ ਦੇ ਇਲਾਜ ਲਈ ਹੈ, ਨਾ ਕਿ ਕੋਈ ਇਮਿਊਨਿਟੀ ਬੂਸਟਰ ਜਾਂ ਵੈਕਸੀਨ ਹੈ। ਆਯੁਰਵੈਦਿਕ ਫਾਰਮੂਲੇ ਤੋਂ ਬਣੀ ਇਹ ਦਵਾਈ ਸੋਲਾਨਮ ਜੈਂਥੋਕਾਰਪਮ ਬੂਟੇ ਦੇ ਹਰਬਲ ਸਰੋਤ ਤੋਂ ਤਿਆਰ ਕੀਤੀ ਗਈ ਹੈ। ਹਾਲਾਂਕਿ ਇਹ ਦਵਾਈ ਜਾਨਵਰਾਂ ’ਚ ਹੋਣ ਵਾਲੀ ਪਿਕੋਰਨਾ ਵਾਇਰਸ ਇਨਫੈਕਸ਼ਨ ਨੂੰ ਰੋਕਣ ਲਈ ਤਿਆਰ ਕੀਤੀ ਗਈ ਸੀ ਪਰ ਇਹ ਦਵਾਈ ਇਨਫਲੂਏਂਜਾ ਵਾਇਰਸ ’ਤੇ ਵੀ ਕਾਫੀ ਅਸਰਦਾਰ ਹੈ।
ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਵੱਲੋਂ FIR ਦਰਜ ਕਰਨ ਦੇ ਹੁਕਮਾਂ ਨੂੰ 'ਬੈਂਸ' ਵੱਲੋਂ ਹਾਈਕੋਰਟ 'ਚ ਚੁਣੌਤੀ
ਮੈਡੀਸਨ ਹਿਸਟਰੀ ’ਚ ਇਸ ਦਵਾਈ ਦੇ ਐੱਚ. ਆਈ. ਵੀ. ’ਤੇ ਵੀ ਅਸਰ ਕਰਨ ਦਾ ਡਾਟਾ ਮੁਹੱਈਆ ਹੈ। ਡਾ. ਔਲਖ ਨੇ ਆਯੁਰਵੈਦਿਕ ਗ੍ਰੰਥਾਂ ਰਚਕ ਸੰਹਿਤਾ, ਭੈਸਜਯਾ, ਰਤਨਾਵਲੀ ਅਤੇ ਅਸਟਾਂਗ ਹਿਰਦੇਯਮ ਆਦਿ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਮਹਾਨ ਆਯੁਰਵੈਦਿਕ ਗ੍ਰੰਥਾਂ ਵਿਚ ਵੀ ਇਸ ਦਵਾਈ ਦਾ ਵੇਰਵਾ ਮੌਜੂਦ ਹੈ। ਇਸ ਲਈ ਇਸ ਦਵਾਈ ਨੂੰ ਵੀ ਕੋਰੋਨਾ ਮਰੀਜ਼ਾਂ ਲਈ ਐਮਰਜੈਂਸੀ ਸਮੇਂ ਵਰਤੋਂ ਦੇ ਤੌਰ ’ਤੇ ਮਾਨਤਾ ਮਿਲਣੀ ਚਾਹੀਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ