ਬੰਦੇ ਦੇ ਕੁਦਰਤ ਨਾਲ ਕੀਤੇ ਖਿਲਵਾੜ, ਬਿਆਨ ਕਰ ਰਿਹਾ ਹੈ ‘ਕੋਰੋਨਾ ਸੰਕਟ’ ਦਾ ਇਹ ਸਮਾਂ
Tuesday, Apr 28, 2020 - 04:52 PM (IST)

ਲਿਖ਼ਤ- ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444
ਅੱਜ ਜੋ ਪੂਰੇ ਵਿਸ਼ਵ ਪੱਧਰ ’ਤੇ ਮੌਤ ਦਾ ਤਾਂਡਵ ਹੋ ਰਿਹਾ ਹੈ, ਇਸ ਮੌਤ ਦੇ ਤਾਂਡਵ ਨੇ ਪੂਰੀ ਦੁਨੀਆਂ ਨੂੰ ਡਰਾ ਕੇ ਜਾਨਵਰਾਂ ਤੇ ਪੰਛੀਆਂ ਦੀ ਤਰ੍ਹਾਂ ਪਿੰਜਰੇ ਦੇ ਵਾਂਗੂ ਘਰਾਂ ਵਿਚ ਤਾੜ ਰੱਖੀ ਹੈ। ਜਿਸ ਆਦਮੀ ਨੇ ਬਹੁਤ ਵੱਡੀਆਂ-ਵੱਡੀਆਂ ਜੰਗੀ ਮਸ਼ੀਨਾਂ ਬਣਾਈਆਂ ਅਤੇ ਵੱਡੇ-ਵੱਡੇ ਵਿਸ਼ਕਾਰ ਕੀਤੇ, ਚੰਦ ਉੱਪਰ ਘਰ ਬਣਾਉਣ ਵਾਲਾ ਅੱਜ ਆਪਣੇ ਹੀ ਘਰ ਵਿਚ ਨਜ਼ਰ ਬੰਦ ਹੋ ਕੇ ਬੈਠਾ ਹੋਇਆ ਹੈ। ਅੱਜ ਦੇ ਮਾਨਵ ਨੇ ਮਾਨਵਤਾ ਨੂੰ ਭੁਲਾ ਕੇ ,ਆਪਣੇ ਆਪ ਨੂੰ ਉੱਚਾ ਵਿਖਾਉਣ ਦੀ ਚਾਅ ਨੇ ਆਦਮੀ ਨੂੰ ਆਦਮ ਬਣਾਕੇ ਰੱਖ ਦਿੱਤਾ ਹੈ। ਜੇਕਰ ਅੱਜ ਦੇ ਆਦਮੀ ਨੂੰ ਆਦਮ ਦੇ ਨਾਲ-ਨਾਲ ਲਾਲਚੀ, ਫ਼ਰੇਬੀ, ਸ਼ੈਤਾਨ ਮਨ ਦੀ ਉਪਜ ਵੀ ਕਹਿ ਲਈਏ ਤਾਂ ਇਹ ਵੀ ਬਹੁਤ ਸਹੀ ਅਤੇ ਢੁਕਵਾਂ ਸ਼ਬਦ ਲੱਗੇਗਾ।
ਪਰ ਕਹਿਣ ਵਾਲੇ ਤਾਂ ਇਹ ਵੀ ਆਖ ਰਹੇ ਨੇ ਕੀ ਇਹ ਵਾਇਰਸ ਬਹੁਤ ਹੀ ਖ਼ਤਰਨਾਕ ਹੈ। ਇਨਸਾਨਾਂ ਵਾਸਤੇ ਤੇ ਇਨਸਾਨੀਅਤ ਲਈ ਬਹੁਤ ਵੱਡਾ ਖ਼ਤਰਾ ਹੈ ਇਹ ਵਾਇਰਸ ! ਪਰ ਤੁਸੀਂ ਸੋਚਣਾ ਕੀ ਇਨਸਾਨ ਕਿੱਥੇ ਫ਼ਾਇਦੇਮੰਦ ਸਿੱਧ ਹੋਇਆ ਹੈ, ਦੁਨੀਆਂ ਲਈ, ਆਪਣੇ ਲਈ, ਆਪਣਿਆਂ ਵਾਸਤੇ, ਜਾਨਵਰਾਂ-ਪੰਛੀਆਂ ਵਾਸਤੇ ਅਤੇ ਸਾਡੀ ਸੰਭਾਲ ਕਰਨ ਵਾਲੀ ਤੇ ਸਾਨੂੰ ਜੀਵਨ ਦੇਣ ਵਾਲੀ ਕੁਦਰਤ ਵਾਸਤੇ ਅੱਜ ਦੇ ਮਨੁੱਖ ਨੇ ਕਦੋਂ ਕੁਦਰਤ ਨੂੰ ਸਮਝਿਆ ਹੈ ਤੇ ਕਦੋਂ ਅਪਣਾਇਆ ਹੈ।
ਗੱਲ ਇਸ ਵਾਇਰਸ ਦੀ ਨਹੀਂ ਹੈ, ਗੱਲ ਹੈ ਤਾਂ ਸਾਡੀ ਭਾਈਚਾਰਕ ਸਾਂਝ ਦੀ, ਭਾਈਚਾਰਕ ਏਕਤਾ ਅਤੇ ਸਾਡੀ ਸਹਿਣਸ਼ੀਲਤਾ ਦੀ, ਅੱਜ ਦੀ ਨਹੀਂ ਪਹਿਲਾ ਤੋਂ ਹੀ ਸਾਰੇ ਮੁਲਕਾਂ ਵਿਚ ਦੌੜ ਲੱਗੀ ਹੋਈ ਹੈ। ਦੂਸਰੇ ਮੁਲਕ ਤੋਂ ਅੱਗੇ ਜਾਣਦੀ, ਹਰੇਕ ਮੁਲਕ ਇਹੋ ਚਾਉਂਦਾ ਹੈ, ਕੀ ਬਾਕੀ ਦੇ ਦੇਸ਼ ਮੇਰਾ ਪਾਣੀ ਭਰਨ ਤੇ ਮੇਰੇ ਅੱਗੇ ਸਿਰ ਚੁਕਾਉਣ ਏ ਮੈਨੂੰ ਹੀ ਸਭ ਨਾਲੋਂ ਸਰੇਟ ਤੇ ਸ਼ਕਤੀਸ਼ਾਲੀ ਸਮਝਣ ਪਰ ਸਾਡੀ ਇਸ ਇਗੋ ਨੇ ਸਾਡੀ ਇਸ ਸੋਚ ਨੇ ਸਾਨੂੰ ਅੱਜ ਕਿਹੜੇ ਮੁਕਾਮ ’ਤੇ ਖੜ੍ਹਾ ਕੇ ਰੱਖ ਦਿੱਤਾ ਹੈ, ਇਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ।
ਕਿਸੇ ਨੂੰ ਨੀਵਾਂ ਤੇ ਆਪਣੇ ਆਪ ਨੂੰ ਉੱਚਾ ਵਿਖਾਉਣ ਦੀ ਚਾਹਤ ਨੇ ਅੱਜ ਵੇਖੋ ਪੂਰੀ ਦੁਨੀਆਂ ਨੂੰ ਕਿਹੜੇ ਗਧੀ ਗੇੜ ਵਿਚ ਪਾ ਰੱਖਿਆ ਹੈ। ਪਹਿਲਾ ਸਾਰੇ ਇਹ ਕਹਿੰਦੇ ਸੀ ਕੀ ਇਸ ਵਾਇਰਸ ਦੇ ਫ਼ੈਲਣ ਦਾ ਮੁੱਖ ਕਾਰਨ ਚੀਨ ਵਿਚ ਚਮਗਿੱਦੜ ਦੇ ਬਣੇ ਸੂਪ ਤੋਂ ਹੀ ਫ਼ੈਲ ਰਿਹਾ ਹੈ।
ਪੜ੍ਹੋ ਇਹ ਵੀ ਖਬਰ -ਜਗਬਾਣੀ ਸੈਰ ਸਪਾਟਾ ਸਪੈਸ਼ਲ- 5 : ਭੂਟਾਨ ਘੁੰਮਦਿਆਂ ਪਾਰੋ ਦਾ ਸ਼ਰਬਤੀ ਝਾਕਾ
ਪੜ੍ਹੋ ਇਹ ਵੀ ਖਬਰ - Freedom Writers : ਤੁਸੀਂ ਕੀ ਚੁਣੋਗੇ ਨਫ਼ਰਤ ਜਾਂ ਇਨਸਾਨੀਅਤ
ਪੜ੍ਹੋ ਇਹ ਵੀ ਖਬਰ - ਵਿਕਲਾਂਗ ਪ੍ਰਤੀ ਸਮਾਜ ਦੇ ਰਵਈਏ ਨੂੰ ਬਦਲਣ ਦੀ ਜ਼ਰੂਰਤ
ਪਰ ਹੁਣ ਜਿਵੇਂ-ਜਿਵੇਂ ਸਮਾਂ ਲੰਘ ਰਿਹਾ ਹੈ, ਖ਼ਬਰਾਂ ਜਾਂ ਸੋਸ਼ਲ ਮੀਡੀਆ ਇਹੋ ਆਖ ਰਿਹਾ ਹੈ ਕੀ ਇਸ ਵਾਇਰਸ ਦੀ ਖੋਜ ਚੀਨ ਨੇ ਪਹਿਲਾਂ ਹੀ ਕੱਢ ਰੱਖੀ ਸੀ। ਇਹ ਵਾਇਰਸ ਚੀਨ ਨੇ ਆਪਣੀ ਲੈਬੋਰਟਰੀ ਵਿਚ ਕਦੋਂ ਦਾ ਤਿਆਰ ਕਰ ਰੱਖਿਆ ਸੀ। ਇਹ ਗੱਲ ਭਾਵੇ ਸੋਸ਼ਲ ਮੀਡੀਆ ’ਤੇ ਆਈ ਜਾਂ ਕਿਸੇ ਅਖ਼ਬਾਰ ਰਾਹੀਂ ਸਾਡੇ ਆਮ ਲੋਕਾਂ ਤੱਕ ਪਹੁੰਚੀ ਪਰ ਇਹ ਗੱਲ ਸੋਚਣ ਯੋਗ ਤਾਂ ਜ਼ਰੂਰ ਹੈ, ਕੀ ਅਖ਼ੀਰ ਕੀ ਕਾਰਨ ਸੀ ਅਤੇ ਕਿਉਂ ਇਹ ਵਾਇਰਸ ਹੌਲੀ-ਹੌਲੀ ਇਕ ਮੁਲਕ ਤੋਂ ਦੂਸਰੇ ਮੁਲਕ ਤੱਕ ਗਿਆ ਜਾਂ ਭੇਜਿਆ ਗਿਆ। ਇਹ ਸਭ ਗੱਲਾਂ ਵੀ ਸਾਡੇ ਸਾਹਮਣੇ ਆ ਹੀ ਜਾਣੀਆਂ ਨੇ ,ਜੇ ਸਾਡੀਆਂ ਸਰਕਾਰਾਂ ਦੇਸ਼ ਦੇ ਲੋਕ ਹਿੱਤ ਲਈ ਜਾਗਰੂਕ ਹੋਣਗੀਆਂ ਤਾਂ ਇਹ ਵੀ ਸੰਭਵ ਹੈ।
ਇਹ ਤਾਂ ਸਮਾਂ ਹੀ ਦੱਸੇਗਾ, ਪਰ ਅੱਜ ਦੇ ਆਦਮ ਨੇ ਆਪਣੇ ਦੋਸ਼ ਛੁਪਾਉਣ ਲਈ ਕਿੰਨੀ ਛੇਤੀ ਕੁਦਰਤ ਤੇ ਛੁੱਟ ਦਿੱਤਾ ਕੀ ਕੁਦਰਤ ਨਰਾਜ਼ ਹੋ ਗਈ ਹੈ। ਕੁਦਰਤ ਇੱਕਲੀ ਕੁਦਰਤ ਨਹੀਂ ਹੈ, ਉਹ ਪੂਰੀ ਦੁਨੀਆਂ ਦੀ ਮਾਂ ਹੈ, ਕੁਦਰਤ ਸਾਡੀ ਸਾਰਿਆਂ ਦੀ ਦੇਖਭਾਲ ਕਰ ਰਹੀ ਹੈ, ਪਰ ਕਦੇ ਕਿਸੇ ਤੋਂ ਨਰਾਜ਼ ਨਹੀਂ ਹੋਈ ਨਾ ਹੀ ਹੋਵੇਗੀ, ਕਿਉਂਕਿ ਮਾਂ ਕਦੇ ਵੀ ਆਪਣੇ ਬੱਚਿਆਂ ਨੂੰ ਕੋਈ ਵੀ ਸਵਾਰਥ ਰੱਖਕੇ ਨਹੀਂ ਪਾਲਦੀ, ਨਾ ਹੀ ਕੋਈ ਸਵਾਰਥ ਨਾਮ ਦੀ ਉਸਦੀ ਮਮਤਾ ਵਿਚ ਕੋਈ ਗੱਲ ਨਜ਼ਰ ਆਉਂਦੀ ਹੈ। ਮਾਂ ਹੋਵੇ ਚਾਹੇ ਕੁਦਰਤ ਉਹ ਸਿਰਫ਼ ਆਪਣੇ ਬੱਚਿਆਂ ਤੋਂ ਉਸਦੇ ਜੀਵਨ ਕਾਲ ਨੂੰ ਹੋਰ ਵੀ ਵਧੀਆ ਤੇ ਸੁੰਦਰ ਬਣਾਈ ਰੱਖਣ ਦੀ ਕਾਮਨਾ ਜ਼ਰੂਰ ਕਰਦੀ ਹੈ।
ਪੜ੍ਹੋ ਇਹ ਵੀ ਖਬਰ - ਜਗਬਾਣੀ ਸਾਹਿਤ ਵਿਸ਼ੇਸ਼ : ਚੁੱਪ ਦੀ ਬੁੱਕਲ ‘ਰਵਿੰਦਰ ਭੱਠਲ’
ਪੜ੍ਹੋ ਇਹ ਵੀ ਖਬਰ - ਆਮਦਨ ਵਧਾਉਣ ਅਤੇ ਪਾਣੀ ਬਚਾਉਣ ਲਈ ਲਾਹੇਵੰਦ ਫਸਲ ਮੱਕੀ ਦੀ ਕਾਸ਼ਤ ਜਾਣੋ ਕਿਵੇਂ ਕਰੀਏ
ਪਰ ਕੁਦਰਤ ਕਦੇ ਨਾਰਾਜ਼ ਨਹੀਂ ਹੁੰਦੀ, ਹਾਂ ਅੱਜ ਦੇ ਆਦਮੀ ਤੋਂ ਬਣੇ ਆਦਮ ਦੀ ਲਾਲਸਾ ਜ਼ਰੂਰ ਵੱਧ ਗਈ ਹੈ। ਉਮੀਦ ਨਾਲੋਂ ਵੱਧ ਪਾਉਣ ਅਤੇ ਕਰਨ ਦੀ, ਇਸੇ ਲਾਲਸਾ ਨੇ ਅੱਜ ਦੇ ਆਦਮ ਨੂੰ ਇਸ ਵਾਇਰਸ ਦੇ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ ਹੈ। ਅੱਜ ਅਸੀਂ ਜੋ ਸਰੀਰਕ ਅਤੇ ਮਾਨਸਿਕਤਾ ਦੇ ਬੋਝ ’ਤੇ ਦੁੱਖ ਦਰਦ ਹੰਢਾ ਰਹੇ ਹਾਂ, ਇਹ ਸਭ ਸਾਡੇ ਲਾਲਚਪੁਣੇ ਦੀ ਇਕ ਨਿਸ਼ਾਨੀ ਹੈ, ਤੇ ਸਾਡੇ ਸਾਰਿਆਂ ਲਈ ਇਕ ਪ੍ਰੇਮ ਦਾ ਸੰਦੇਸ਼ ਵੀ ਹੈ, ਕੀ ਪਿਆਰ ਤੋਂ ਵੱਡੀ ਕੋਈ ਕੁਦਰਤ ਨਹੀਂ, ਨਾ ਹੀ ਪਿਆਰ ਤੋਂ ਵੱਡਾ ਕੋਈ ਦੇਸ਼ ਹੈ। ਅੱਜ ਵੇਖ ਹੀ ਲਓ ਤੁਸੀਂ ਵਿਕਾਸਸ਼ੀਲ ਦੇਸ਼ਾਂ ਦੇ ਵੀ ਵਿਕਾਸ ਰੁੱਕ ਗਏ ਹਨ। ਹਰੇਕ ਚੀਜ਼ ਵਿਚ ਠਹਿਰਾਉ ਆ ਗਿਆ ਹੈ, ਇਕ ਕੁਦਰਤ ਹੀ ਹੈ ਜੋ ਆਪਣੀ ਚਾਲ ਚੱਲੀ ਜਾ ਰਹੀ ਹੈ, ਸੋ ਸਾਨੂੰ ਵੀ ਸਾਰਿਆ ਨੂੰ ਇਕ ਦੂਜੇ ਤੋਂ ਤਾਕਤਵਰ ਬਣਨ ਨਾਲੋਂ ਇਕ-ਦੂਜੇ ਦੇ ਹਮਦਰਦੀ ਅਤੇ ਇਕ ਦੂਜੇ ਦਾ ਸਹਾਰਾ ਬਣੀਏ। ਆਪਣੀ ਲੋੜ ਦੇ ਨਾਲ-ਨਾਲ ਕੁਦਰਤ ਦਾ ਵੀ ਖ਼ਿਆਲ ਰੱਖੀਏ।