ਸਿਨੇਮਾ ਘਰ ’ਤੇ ਪਈ ਕੁੰਡਾਬੰਦੀ ਦੀ ਮਾਰ, 2020 ’ਚ ਸਿਰਫ 73 ਦਿਨ ਹੀ ਖੁੱਲ੍ਹੇ (ਵੀਡੀਓ)
Wednesday, Sep 23, 2020 - 06:35 PM (IST)
ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੀ ਕੁੰਡਾਬੰਦੀ ਨੇ ਜਿੱਥੇ ਬਹੁਤ ਸਾਰੇ ਕੰਮਾਂ ਨੂੰ ਠੱਪ ਕਰ ਦਿੱਤਾ ਹੈ, ਉੱਥੇ ਸਿਨੇਮਾ ਘਰਾਂ ਜਾਂ ਫਿਲਮੀ ਰੋਜ਼ਗਾਰ ਨੂੰ ਵੀ ਇਸ ਨੇ ਵੱਡੀ ਸੱਟ ਮਾਰੀ ਹੈ। ਜਾਣਕਾਰੀ ਅਨੁਸਾਰ ਸਾਲ 2020 ’ਚ ਹੁਣ ਤੱਕ ਸਿਰਫ 73 ਦਿਨ ਹੀ ਸਿਨੇਮੇ ਖੁੱਲ੍ਹੇ ਹਨ। ਉਸ ਤੋਂ ਬਾਅਦ 13 ਮਾਰਚ ਤੋਂ ਹੋਈ ਕੁੰਡਾਬੰਦੀ ਦੇ ਕਾਰਨ ਸਿਨੇਮੇ ਅੱਜ ਤੱਕ ਬੰਦ ਪਏ ਹੋਏ ਹਨ। 13 ਮਾਰਚ ਨੂੰ ਹੀ ਅਖੀਰਲੀ ਫਿਲਮ ਅੰਗਰੇਜ਼ੀ ਮੀਡੀਅਮ ਰਿਲੀਜ਼ ਹੋਈ ਸੀ।
ਦੱਸ ਦੇਈਏ ਕਿ ਸਿਨੇਮਾ ਘਰ ਬੰਦ ਹੋਇਆਂ ਨੂੰ ਸੱਤ ਮਹੀਨੇ ਹੋ ਗਏ ਹਨ। ਇਸੇ ਦੌਰਾਨ ਕਈ ਫ਼ਿਲਮ ਨਿਰਮਾਤਾਵਾਂ ਵੱਲੋਂ ਆਪਣੀਆਂ ਫਿਲਮਾਂ ਆਨਲਾਈਨ ਰਿਲੀਜ਼ ਕਰ ਦਿੱਤੀਆਂ ਗਈਆਂ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਹਾਲੇ ਵੀ ਸਿਨੇਮਾ ਘਰ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਸਿਨੇਮਿਆਂ ਮਾਰਫਤ ਵੱਧ ਮੁਨਾਫਾ ਹੋਣ ਦੀ ਉਮੀਦ ਹੈ। ਇਸੇ ਇੰਤਜ਼ਾਰ ਵਿਚ ਇਨ੍ਹਾਂ ਫਿਲਮਾਂ ਤੋਂ ਹੋਣ ਵਾਲੀ 3200 ਕਰੋੜ ਰੁਪਏ ਦੀ ਉਗਰਾਹੀ ਰੁਕੀ ਪਈ ਹੈ।
ਪੜ੍ਹੋ ਇਹ ਵੀ ਖਬਰ - ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ
ਇਨ੍ਹਾਂ ਸੱਤ ਮਹੀਨਿਆਂ ਦੌਰਾਨ ਸੂਰਿਆਵੰਸ਼ੀ, ਲੱਛਮੀ ਬੰਬ, ਕੁਲੀ ਨੰਬਰ ਵੰਨ, ਰਾਧੇ, ਭੁਜ- ਦਾ ਪ੍ਰਾਈਡ ਆਫ ਇੰਡੀਆ, ਦਾ ਬਿੱਗ ਬੁਲ ਅਤੇ ਸੜਕ 2 ਵਰਗੀਆਂ ਵੱਡੀਆਂ ਹਿੰਦੀ ਫ਼ਿਲਮਾਂ ਪਰਦੇ 'ਤੇ ਆਉਣ ਨਾਲ 1500 ਕਰੋੜ ਰੁਪਏ ਦਾ ਕਾਰੋਬਾਰ ਹੋਣਾ ਸੀ। ਕੁੰਡਾਬੰਦੀ ਦੌਰਾਨ ਤਾਮਿਲ ਅਤੇ ਤੇਲਗੂ ਭਾਸ਼ਾਵਾਂ ਦੀਆਂ ਵੀ ਕਈ ਵੱਡੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਤਾਰੀਖ ਟਲੀ ਹੋਈ ਹੈ। ਜੇਕਰ ਇਹ ਫਿਲਮਾਂ ਰਿਲੀਜ਼ ਹੋਈਆਂ ਹੁੰਦੀਆਂ ਤਾਂ ਇਨ੍ਹਾਂ ਨੇ ਵੀ 1500 ਕਰੋੜ ਰੁਪਏ ਦਾ ਕਾਰੋਬਾਰ ਕਰਨਾ ਸੀ।
ਪੜ੍ਹੋ ਇਹ ਵੀ ਖਬਰ - Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਉਂਝ ਵੀ ਹਰ ਹਫ਼ਤੇ ਦੋ ਦਰਮਿਆਨੀਆਂ ਅਤੇ ਛੋਟੇ ਬਜਟ ਦੀਆਂ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ, ਜੋ ਤਕਰੀਬਨ 25 ਤੋਂ 30 ਕਰੋੜ ਰੁਪਏ ਦੀ ਕਮਾਈ ਕਰਦੀਆਂ ਹਨ। ਅਜਿਹੇ ’ਚ ਜੇਕਰ 29 ਹਫਤਿਆਂ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ 58 ਫਿਲਮਾਂ ਟਲੀਆਂ ਹਨ। ਜਿਨ੍ਹਾਂ ਦੀ ਕੁੱਲ ਕਮਾਈ ਤਕਰੀਬਨ 1500 ਤੋਂ 1700 ਕਰੋੜ ਰੁਪਏ ਹੁੰਦੀ। ਸਾਲ 2020 ਦੇ ਪਹਿਲੇ 73 ਦਿਨਾਂ ਦੌਰਾਨ ਬਾਕਸ ਆਫਿਸ ਨੇ 824 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਪੜ੍ਹੋ ਇਹ ਵੀ ਖਬਰ - Health Tips: ਸ਼ੂਗਰ ਨੂੰ ਕਾਬੂ ਕਰਨ ’ਚ ਤੁਹਾਡੀ ਮਦਦ ਕਰਨਗੀਆਂ ਇਹ 8 ਚੀਜ਼ਾਂ
ਇਸ ਸਮੇਂ ਦੌਰਾਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਜੇ ਦੇਵਗਨ ਦੀ ਫਿਲਮ ਤਾਨਹਾਜੀ ਸੀ ਜਿਸਨੇ 280 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ 10 ਜਨਵਰੀ ਨੂੰ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ 6 ਮਾਰਚ ਨੂੰ ਰਿਲੀਜ਼ ਹੋਣ ਵਾਲੀ ਬਾਗ਼ੀ 3 ਨੇ 93 ਕਰੋੜ ਰੁਪਏ ਕਮਾਏ ਸਨ। ਹੁਣ ਸਭ ਸਿਨੇਮੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਫਿਲਮੀ ਦੁਨੀਆਂ ਦਾ ਜਾਮ ਹੋਇਆ ਪਹੀਆ ਮੁੜ ਤੇਜ਼ੀ ਨਾਲ ਦੌੜ ਸਕੇ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ