ਐਤਵਾਰ ਦੀ ਤਾਲਾਬੰਦੀ ਦੌਰਾਨ ਜ਼ੀਰਕਪੁਰ ''ਚ ਖੁੱਲ੍ਹੇ ਰਹੇ ਵੱਡੇ ਮਾਲ, ਲੱਗੀ ਲੋਕਾਂ ਦੀ ਭੀੜ

Sunday, Jun 14, 2020 - 04:30 PM (IST)

ਜ਼ੀਰਕਪੁਰ (ਮੇਸ਼ੀ) : ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਚੱਲਦਿਆਂ ਐਤਵਾਰ ਨੂੰ ਮੁਕੰਮਲ ਪੰਜਾਬ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੌਰਾਨ ਅਪਣੇ ਸਮੂਹ ਕਾਰੋਬਾਰ ਬੰਦ ਰੱਖ ਕੇ ਲੋਕਾਂ ਨੂੰ ਘਰਾਂ 'ਚ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਜ਼ੀਰਕਪੁਰ ਵਿਖੇ ਪ੍ਰਸ਼ਾਸਨ ਦੀ ਭੇਦਭਾਵ ਦੀ ਨੀਤੀ ਉਸ ਸਮੇ ਸਾਹਮਣੇ ਵੇਖਣ ਨੂੰ ਮਿਲੀ, ਜਦੋਂ ਜਰੂਰੀ ਵਸਤਾਂ ਦੀਆਂ ਛੋਟੀਆਂ ਦੁਕਾਨਾ ਨੂੰ ਬੰਦ ਰੱਖਣ 'ਚ ਪ੍ਰਸ਼ਾਸਨ ਸਖਤ ਹੁੰਦਾ ਵਿਖਾਈ ਦਿੱਤਾ ਅਤੇ ਇਲਾਕੇ ਦੇ ਵੱਡੇ ਮਾਲ ਜਿਨ੍ਹਾਂ 'ਚ ਮੈਟਰੋ ਹੋਲਸੇਲ, ਡੀ-ਮਾਰਟ, ਬੈਸਟ ਪਰਾਇਜ ਅਤੇ ਇਜ਼ੀ ਡੇਅ ਸਮੇਤ ਮੈਕਡੋਨਲਡ ਆਦਿ ਹੋਮ ਆਫ ਵੀਕ ਹੋਓਪਰ, ਸ਼ਰਾਬ ਦੇ ਠੇਕੇ ਅਤੇ ਵੱਡੀਆਂ ਦੁਕਾਨਾ 'ਚ ਬੀਕਾਨੇਰ ਹਲਵਾਈ ਆਦਿ ਵਰਗੇ ਸ਼ੋਅਰੂਮ ਵੀ ਸ਼ਰੇਆਮ ਹੀ ਖੁੱਲੇ ਨਜ਼ਰ ਆਏ ਅਤੇ ਇਥੇ ਲੋਕਾਂ ਦੀ ਭੀੜ ਨੇ ਵੀ ਜੰਮ ਕੇ ਕੀਤੀ ਖਰੀਦਦਾਰੀ ਕੀਤੀ।

ਇਨ੍ਹਾਂ ਲੋਕਾਂ 'ਚ ਜ਼ਿਆਦਾਤਰ ਨੇ ਨਾ ਤਾਂ ਕੋਈ ਮਾਸਕ ਪਾਇਆ ਸੀ ਤੇ ਨਾ ਹੀ ਹੱਥਾ ਨੂੰ ਸੈਨੇਟਾਈਜ਼ਰ ਕਰਨ ਦਾ ਕੋਈ ਪ੍ਰਬੰਧ ਕੀਤਾ ਹੋਇਆ ਸੀ, ਜਿਸ ਕਰਕੇ ਸਿਹਤ ਮਹਿਕਮੇ ਦੇ ਨਿਯਮਾਂ ਤਹਿਤ ਸਰਕਾਰੀ ਹਦਾਇਤਾਂ ਦੀਆਂ ਸ਼ਰੇਆਮ ਹੀ ਧੱਜੀਆਂ ਉਡਾਈਆਂ ਗਈਆਂ ਹਨ, ਦੂਜੇ ਪਾਸੇ ਕਰਿਆਨੇ ਅਤੇ ਹੋਰ ਜ਼ਰੂਰੀ ਵਸਤਾਂ ਦੇ ਛੋਟੇ ਦੁਕਾਨਦਾਰ ਦੀਆਂ ਦੁਕਾਨਾਂ ਨੂੰ ਪ੍ਰਸ਼ਾਸਨ ਨੇ ਸਖਤੀ ਕਰਦਿਆਂ ਖੋਲ੍ਹਣ ਤੱਕ ਨਹੀ ਦਿੱਤਾ।

ਜਦੋਂ ਇਸ ਸਬੰਧੀ ਐਸ. ਡੀ. ਐਮ. ਕੁਲਦੀਪ ਸਿੰਘ ਬਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਹੀ ਜ਼ਰੂਰੀ ਵਸਤਾਂ ਲਈ ਖੋਲ੍ਹਣ ਲਈ ਹੁਕਮ ਸਨ ਪਰ ਜਦ ਛੋਟੇ ਦੁਕਾਨਦਾਰਾਂ ਦੀਆਂ ਦੁਕਾਨਾ ਨੂੰ ਪ੍ਰਸ਼ਾਸਨ ਵੱਲੋਂ ਖੋਲ੍ਹਣ ਤੱਕ ਨਹੀ ਦਿੱਤਾ ਗਿਆ ਤਾਂ ਇਸ ਸਬੰਧੀ ਐਸ. ਡੀ. ਐਮ. ਸਪੱਸ਼ਟ ਜਵਾਬ ਦੇਣ 'ਚ ਅਸਮੱਰਥ ਵਿਖਾਈ ਦਿੱਤੇ। ਜਿੱਥੋਂ ਸਾਫ ਹੁੰਦਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਸਿਰਫ ਛੋਟੇ ਦੁਕਾਨਦਾਰਾਂ ਲਈ ਹਨ ਤੇ ਵੱਡੇ ਲੋਕਾਂ ਦੀ ਚਾਂਦੀ ਕਰਨ 'ਚ ਪ੍ਰਸ਼ਾਸਨ ਵੀ ਪੂਰਾ ਤਰ੍ਹਾਂ ਨਾਲ ਸਾਥ ਨਿਭਾਆ ਰਿਹਾ ਹੈ, ਜਦੋਂ ਕਿ ਛੋਟੇ ਦੁਕਾਨਦਾਰ ਸਰਕਾਰੀ ਹਦਾਇਤਾਂ ਦੀ ਪਾਲਣਾ 'ਚ ਰੋਜ਼ੀ-ਰੋਟੀ ਤੋਂ ਮੋਹਥਾਜ਼ ਹੁੰਦੇ ਵਿਖਾਈ ਦੇ ਰਹੇ ਹਨ।


Babita

Content Editor

Related News