ਪੰਜਾਬ ''ਚ ਐਤਵਾਰ ਨੂੰ ਕੋਰੋਨਾ ਨਾਲ 54 ਲੋਕਾਂ ਦੀ ਮੌਤ, 1946 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ
Sunday, Sep 06, 2020 - 09:45 PM (IST)

ਲੁਧਿਆਣਾ,(ਸਹਿਗਲ)- ਪੰਜਾਬ 'ਚ ਕੋਰੋਨਾ ਵਾਇਰਸ ਨਾਲ ਅੱਜ 54 ਲੋਕਾਂ ਦੀ ਮੌਤ ਹੋ ਗਈ ਜਦੋਂਕਿ 1946 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਹੁਣ ਤੱਕ ਰਾਜ 'ਚ 63475 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਨ੍ਹਾਂ 'ਚੋਂ 1862 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਹਰਾਂ ਦਾ ਮੰਨਦੇ ਹਨ ਕਿ ਜੇਕਰ ਹੁਣ ਕੋਈ ਪ੍ਰਭਾਵਸ਼ਾਲੀ ਕਦਮ ਨਾ ਚੁੱਕਿਆ ਗਿਆ ਤੇ ਲੋਕ ਵੀ ਆਪਣੇ ਪੱਧਰ 'ਤੇ ਨਾ ਕਾਇਮ ਨਾ ਹੋਏ ਤਾਂ ਸਤੰਬਰ ਮਹੀਨੇ 'ਚ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। ਨੋਡਲ ਅਧਿਕਾਰੀ ਡਾ ਰਾਜੇਸ਼ ਭਾਸਕਰ ਨੇ ਦੱਸਿਆ ਕਿ ਰਾਜ 'ਚ 571 ਲੋਕ ਆਕਸੀਜਨ 'ਤੇ ਹਨ ਤੇ ਜਦਕਿ 71 ਲੋਕਾਂ ਨੂੰ ਵੈਂਟੀਲੇਟਰ ਲਗਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ 64 ਨਵੇਂ ਮਰੀਜ਼ਾਂ ਨੂੰ ਸਾਹ ਲੈਣ ਦੀ ਸਮੱਸਿਆ ਕਾਰਨ ਆਕਸੀਜਨ ਸਹਾਇਤਾ ਦਿੱਤੀ ਗਈ ਜੱਦਕਿ 7 ਲੋਕਾਂ ਦੀ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰ ਦਿੱਤਾ ਗਿਆ। ਐਤਵਾਰ ਨੂੰ ਜਿਡ਼੍ਹੇ 54 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ 'ਚੋਂ ਲੁਧਿਆਣਾ 13, ਪਟਿਆਲਾ 8, ਕਪੂਰਥਲਾ 6, ਅੰਮ੍ਰਿਤਸਰ 5, ਜਲੰਧਰ, ਬਠਿੰਡਾ, ਫਰੀਦਕੋਟ ਤੇ ਮੋਗਾ 3-3 ਜੱਦਕਿ ਹੁਸ਼ਿਆਰਪੁਰ, ਮੁਕਤਸਰ ਤੇ ਪਠਾਨਕੋਟ 'ਚ 2-2 ਤੇ ਬਰਨਾਲਾ, ਫਿਰੋਜ਼ਪੁਰ, ਗੁਰਦਾਸਪੁਰ,ਤਰਨਤਾਰਨ 'ਚ 1-1 ਮਰੀਜ਼ ਦੀ ਮੌਤ ਹੋਈ ਹੈ।