ਬਠਿੰਡਾ ’ਚ ਕੋਰੋਨਾ ਨਾਲ ਇਕ ਹੋਰ ਮੌਤ,107 ਨਵੇਂ ਮਾਮਲੇ
Friday, Sep 04, 2020 - 01:32 AM (IST)
ਬਠਿੰਡਾ,(ਵਰਮਾ)- ਪੰਜਾਬ ਸਰਕਾਰ ਵਲੋਂ ਚਲਾਇਆ ਗਿਆ ਮਿਸ਼ਨ ਫਤਿਹ ਬੇਅਸਰ ਹੁੰਦਾ ਨਜ਼ਰ ਆ ਰਿਹਾ ਹੈ, ਅੱਜ ਫਿਰ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਦਮ ਤੋੜ ਦਿੱਤਾ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧਕੇ 39 ਤੱਕ ਪਹੁੰਚ ਗਈ ਹੈ। ਵੀਰਵਾਰ ਨੂੰ 107 ਨਵੇਂ ਮਾਮਲੇ ਸਾਹਮਣੇ ਆਏ ਹਨ। ਮ੍ਰਿਤਕ ਮਾਡਲ ਟਾਊਨ ਵਾਸੀ ਸੀ ਜਿਸ ਦੀ ਹਾਲਤ ਖਰਾਬ ਹੋਣ ’ਤੇ ਪੰਚਕੁਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਪਰ ਦੁਪਹਿਰ ਤੱਕ ਉਸਦੀ ਮੌਤ ਹੋ ਗਈ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਉਸਦੀ ਟੀਮ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਰਾਮਬਾਗ ’ਚ ਕੀਤਾ, ਜਿੱਥੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ।
ਵੀਰਵਾਰ ਨੂੰ ਮਿਲੇ ਪਾਜ਼ੇਟਿਵ ਮਾਮਲਿਆਂ ’ਚ ਰਾਮਾਂ ਮੰਡੀ ਤੋਂ ਇਲਾਵਾ ਬੈਂਕ ਬਾਜ਼ਾਰ, ਬਾਲਮੀਕਿ ਚੌਕ,ਬਜਰੰਗ ਕਾਲੋਨੀ, ਬਾਂਸਲ ਕਾਲੋਨੀ ਦੇ 5 ਮਾਮਲੇ ਸਾਹਮਣੇ ਆਏ ਹਨ। ਅਮਰੀਕ ਸਿੰਘ ਰੋਡ ਦੇ 2, ਵੀਰ ਕਾਲੋਨੀ ’ਚ 1, ਪਰਸਰਾਮ ਨਗਰ ’ਚ 2, ਬਠਿੰਡਾ ਦਾ ਅਧਿਆਪਕ, ਗੋਨਿਆਣਾ ਮੰਡੀ 1, ਕੈਂਟ ’ਚ 1, ਸੈਂਟਰਲ ਜੇਲ ’ਚ 2, ਪੂਹਲਾ ’ਚ 1, ਕੋਰੋਨਾ ਪਾਜ਼ੇਟਿਵ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜ਼ਿਲਾ ਪ੍ਰਸ਼ਾਸਨ ਦੇ ਅਨੁਸਾਰ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਅੰਕੜਾ 2500 ਤੋਂ ਪਾਰ ਕਰ ਗਿਆ। ਐਕਸਿਸ ਬੈਂਕ ’ਚ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬੈਂਕ ’ਚ ਭੜਥੂ ਪੈ ਗਿਆ ਸੀ ਬਾਅਦ ’ਚ ਸਾਰੇ ਕਰਮਚਾਰੀਆਂ ਦੀ ਰਿਪੋਰਟ ਨੈਗੇਟਿਵ ਮਿਲਣ ਤੋਂ ਬਾਅਦ ਬੈਂਕ ਨੇ ਰਾਹਤ ਦੀ ਸਾਹ ਲਈ। ਬੁੱਧਵਾਰ ਨੂੰ ਅਚਾਨਕ ਬੈਂਕ ਬੰਦ ਕਰ ਦਿੱਤਾ ਗਿਆ ਸੀ ਜੋ ਹੁਣ ਸ਼ੁੱਕਰਵਾਰ ਨੂੰ ਖੁੱਲ੍ਹੇਗਾ, ਇਸ ਦੀ ਜਾਣਕਾਰੀ ਬੈਂਕ ਮੈਨੇਜਰ ਨਰਿੰਦਰ ਗਰਗ ਵਲੋਂ ਦਿੱਤੀ।