ਕੋਰੋਨਾ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪਿਓ ਦਾ ਹੋਇਆ ਸਸਕਾਰ ਤਾਂ ਪਿੱਛੋਂ ਪੁੱਤ ਨੇ ਵੀ ਤੋੜਿਆ ਦਮ

Thursday, May 27, 2021 - 12:42 PM (IST)

ਧਰਮਕੋਟ (ਸਤੀਸ਼): ਕੋਰੋਨਾ ਦੇ ਕਹਿਰ ਦੇ ਚੱਲਦਿਆਂ ਵੱਡੇ ਪੱਧਰ ਤੇ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ। ਇਸ ਮਹਾਮਾਰੀ ਕਾਰਨ ਕਈ ਘਰਾਂ ਦੇ ਘਰ ਹੋਈਆਂ ਮੌਤਾਂ ਕਾਰਨ ਉਜੜ ਚੁੱਕੇ ਹਨ। ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਉੱਥੇ ਹੀ ਧਰਮਕੋਟ ਹਲਕੇ ਦੇ ਪਿੰਡ ਭੋਡੀਵਾਲਾ ਕਮਾਲਕੇ ਵਿਖੇ ਕੋਰੋਨਾ ਕਾਰਨ ਇੱਕ ਦਿਨ ਵਿੱਚ ਹੀ ਹੱਸਦਾ ਵੱਸਦਾ ਘਰ ਉੱਜੜ ਗਿਆ ਹੈ ਅਤੇ ਪਿਓ ਪੁੱਤਰ ਦੀ ਕੋਰੋਨਾ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ:   ਪੰਜਾਬ ਪੁਲਸ ਮੁਖੀ ਵੱਲੋਂ ਨਿਰਦੇਸ਼ ਜਾਰੀ, ਹੁਣ ਲੋਕਲ ਰੈਂਕ ਵਾਲਾ ਸਬ ਇੰਸਪੈਕਟਰ ਨਹੀਂ ਬਣ ਸਕੇਗਾ ਥਾਣਾ ਮੁਖੀ

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਧਰਮਕੋਟ ਹਲਕੇ ਦੇ ਪਿੰਡ ਭੋਡੀਵਾਲਾ ਦੇ ਸਾਬਕਾ ਸਰਪੰਚ ਅਰਜਨ ਸਿੰਘ ਜਿਨ੍ਹਾਂ ਦੀ ਉਮਰ 77 ਸਾਲ ਦੇ ਕਰੀਬ ਸੀ, ਉਨ੍ਹਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਨ੍ਹਾਂ ਦੇ ਸਪੁੱਤਰ ਬਲਜੀਤ ਸਿੰਘ ਬਿੱਟੂ ਆੜਤੀ ਅਤੇ ਪਰਵਾਰਿਕ ਮੈਂਬਰ ਉਨ੍ਹਾਂ ਦਾ ਸਸਕਾਰ ਕਰਕੇ ਹੀ ਆਏ ਸਨ ਕਿ ਸ਼ਾਮ 3 ਵਜੇ ਹੀ ਉਨ੍ਹਾਂ ਦੇ ਛੋਟੇ ਸਪੁੱਤਰ ਗੁਰਮੀਤ ਸਿੰਘ ਬਬ ਜੋ ਕਿ ਪਿੰਡ ਕਮਾਲਕੇ ਦੇ ਬੱਸ ਅੱਡੇ ਉਪਰ ਦੁਕਾਨ ਕਰਦਾ ਸੀ, ਜਿਨ੍ਹਾਂ ਦੀ ਉਮਰ 44 ਸਾਲ ਦੇ ਕਰੀਬ ਸੀ।ਉਨ੍ਹਾਂ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ। ਸ਼ਾਮ ਨੂੰ ਉਸਦਾ ਵੀ ਸਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ:  ਡੇਰਾ ਮੁਖੀ ਲਈ ਕੀਤੀ ਅਰਦਾਸ ਦੇ ਮਾਮਲੇ 'ਚ ਨਵਾਂ ਮੋੜ, ਹੁਣ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ

ਕੋਰੋਨਾ ਨੇ ਇਕੋ ਦਿਨ ’ਚ ਇਕ ਹਸਦੇ ਵਸਦੇ ਘਰ ਨੂੰ ਉਜਾੜ ਦਿੱਤਾ। ਇਨ੍ਹਾਂ ਹੋਈਆਂ ਮੌਤਾਂ ਕਾਰਨ ਪਿੰਡ ਭੋਡੀਵਾਲਾ ਹੀ ਨਹੀ ਲਾਗਲੇ ਪਿੰਡਾਂ ਵਿੱਚ ਵੀ ਲੋਕਾਂ ਵੱਲੋਂ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਰਿਵਾਰ ’ਤੇ ਕੋਰੋਨਾ ਮਹਾਮਾਰੀ ਕਹਿਰ ਬਣ ਕੇ ਟੁੱਟੀ ਹੈ। ਮ੍ਰਿਤਕ ਗੁਰਮੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਛੋਟੇ ਬੱਚੇ ਹਨ। ਇਨ੍ਹਾਂ ਮੌਤਾਂ ਕਾਰਨ ਨਰਿੰਦਰ ਸਿੰਘ ਪੱਪੂ ਸਾਬਕਾ ਸਰਪੰਚ ਭੋਡੀਵਾਲ ਅਤੇ ਇਲਾਕਾ ਨਿਵਾਸੀਆਂ ਵੱਲੋਂ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: 7 ਸਾਲ ਪਹਿਲਾਂ 'ਹੁਣੇ ਆਇਆ' ਕਹਿ ਕੇ ਘਰੋਂ ਗਏ ਭਰਾ ਦਾ ਅੱਜ ਵੀ ਭੈਣ ਕਰ ਰਹੀ ਹੈ ਇੰਤਜ਼ਾਰ


Shyna

Content Editor

Related News