ਕੋਰੋਨਾ ਕਾਲ ’ਚ ਲੋਕਾਂ ਦੇ ‘ਸਾਹਾਂ ਦੀ ਡੋਰ’ ਕਿਸਾਨਾਂ ਦੇ ਹੱਥ, ਹਰ ਪਾਸੇ ਫੇਲ ਹੋਈਆਂ ਸਰਕਾਰਾਂ ਨਿਭਾਉਣ ਹੁਣ ਆਪਣੇ ਫ਼ਰਜ

Monday, May 03, 2021 - 02:46 PM (IST)

ਚਮਿਆਰੀ (ਸੰਧੂ) - ਮਨੁੱਖਤਾ ਦੀ ਜਾਨ ਦਾ ਖੌਅ ਬਣੀ ਕੋਰੋਨਾ ਨੇ ਇਹ ਤਾਂ ਸਾਬਤ ਕਰ ਦਿੱਤਾ ਕਿ ਕੁਦਰਤੀ ਵਾਤਾਵਰਣ ਨੂੰ ‘ਬਲਿਹਾਰੀ ਕੁਦਰਤਿ ਵਸਿਆ’ ਦੀ ਭਾਵਨਾ ਮੁਤਾਬਕ ਸੰਭਾਲਣ ਦੇ ਮਾਮਲੇ ’ਚ ਅਸੀਂ ਅੱਜ ਕਿਸ ਮੋੜ ’ਤੇ ਖੜ੍ਹੇ ਹਾਂ। ਗੁਰੂਆਂ-ਪੀਰਾਂ ਦੇ ਦੇਸ਼ ਵਜੋਂ ਜਾਣੇ ਜਾਂਦੇ ਸਾਡੇ ਮੁਲਕ ਦੇ ਹੁਕਮਰਾਨਾਂ ਦੀਆਂ ਵੱਡੀਆਂ ਨਲਾਇਕੀਆਂ ਤੇ ਸਾਡੀਆਂ ਖੁਦ ਦੀਆਂ ਬੱਜਰ ਗ਼ਲਤੀਆਂ ਕਾਰਨ ਅੱਜ ਇਕ-ਇਕ ਸਾਹ ਨੂੰ ਤਰਸ ਰਹੇ ਹਾਂ।  ਦੇਸ਼ ’ਚ ਚਲਦੇ ਲੱਖਾਂ ਕਾਰਖਾਨਿਆਂ ਦੀਆਂ ਚਿਮਨੀਆਂ, ਸੜਕਾਂ ’ਤੇ ਦੌੜਦੇ ਕਰੋੜਾਂ ਵਾਹਨਾਂ ’ਚੋਂ ਨਿਕਲਦੇ ਜ਼ਹਿਰੀਲੇ ਧੂੰਏਂ, ਥਾਂ-ਥਾਂ ਉਸਾਰ ਰਹੇ ਕੰਕਰੀਟ ਦੇ ਜੰਗਲਾਂ ਅਤੇ ਨਿੱਜੀ ਸਵਾਰਥ ਲਈ ਧੜਾ-ਧੜ ਕੱਟੇ ਜਾ ਰਹੇ ਰੁੱਖਾਂ ਕਾਰਨ ਜਿੱਥੇ ਸਾਡਾ ਪੌਣ-ਪਾਣੀ ਪਹਿਲਾਂ ਹੀ ਗੰਧਲਾ ਹੋ ਚੁੱਕਾ, ਉੱਥੇ ਧਰਤੀ ਦੇ ਪੁੱਤ ਵੱਜੋਂ ਜਾਣਿਆਂ ਜਾਂਦਾ ਕਿਰਤੀ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੈਂਕੜੇ ਮਜ਼ਬੂਰੀਆਂ ਅੱਗੇ ਗੋਡੇ ਟੇਕਦਿਆਂ ਪੁੱਤ ਤੋਂ ਕਪੁੱਤ ਬਣ ਗਿਆ ਹੈ।

ਪੜ੍ਹੋ ਇਹ ਵੀ ਖਬਰ ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ

ਖੇਤੀ ਦੇ ਮਸ਼ੀਨੀਕਰਨ ਨੇ ਕਿਸਾਨ ਦੇ ਕੰਮਕਾਰ ਨੂੰ ਬਹੁਤ ਸੁਖਾਲਾ ਕਰ ਦਿੱਤਾ ਹੈ। ਹੁਣ ਕੰਬਾਇਨ ਨਾਲ ਥੋੜ੍ਹੇ ਦਿਨਾਂ ਵਿੱਚ ਸਾਰੀ ਫ਼ਸਲ ਸਾਂਭ ਲਈ ਜਾਂਦੀ ਹੈ। ਬੇਸ਼ੱਕ ਮਜ਼ਦੂਰਾਂ ਦੀ ਭਾਰੀ ਘਾਟ ਅਤੇ ਪੱਕੀ ਫ਼ਸਲ ’ਤੇ ਮੌਸਮ ਦੀ ਮਾਰ ਤੋਂ ਬਚਣ ਲਈ ਕੰਬਾਇਨ ਨਾਲ ਵਾਢੀ ਕਰਨੀ ਆਪਣੇ ਆਪ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਅਫ਼ਸੋਸ ਅਸੀਂ ਇਸ ਥੋੜੀ ਜਿਹੀ ਸਹੂਲਤ ਪਿੱਛੇ ਜੋ ਗਲਤੀ ਕਰ ਰਹੇ ਹਾਂ, ਉਸ ਨਾਲ ਸਾਡਾ ਸਭ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਕੀ ਹੋ ਰਿਹਾ ਹੈ ਨੁਕਸਾਨ?
ਕਾਹਲੀ ਦੇ ਇਸ ਜ਼ਮਾਨੇ ’ਚ ਅਸੀਂ ਨਾੜ ਜਾਂ ਪਰਾਲੀ ਨੂੰ ਅੱਗ ਲਾ ਕੇ ਕਰੋੜਾਂ ਦੀ ਖਾਦ ਤੋਂ ਵਾਂਝੇ ਹੋ ਜਾਂਦੇ ਹਾਂ। ਜੇਕਰ ਅੰਕੜਿਆਂ ’ਤੇ ਝਾਤੀ ਮਾਰੀਏ ਤਾਂ ਇਕੱਲੇ ਪੰਜਾਬ ’ਚ ਸਾਲਾਨਾ 38 ਲੱਖ ਹੈੱਕਟੇਅਰ ਦੇ ਕਰੀਬ ਬੀਜੀ ਜਾਂਦੀ ਕਣਕ ਦੇ ਤੂੜੀ ਬਣਨ ਉਪਰੰਤ ਫੂਕੇ ਜਾਂਦੇ ਲੱਖਾਂ ਟਨ ਵਾਧੂ ਨਾੜ ਨਾਲ 0.94 ਲੱਖ ਟਨ ਨਾਈਟਰੋਜਨ, 0.48 ਲੱਖ ਟਨ ਫ਼ਾਸਫ਼ੋਰਸ ਅਤੇ 2.6 ਲੱਖ ਟਨ ਪੋਟਾਸ਼ ਤੋਂ ਇਲਾਵਾ ਅਨੇਕਾਂ ਉਪਯੋਗੀ ਤੱਤ ਨਸ਼ਟ ਹੋ ਜਾਂਦੇ ਹਨ। ਇਸੇ ਤਰ੍ਹਾਂ ਪੰਜਾਬ ’ਚ 26 ਲੱਖ ਹੈੱਕਟੇਅਰ ਦੇ ਕਰੀਬ ਝੋਨਾ ਲਾਇਆ ਜਾਂਦਾ ਹੈ, ਜਿਸ ਦੀ ਅੰਦਾਜ਼ਨ 163 ਲੱਖ ਟਨ ਪਰਾਲੀ ਦਾ 80 ਫ਼ੀਸਦੀ ਹਿੱਸਾ ਸਾੜ ਦਿੱਤਾ ਜਾਂਦਾ ਹੈ। ਅਸੀਂ ਇਸ ਦਾ ਸਹੀ ਉਪਯੋਗ ਕਰ ਕੇ ਲਗਭਗ 3.50 ਲੱਖ ਟਨ ਨਿਰੋਲ ਉਪਯੋਗੀ ਤੱਤ ਹਰ ਸਾਲ ਪ੍ਰਾਪਤ ਕਰ ਸਕਦੇ ਹਾਂ। ਥੋੜੀ ਜਿਹੀ ਖੇਚਲ, ਸਮੇਂ ਤੇ ਕਿਫਾਇਤੀ ਢੰਗਾਂ ਨਾਲ ਵਾਧੂ ਬਚੇ ਨਾੜ ਜਾਂ ਪਰਾਲੀ ਤੋਂ ਨਾਈਟਰੋਜਨ, ਫਾਸਫੋਰਸ ਤੇ ਪੋਟਾਸ਼ ਵਰਗੇ ਤੱਤ ਹਾਸਲ ਕੀਤੇ ਜਾ ਸਕਦੇ ਹਨ, ਜਿਨ੍ਹਾਂ ਦਾ ਬਾਜ਼ਾਰੀ ਮੁੱਲ ਕਰੋੜਾਂ ’ਚ ਬਣਦਾ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਲਗਭਗ ਸਾਲਾਨਾ 10.2 ਲੱਖ ਟਨ ਨਾਈਟਰੋਜਨ, 2.08 ਲੱਖ ਟਨ ਫਾਸਫੋਰਸ ਅਤੇ 0.12 ਲੱਖ ਟਨ ਪੋਟਾਸ਼ ਦੀ ਖਪਤ ਹੁੰਦੀ ਹੈ। ਦੂਜੇ ਪਾਸੇ ਇਸ ਅੱਗ ਨਾਲ ਅਸੀਂ ਮਿੱਟੀ ਦੀ ਉੱਪਰਲੀ 10 ਤੋਂ 15 ਸੈਂਟੀਮੀਟਰ ਉਪਜਾਊ ਤਹਿ ਨੂੰ ਸਾੜ ਕੇ ਬੰਜਰ ਕਰੀ ਜਾ ਰਹੇ ਹਾਂ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਮਨੁੱਖਤਾ, ਜੀਵ -ਜੰਤੂਆਂ ਤੇ ਬਨਸਪਤੀ ਦੀ ਹੋਂਦ ਖਤਰੇ ’ਚ
ਇਸ ਅੱਗ ਨਾਲ ਅਸੀਂ ਜਿੱਥੇ ਖੇਤਾਂ ਵਿੱਚੋਂ ਅਨੇਕਾਂ ਮਿੱਤਰ ਕੀੜਿਆਂ ਦੀ ਕੁੱਲ ਦਾ ਨਾਸ ਕਰ ਦਿੰਦੇ ਹਾਂ, ਉੱਥੇ ਲੱਖਾਂ ਟਨ ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨੂੰ ਅਸਮਾਨ ਵਿੱਚ ਛੱਡ ਦਿੰਦੇ ਹਾਂ। ਇਸ ਅੱਗ ਨਾਲ ਸਾਡਾ ਵਾਤਾਵਰਣ ਤਾਂ ਪਲੀਤ ਹੋ ਹੀ ਰਿਹਾ ਹੈ, ਨਾਲ ਹੀ ਹਵਾ ਵਿਚਲੀ ਆਕਸੀਜਨ ਦੀ ਮਾਤਰਾ ਵੀ ਘੱਟ ਰਹੀ ਹੈ। ਸਾਹ ਲੈਣਾ ਔਖਾ ਹੋ ਰਿਹਾ, ਸਿਹਤ ਕਮਜ਼ੋਰ ਹੋ ਰਹੀ ਹੈ, ਢਿੱਡ ਗੈਸ, ਫੇਫੜਿਆਂ ਦਾ ਕੈਂਸਰ, ਸਿਰ ਦਰਦ, ਅੱਖਾਂ ਦੀ ਜਲਣ, ਗਲੇ ਦੇ ਨੁਕਸ ਅਤੇ ਦਮੇ ਵਰਗੀਆਂ ਭਿਆਨਕ ਬੀਮਾਰੀਆਂ ਵੱਡੇ ਪੱਧਰ ’ਤੇ ਫੈਲ ਰਹੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ ਰੋਗਾਂ ਦੇ ਵਿਸ਼ਵ ਵਿਆਪੀ ਬੋਝ ਦਾ ਬਹੁਤ ਵੱਡਾ ਹਿੱਸਾ ਵਾਤਾਵਰਣੀ ਪ੍ਰਦੂਸ਼ਣ ਦੀ ਹੀ ਦੇਣ ਹੈ, ਇਸੇ ਕਾਰਣ ਦੁਨੀਆ ’ਚ ਸਾਲਾਨਾ 30 ਲੱਖ ਦੇ ਕਰੀਬ ਲੋਕਾਂ ਦੀ ਮੌਤ ਹਵਾ ਦੇ ਪ੍ਰਦੂਸ਼ਣ ਕਰਕੇ ਹੁੰਦੀ ਹੈ। ਪੰਜਾਬ ਵਿੱਚ ਜਿੱਥੇ ਅੱਗੇ ਵਣਾਂ ਹੇਠ ਰਕਬਾ ਘੱਟ ਹੈ, ਅਸੀਂ ਖੇਤਾਂ ਤੇ ਸੜਕਾਂ ਕੰਢੇ ਖੜ੍ਹੇ ਬਚੇ ਹੋਏ ਰੁੱਖਾਂ ਨੂੰ ਅੱਗ ਦੀ ਭੇਟ ਕਰੀ ਜਾ ਰਹੇ ਹਾਂ। ਇਸ ਦੇ ਨਾਲ ਜਿਉਂਦੇ ਹੀ ਅੱਗ ਦੀ ਭੇਟ ਹੋ ਜਾਂਦੇ ਹਨ ਆਪਣੀ ਹੋਂਦ ਨੂੰ ਬਚਾਉਣ ਲਈ ਆਖਰੀ ਜੱਦੋ-ਜਹਿਦ ਕਰ ਰਹੇ ਚਿੜੀਆਂ, ਕਬੂਤਰਾਂ,ਕਾਂਵਾਂ ਅਤੇ ਘੁੱਗੀਆਂ ਦੇ ਅੱਖਾਂ ਮੀਟੀ ਚੋਗੇ ਦੀ ਉਡੀਕ ਕਰ ਰਹੇ ਨਿੱਕੇ ਨਿੱਕੇ ਬੋਟ।

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲ਼ੀਆਂ 

ਕਿਸਾਨ ਦੀ ਬਣੀ ਮਜਬੂਰੀ
ਜੇਕਰ ਦੂਜਾ ਪੱਖ ਲਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਸਾਨ ਵਿਚਾਰਾ ਵੀ ਕੀ ਕਰੇ। ਘਾਟੇਵੰਦੀ ਖੇਤੀ ਅਤੇ ਕਰਜ਼ੇ ਦੀ ਭਾਰੀ ਪੰਡ ਥੱਲੇ ਨੱਪਿਆ ਕਿਸਾਨ ਸਮੁੱਚੇ ਸਮਾਜ ਦਾ ਬੁਰਾ ਭਲਾ ਸੋਚਣ ਦੇ ਸਮਰੱਥ ਨਹੀਂ ਹੈ। ਕਿਸਾਨ ਕੋਲ ਤਾਂ ਆਪਣੀ ਫ਼ਸਲ ਸਾਂਭਣ ਲਈ ਮਜ਼ਦੂਰ ਨਹੀਂ ਹਨ, ਉਹ ਖੇਤ ’ਚੋਂ ਨਾੜ ਜਾਂ ਪਰਾਲੀ ਕਿਸ ਤਰ੍ਹਾਂ ਬਾਹਰ ਕੱਢੇ। ਦੂਜੇ ਪਾਸੇ ਡੀਜ਼ਲ ਦੇ ਭਾਅ ਜ਼ਿਆਦਾ ਹੋਣ ਕਰ ਕੇ ਨਾੜ ਜਾਂ ਪਰਾਲੀ ਨੂੰ ਵੱਧ ਵਹਾਈ ਕਰ ਕੇ ਮਿੱਟੀ ਵਿੱਚ ਦੱਬਣਾ ਛੋਟੇ ਕਿਸਾਨ ਦੇ ਵੱਸੋਂ ਬਾਹਰ ਦੀ ਗੱਲ ਹੈ। ਜੇਕਰ ਮੋਟਾ-ਮੋਟਾ ਹਿਸਾਬ ਲਾਈਏ ਤਾਂ ਇਕ ਏਕੜ ਨਾੜ ਵਾਲੇ ਖੇਤ ਨੂੰ ਤਿਆਰ ਕਰਨ ਲਈ ਤਵੀਆਂ ਤੇ ਰੋਟਾਵੇਟਰ ਨਾਲ ਵਹਾਈ ਕਰਨੀ ਪੈਂਦੀ ਹੈ, ਜਿਸ ’ਤੇ ਅੰਦਾਜ਼ਨ 2500 ਤੋਂ 3000 ਰੁਪਏ ਤੱਕ ਦਾ ਖਰਚ ਆਉਂਦਾ ਹੈ। ਅਜਿਹਾ ਕਰਨ ਦੇ ਬਾਵਜੂਦ ਖੇਤ ’ਚ ਝੋਨੇ ਦੀ ਲਵਾਈ ਉਪਰੰਤ ਖੇਤ 'ਚ ਨੱਪਿਆ ਨਾੜ ਪਾਣੀ ਨਾਲ ਉੱਪਰ ਆ ਕੇ ਹਵਾ ਨਾਲ ਖੇਤ ਦੇ ਕੋਨਿਆਂ ਚ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਝੋਨੇ ਦੇ ਕਾਫ਼ੀ ਬੂਟੇ ਨੁਕਸਾਨੇ ਜਾਂਦੇ ਹਨ। ਬੇਸ਼ੱਕ ਸਾਨੂੰ ਹਰ ਸਾਲ ਲੱਗਦਾ ਹੈ ਕਿ ਬਹੁਤ ਸਾਰੇ ਕਿਸਾਨ ਆਪਣੇ ਖੇਤਾਂ ਵਿੱਚ ਨਾੜ ਨਹੀਂ ਸਾੜਨਗੇ ਪਰ ਵੇਖੋ-ਵੇਖੀ (ਕੇਵਲ ਕੁਝ ਇੱਕ ਸੂਝਵਾਨ ਤੇ ਅਗਾਂਹਵਧੂ ਕਿਸਾਨਾਂ ਨੂੰ ਛੱਡ ਕੇ) ਲਗਭਗ ਸਾਰੇ ਕਿਸਾਨਾਂ ਦੀ ਸੋਚ ਮੁੜ ਇਸ ਅੱਗ ਦੀ ਲਪੇਟ 'ਚ ਆ ਹੀ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)

ਕੀ ਕਹਿਣਾ ਏ ਖੇਤੀਬਾੜੀ ਵਿਭਾਗ ਦਾ?
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਸੁਣੀਏ ਤਾਂ ਖੇਤਾਂ ’ਚ ਨਾੜ ਨਾ ਸਾੜਨ ਦੇਣ ਦਾ ਕੰਮ ਚਾਰ ਵਿਭਾਗਾਂ ਭਾਵ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀਬਾੜੀ, ਰੈਵੀਨਿਊ ਤੇ ਪੁਲਸ ਨੂੰ ਸਾਂਝੇ ਤੌਰ ’ਤੇ ਸੌਂਪਿਆ ਜਾਂਦਾ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਦੇ ਵਿਭਾਗ ਨੇ ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ ’ਚ ਅਨਾਊਂਸਮੈਂਟ ਕਰਾਉਣ ਤੋਂ ਇਲਾਵਾ, ਪ੍ਰਚਾਰ ਵੈਨਾਂ ਚਲਾ ਕੇ ਕਿਸਾਨਾਂ ਨੂੰ ਖੇਤਾਂ ’ਚ ਲਾਈ ਜਾਂਦੀ ਅੱਗ ਦੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਖੇਤਾਂ ’ਚ ਅੱਗ ਲਾਉਣ ਵਾਲੇ 2 ਏਕੜ ਦੀ ਮਾਲਕੀ ਵਾਲੇ ਕਿਸਾਨ ਨੂੰ 2500 ਰੁਪਏ, 2 ਤੋਂ 5 ਏਕੜ ਤੱਕ 5000 ਰੁਪਏ ਜਦ ਕਿ 5 ਏਕੜ ਤੋਂ ਉੱਪਰ ਦੀ ਮਾਲਕੀ ਵਾਲੇ ਨੂੰ 15000 ਰੁਪਏ ਜੁਰਮਾਨਾ ਵੀ ਨਿਰਧਾਰਿਤ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖਬਰ - ਕੀ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ੀ ਮਿਲਣੀ ਚਾਹੀਦੀ ਹੈ ?

ਸਮੱਸਿਆ ਦੇ ਹੱਲ ਲਈ ਸਰਕਾਰਾਂ ਨੂੰ ਅੱਗੇ ਆਉਣ ਦੀ ਲੋੜ
ਇਸ ਸਮੱਸਿਆ ਦੇ ਹੱਲ ਲਈ ਤਾਂ ਸਰਕਾਰਾਂ ਨੂੰ ਅੱਗੇ ਆਉਣਾ ਪਵੇਗਾ। ਅੱਗ ਲਾਉਣ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰ ਕੇ ਸਜ਼ਾ ਯੋਗ ਅਪਰਾਧ ਬਣਾਉਣ ਨਾਲੋਂ ਪ੍ਰੇਰਨਾ ਹੀ ਠੀਕ ਰਾਹ ਹੈ। ਦੱਸਣਯੋਗ ਹੈ ਕਿ ਬਹੁਤੇ ਕਿਸਾਨਾਂ ਦਾ ਮੰਨਣਾ ਹੈ ਕਿ ਵਾਧੂ ਨਾੜ ਨੂੰ ਖੇਤ ਵਿੱਚ ਨੱਪਣ ਜਾਂ ਵਹਾਉਣ ਦਾ ਖਰਚ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਜੁਰਮਾਨੇ ਨਾਲੋਂ ਵੱਧ ਹੈ। ਇਸ ਲਈ ਚਾਹੀਦਾ ਤਾਂ ਇਹ ਹੈ ਕਿ ਇਸ ਵਾਧੂ ਮਾਲ ਨੂੰ ਉਦਯੋਗਾਂ ਵਿੱਚ ਵਰਤਣ ਲਈ ਨਵੇਂ ਢੰਗ ਤਰੀਕੇ ਲੱਭੇ ਜਾਣ, ਇਸ ਨੂੰ ਸ਼ਕਤੀ ਲਈ ਬਾਲਣ ਤੋਂ ਇਲਾਵਾ ਕਾਗ਼ਜ਼, ਗੱਤਾ ਆਦਿ ਬਣਾਉਣ ਲਈ ਵਰਤਿਆ ਜਾਵੇ। ਬਿਨਾਂ ਵਹਾਈ ਦੇ ਬਿਜਾਈ ਭਾਵ ਹੈਪੀ ਸੀਡਰ ਵਰਗੀਆਂ ਤਕਨੀਕਾਂ ਨੂੰ ਹਰ ਕਿਸਾਨ ਦੀ ਪਹੁੰਚ ਵਿੱਚ ਲਿਆਂਦਾ ਜਾਵੇ।

ਪੜ੍ਹੋ ਇਹ ਵੀ ਖ਼ਬਰ - ਕੋਟਕਪੂਰਾ ਗੋਲੀਕਾਂਡ : ਅਦਾਲਤ ਨੇ ਕੀਤੀ ਦੂਜੀ ਫਾਈਲ ਵੀ ਬੰਦ 

ਖੇਤਾਂ ਵਿੱਚ ਬਚੀ ਰਹਿੰਦ-ਖੂੰਹਦ ਨੂੰ ਸਾਂਭਣ ਲਈ ਹੋਂਦ ’ਚ ਆ ਰਹੇ ਨਵੇਂ ਸੰਦਾਂ ’ਤੇ ਵੱਧ ਤੋਂ ਵੱਧ ਸਬਸਿਡੀ ਦੇਣ ਤੋਂ ਇਲਾਵਾ ਹੱਥ ਨਾਲ ਵਾਢੀ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ ਸਬਸਿਡੀ ਦੇ ਕੇ ਉਤਸ਼ਾਹਿਤ ਕੀਤਾ ਜਾਵੇ। ਹੇਠਲੇ ਪੱਧਰ ’ਤੇ ਲਗਾਤਾਰ ਕਿਸਾਨ ਜਾਗਰੂਕ ਕੈਂਪ ਲਾ ਕੇ ਕਿਸਾਨਾਂ ਨੂੰ ਖੇਤਾਂ ਵਿਚ ਲਾਈ ਜਾਂਦੀ ਅੱਗ ਨਾਲ ਹੋ ਰਹੇ ਨੁਕਸਾਨ ਬਾਰੇ ਪੂਰੇ ਵਿਸਥਾਰ ਨਾਲ ਦੱਸਿਆ ਜਾਵੇ। ਮੁੱਕਦੀ ਗੱਲ ਤਾਂ ਇਹ ਹੈ ਕਿ ਖੇਤਾਂ ਵਿਚ ਲਾਈ ਜਾਂਦੀ ਅੱਗ ਸਮੁੱਚੇ ਸਮਾਜ ਅਤੇ ਕਿਸਾਨ ਦੋਹਾਂ ਲਈ ਨੁਕਸਾਨਦੇਹ ਹੈ। ਇਸ ਮਸਲੇ ਵਿੱਚ ਜਿੱਥੇ ਸਰਕਾਰ ਨੂੰ ਕਿਸਾਨ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ, ਉੱਥੇ ਕਿਸਾਨ ਨੂੰ ਵੀ ਇਸ ਮਸਲੇ ਸਬੰਧੀ ਗੰਭੀਰਤਾ ਨਾਲ ਸੋਚਣਾ ਪਵੇਗਾ।

ਪੜ੍ਹੋ ਇਹ ਵੀ ਖ਼ਬਰ - ਫਰੀਦਕੋਟ: ਨਸ਼ੇ ਨੇ ਬੁਝਾਇਆ ਘਰ ਦਾ ਇਕਲੌਤਾ ਚਿਰਾਗ, ਇਸ ਵਿਧਾਇਕ ਨੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ


rajwinder kaur

Content Editor

Related News