ਵੱਡੀ ਖ਼ਬਰ : ਬਾਦਲਾਂ ਦੇ ਘਰ ਤਕ ਪਹੁੰਚਿਆ ਕੋਰੋਨਾ

08/22/2020 6:26:54 PM

ਲੰਬੀ/ ਮਲੋਟ (ਜੁਨੇਜਾ) : ਸੂਬੇ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਵੀ ਸਿਖਰ 'ਤੇ ਹੈ ਅਤੇ ਹੁਣ ਇਸ ਮਹਾਮਾਰੀ ਨੇ ਬਾਦਲਾਂ ਦੀ ਰਿਹਾਇਸ਼ 'ਤੇ ਵੀ ਦਸਤਕ ਦੇ ਦਿੱਤੀ ਹੈ। ਅੱਜ ਤਾਜ਼ਾ ਆਈ ਪਹਿਲੀ ਰਿਪੋਰਟ ਵਿਚ 60 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਇਸ ਵਿਚ ਦਰਜਨ ਭਰ ਮਲੋਟ ਉਪ ਮੰਡਲ ਦੇ ਹਨ ਜਿਨ੍ਹਾਂ ਵਿਚੋਂ ਪੰਜ ਮਾਮਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਉਪਰ ਤਾਇਤਾਨ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀ ਹਨ। ਇਹ ਪੰਜੇ ਪੰਜਾਬ ਪੁਲਸ ਦੇ ਜਵਾਨ ਹਨ ਅਤੇ ਇਨ੍ਹਾਂ ਦੀ ਉਮਰ 26 ਸਾਲ ਤੋਂ ਲੈ ਕੇ 55 ਸਾਲ ਤੱਕ ਹੈ। 

ਇਹ ਵੀ ਪੜ੍ਹੋ :  ਅਮਰੀਕਾ 'ਚ ਵਾਪਰੇ ਦਿਲ ਕੰਬਾਉਣ ਵਾਲੇ ਹਾਦਸੇ ਦੌਰਾਨ ਕਸਬਾ ਚਮਿਆਰੀ ਦੇ ਨੌਜਵਾਨ ਦੀ ਮੌਤ

ਜਾਣਕਾਰੀ ਅਨੁਸਾਰ ਮਲੋਟ ਵਿਖੇ ਇਕ ਸਵੀਟ ਸ਼ਾਪ ਮਾਲਕ ਪਿਉ-ਪੁੱਤਰ ਤੋਂ ਇਲਾਵਾ ਸਰਾਭਾ ਨਰਗ, ਗੁਰੂ ਨਾਨਕ ਨਗਰੀ ਅਤੇ ਮੇਨ ਬਾਜ਼ਾਰ ਨਾਲ ਸਬੰਧਤ ਇਕ ਇਕ ਮਰੀਜ਼ ਤੋਂ ਬਿਨਾਂ ਰਥੜੀਆਂ, ਕਿੱਲਿਆਵਾਲੀ ਅਤੇ ਸ਼ੇਖੂ ਵਿਚ ਨਵੇਂ ਕੇਸ ਆਏ ਹਨ। ਉਧਰ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬਿਨਾਂ ਇਕ ਬਾਦਲ ਪਿੰਡ ਦੇ ਐੱਚ. ਡੀ. ਐੱਫ. ਸੀ. ਬੈਂਕ ਦੇ ਮੁਲਾਜ਼ਮ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਦੋ ਸੀ. ਐੱਸ. ਐੱਫ. ਦੇ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।

ਇਹ ਵੀ ਪੜ੍ਹੋ :  ਤਰਨਤਾਰਨ ਸਰਹੱਦ 'ਤੇ ਵੱਡੀ ਸਾਜ਼ਿਸ਼ ਨਾਕਾਮ, ਬੀ. ਐੱਸ. ਐੱਫ. ਨੇ ਢੇਰ ਕੀਤੇ 5 ਘੁਸਪੈਠੀਏ 


Gurminder Singh

Content Editor

Related News