ਅੰਮ੍ਰਿਤਸਰ 'ਚ ਲਗਾਤਾਰ ਵਿਗੜ ਰਹੇ ਕੋਰੋਨਾ ਦੇ ਹਾਲਾਤ, 21 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ
Monday, Jun 22, 2020 - 02:28 AM (IST)
ਅੰਮ੍ਰਿਤਸਰ(ਦਲਜੀਤ ਸ਼ਰਮਾ) : ਐਤਵਾਰ ਦਾ ਦਿਨ ਵੀ ਅੰਮ੍ਰਿਤਸਰ ਜ਼ਿਲ੍ਹੇ ਲਈ ਭਾਰੀ ਰਿਹਾ। ਜਿੱਥੇ ਕੋਰੋਨਾ ਲਾਗ ਦੀ ਬਿਮਾਰੀ ਨਾਲ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਇਕ ਸ਼ੱਕੀ ਮਰੀਜ਼ ਦੀ ਮੌਤ ਹੋ ਗਈ, ਉਥੇ ਹੀ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਮ੍ਰਿਤਕ ਦੀ ਕੋਰੋਨਾ ਰਿਪੋਰਟ ਆਉਣੀ ਫਿਲਹਾਲ ਅਜੇ ਬਾਕੀ ਹੈ। ਜ਼ਿਲ੍ਹੇ ਵਿਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 773 ਹੋ ਗਿਆ ਹੈ ਜਦਕਿ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਹੁਣ ਤਕ 518 ਤੋਂ ਵੱਧ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 224 ਮਰੀਜ਼ ਅਜੇ ਵੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਉਧਰ ਭਾਵੇਂ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਲਗਾਤਾਰ ਕੋਰੋਨਾ ਕਾਰਨ ਪਰਹੇਜ਼ ਵਰਤਣ ਦੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਇਸ ਦੇ ਬਾਵਜੂਦ ਲੋਕ ਕਿਤੇ ਨਾ ਕਿਤੇ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ, ਜਿਸ ਕਾਰਨ ਜਿੱਥੇ ਸਮਾਜਿਕ ਦੂਰੀ ਦੀਆਂ ਧੱਜੀਆਂ ਤਾਂ ਉੱਡਦੀਆਂ ਹਨ, ਉਥੇ ਹੀ ਕੋਰੋਨਾ ਮਹਾਮਾਰੀ ਫ਼ੈਲ੍ਹਣ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ : ਪਠਾਨਕੋਟ ਜ਼ਿਲ੍ਹੇ 'ਚ ਬੇਕਾਬੂ ਹੋ ਰਿਹੈ ਕੋਰੋਨਾ, 16 ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3950 ਤੋਂ ਪਾਰ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 3950 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 752, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 512, ਲੁਧਿਆਣਾ 'ਚ 501, ਤਰਨਾਰਨ 191, ਮੋਹਾਲੀ 'ਚ 208, ਹੁਸ਼ਿਆਰਪੁਰ 'ਚ 162, ਪਟਿਆਲਾ 'ਚ 208, ਸੰਗਰੂਰ 'ਚ 207 ਕੇਸ, ਨਵਾਂਸ਼ਹਿਰ 'ਚ 123, ਗਰਦਾਸਪੁਰ 'ਚ 175 ਕੇਸ, ਮੁਕਤਸਰ 80, ਮੋਗਾ 'ਚ 74, ਫਰੀਦਕੋਟ 95, ਫਿਰੋਜ਼ਪੁਰ 'ਚ 62, ਫਾਜ਼ਿਲਕਾ 55, ਬਠਿੰਡਾ 'ਚ 64, ਪਠਾਨਕੋਟ 'ਚ 184, ਬਰਨਾਲਾ 'ਚ 42, ਮਾਨਸਾ 'ਚ 38, ਫਤਿਹਗੜ੍ਹ ਸਾਹਿਬ 'ਚ 85, ਕਪੂਰਥਲਾ 58, ਰੋਪੜ 'ਚ 84 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2798 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1044 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 98 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਗਰਮੀ ਨਾਲ ਬੇਹਾਲ ਹੋਏ ਪੰਜਾਬੀਆਂ ਨੂੰ ਠਾਰੇਗਾ ਮੀਂਹ, ਇਸ ਦਿਨ ਸੂਬੇ 'ਚ ਦਸਤਕ ਦੋਵੇਗਾ ਮਾਨਸੂਨ