ਕੋਰੋਨਾ ਨੂੰ ਮਾਤ ਦੇਣ ਵਾਲੇ ਦੋ ਨੌਜਵਾਨਾਂ ਨੂੰ ਹਸਪਤਾਲ ''ਚੋਂ ਮਿਲੀ ਛੁੱਟੀ

Saturday, Jun 06, 2020 - 06:03 PM (IST)

ਕੋਰੋਨਾ ਨੂੰ ਮਾਤ ਦੇਣ ਵਾਲੇ ਦੋ ਨੌਜਵਾਨਾਂ ਨੂੰ ਹਸਪਤਾਲ ''ਚੋਂ ਮਿਲੀ ਛੁੱਟੀ

ਤਰਨਤਾਰਨ (ਰਮਨ) : ਆਈਸੋਲੇਸ਼ਨ ਵਾਰਡ ਅੰਦਰ ਪਿਛਲੇ ਕੁਝ ਦਿਨਾਂ ਤੋਂ ਜ਼ੇਰੇ ਇਲਾਜ ਕੋਰੋਨਾ ਪੀੜਤ ਦੋ ਨੌਜਵਾਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ, ਜਿਸ ਉਪਰੰਤ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਘਰ ਰਵਾਨਾ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਯੂ. ਐੱਸ. ਏ. ਤੋਂ ਪਰਤਿਆ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦਾ ਰਹਿਣ ਵਾਲਾ ਗੁਰਜਸ਼ਨਦੀਪ ਸਿੰਘ ਕੋਰੋਨਾ ਦਾ ਸ਼ਿਕਾਰ ਹੋ ਗਿਆ ਸੀ ।ਇਸ ਦੇ ਨਾਲ ਹੀ ਮੁੰਬਈ ਤੋਂ ਪਰਤਿਆ ਜ਼ਿਲ੍ਹੇ ਦੇ ਪਿੰਡ ਖਡੂਰ ਸਾਹਿਬ ਦਾ ਨਿਵਾਸੀ ਜਸਵਿੰਦਰ ਸਿੰਘ ਵੀ ਕੋਰੋਨਾ ਪੀੜਤ ਹੋਣ ਉਪਰੰਤ ਆਈਸੋਲੇਸ਼ਨ ਵਾਰਡ ਵਿਚ ਭਰਤੀ ਹੋ ਗਏ। 

ਜਿਨ੍ਹਾਂ ਦੀਆਂ ਅੱਜ ਰਿਪੋਰਟਾਂ ਨੈਗੇਟਿਵ ਆਉਣ 'ਤੇ 7 ਦਿਨ ਲਈ ਉਨ੍ਹਾਂ ਨੂੰ ਘਰ ਅੰਦਰ ਇਕਾਂਤਵਾਸ ਸਬੰਧੀ ਦਿੱਤੇ ਹੁਕਮਾਂ ਤਹਿਤ ਰਵਾਨਾ ਕਰ ਦਿੱਤਾ ਗਿਆ ਹੈ। ਦੋਵੇਂ ਨੌਜਵਾਨ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਜੇਤੂ ਚਿੰਨ੍ਹ ਬਣਾਉਂਦੇ ਹੋਏ ਸਰਕਾਰੀ ਐਂਬੂਲੈਂਸ ਰਾਹੀਂ ਘਰ ਪੁੱਜੇ ।


author

Gurminder Singh

Content Editor

Related News