ਬਿਨਾਂ ਮਾਸਕ ਦੇ ਘਰੋਂ ਨਿਕਲਣ ਵਾਲੇ ਜ਼ਰੂਰ ਦੇਖਣ ਇਹ ਵੀਡੀਓ, ਨਹੀਂ ਤਾਂ...

8/5/2020 11:26:24 AM

ਫਰੀਦਕੋਟ (ਜਗਤਾਰ ਦੋਸਾਂਝ) : ਕੋਰੋਨਾ ਮਹਾਮਾਰੀ ਦੇ ਚਲਦੇ ਸਰਕਾਰ ਵਲੋਂ ਵਿਸ਼ੇਸ਼ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ ਹਨ ਕਿ ਹਰ ਇਕ ਵਿਅਕਤੀ ਦਾ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣਾ ਲਾਜ਼ਮੀ ਹੈ ਤਾਂ ਜੋ ਕੋਰੋਨਾ ਨੂੰ ਫੈਲ੍ਹਣ ਤੋਂ ਰੋਕਿਆ ਜਾ ਸਕੇ ਪਰ ਕੁਝ ਲੋਕ ਮਾਸਕ ਪਹਿਨਣ ਨੂੰ ਲੈ ਕੇ ਜ਼ਿਆਦਾ ਗੰਭੀਰ ਨਹੀ ਹਨ। ਹੁਣ ਪੁਲਸ ਨੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਹੋਰ ਸਖ਼ਤੀ ਕਰ ਦਿੱਤੀ ਹੈ। ਜਿਸ ਦੇ ਚੱਲਦੇ ਫਰੀਦਕੋਟ ਪੁਲਸ ਨੇ ਖਾਸ ਨਾਕਾਬੰਦੀ ਕਰਕੇ ਮਾਸਕ ਨਾ ਪਾਉਣ ਵਾਲਿਆਂ ਦੇ ਜਿੱਥੇ ਚਲਾਨ ਕੱਟੇ, ਉਥੇ ਹੀ ਉਨ੍ਹਾਂ ਨੂੰ ਸਖ਼ਤ ਹਦਾਇਤਾਂ ਵੀ ਦਿੱਤੀਆਂ। ਪੁਲਸ ਵਲੋਂ ਮੋਟਰਸਾਈਕਲ ਜਾਂ ਕਾਰਾਂ ਹੀ ਨਹੀਂ ਸਗੋਂ ਬੱਸਾਂ ਨੂੰ ਵੀ ਰੁਕਵਾ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਬਸ ਵਿਚਲੀਆਂ ਜਨਾਨਾ ਸਵਾਰੀਆਂ ਜਿਨ੍ਹਾਂ ਨੇ ਮੂੰਹ 'ਤੇ ਚੁੰਨੀਆਂ ਲਈਆਂ ਹੋਈਆਂ ਸਨ, ਨੂੰ ਬਸ ਤੋਂ ਉਤਰਵਾ ਕੇ ਉਨ੍ਹਾਂ 'ਤੇ ਸਖ਼ਤੀ ਕੀਤੀ। 

ਇਹ ਵੀ ਪੜ੍ਹੋ : ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ ''ਤੇ ਅੜੀ ਕੁੜੀ, ਜਾਨ ਤਲੀ ''ਤੇ ਧਰ ਕੇ ਜੋ ਕੀਤਾ ਦੇਖ ਉੱਡੇ ਸਭ ਦੇ ਹੋਸ਼    

PunjabKesari

ਪੁਲਸ ਦਾ ਕਹਿਣਾ ਹੈ ਕਿ ਸਿਰਫ ਚਲਾਨ ਤੋਂ ਬਚਣ ਲਈ ਜਾਂ ਨਾਕਿਆ ਤੋਂ ਲੰਘਦੇ ਸਮੇਂ ਲੋਕ ਆਪਣੇ ਮਾਸਕ ਪਾ ਲੈਂਦੇ ਹਨ ਅਤੇ ਬਾਅਦ ਵਿਚ ਮਾਸਕ ਉਤਾਰ ਕੇ ਆਮ ਦੀ ਤਰ੍ਹਾਂ ਹੀ ਘੁੰਮਦੇ ਨਜ਼ਰ ਆਉਂਦੇ ਹਨ, ਜਿਸ ਪ੍ਰਤੀ ਪੁਲਸ ਨੇ ਹੁਣ ਸਖ਼ਤ ਰੁੱਖ ਅਪਣਾਇਆ ਹੈ, ਜਿਸ 'ਚ ਨਾ ਸਿਰਫ ਪੁਲਸ ਧੜਾਧੜ ਚਲਾਣ ਕੱਟ ਰਹੀ ਹੈ, ਸਗੋਂ ਪੁਲਸ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਕੋਰੋਨਾ ਤੋਂ ਬਚਣ ਲਈ ਨਿਯਮਾਂ ਨੂੰ ਹਰ ਹੀਲੇ ਅਪਣਾਇਆ ਜਾਵੇ। 

ਇਹ ਵੀ ਪੜ੍ਹੋ : ਸੁੱਚਾ ਸਿੰਘ ਲੰਗਾਹ ਨਾਲ ਸੰਬੰਧ ਰੱਖਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ''ਤੇ ਸ੍ਰੀ ਅਕਾਲ ਤਖਤ ਦੀ ਵੱਡੀ ਕਾਰਵਾਈ

ਮਿਸ਼ਨ ਫਤਿਹ ਤਹਿਤ ਕੋਰੋਨਾ ਮਹਾਮਾਰੀ ਨੂੰ ਰੋਕਣ ਨੂੰ ਲੈ ਕੇ ਸਰਕਾਰ ਵਲੋਂ ਹਰ ਇਕ ਲਈ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ। ਪੁਲਸ ਵਲੋਂ ਦੋ ਇਨਫੋਰਸਮੈਂਟ ਟੀਮਾਂ ਬਣਾ ਕੇ ਜ਼ਿਲ੍ਹੇ ਭਰ ਵਿਚ ਇਸ ਨਿਯਮ ਦੀ ਪਾਲਨਾ ਕਰਵਾਈ ਜਾ ਰਹੀ ਹੈ ਤਾਂ ਜੋ ਇਸ ਕੋਰੋਨਾ ਮਹਾਮਾਰੀ ਨੂੰ ਫੈਲ੍ਹਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : ਲੰਗਾਹ ਨੂੰ 'ਸੁੱਚਾ' ਕਰਨ 'ਤੇ ਬਵਾਲ, ਭੜਕੇ ਭਾਈ ਮਾਝੀ ਨੇ ਸੁਖਬੀਰ ਤੇ ਮਜੀਠੀਆ 'ਤੇ ਦਿੱਤਾ ਵੱਡਾ ਬਿਆਨ


Gurminder Singh

Content Editor Gurminder Singh