ਫਿਰੋਜ਼ਪੁਰ ਜ਼ਿਲ੍ਹੇ ''ਚ ਕੋਰੋਨਾ ਦਾ ਪਸਾਰ, ਬੀ. ਐੱਸ. ਐੱਫ. ਦੇ 6 ਜਵਾਨਾਂ ਸਣੇ 19 ਰਿਪੋਰਟਾਂ ਪਾਜ਼ੇਟਿਵ
Wednesday, Jul 15, 2020 - 06:34 PM (IST)
ਫਿਰੋਜ਼ਪੁਰ/ਤਲਵੰਡੀ ਭਾਈ (ਕੁਮਾਰ, ਮਨਦੀਪ ਗੁਲਾਟੀ) : ਫਿਰੋਜ਼ਪੁਰ ਜ਼ਿਲ੍ਹੇ 'ਚ ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਲਗਾਤਾਰ ਪੈਰ ਪਸਾਰਦੀ ਜਾ ਰਹੀ ਹੈ। ਜ਼ਿਲ੍ਹੇ ਵਿਚ ਅੱਜ 19 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਪੇਜ਼ਟਿਵ ਆਏ ਵਿਅਕਤੀ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹਨ, ਇਨ੍ਹਾਂ ਵਿਚ 6 ਜਵਾਨ ਬੀ. ਐੱਸ. ਐੱਫ਼ ਦੇ ਵੀ ਸ਼ਾਮਲ ਹਨ। ਫਿਲਹਾਲ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਵਿਭਾਗ ਵਲੋਂ ਆਈਸੋਲੇਟ ਕਰਨ ਦੀ ਤਿਆਰੀ ਕੀਤਾ ਜਾ ਰਹੀ ਹੈ। ਦੂਜੇ ਪਾਸੇ ਲਗਾਤਾਰ ਕੋਰੋਨਾ ਦੇ ਸਾਹਮਣੇ ਆ ਰਹੇ ਮਰੀਜ਼ਾਂ ਕਾਰਣ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਬਾਜਵਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਕੈਪਟਨ ਦੀ ਸਮੁੱਚੀ ਕੈਬਨਿਟ ਦਾ ਹੋਇਆ ਕੋਰੋਨਾ ਟੈਸਟ
ਮਿਲੀ ਜਾਣਕਾਰੀ ਮੁਤਾਬਕ ਪਾਜ਼ੇਟਿਵ ਆਏ ਮਾਮਲਿਆਂ 'ਚ 6 ਜਵਾਨ ਬੀ.ਐੱਸ. ਐੱਫ ਮਮਦੋਟ, ਜ਼ੀਰਾ ਹਲਕੇ ਦੇ ਪਿੰਡ ਚੂਚਕ ਇਕ , ਪਿੰਡ ਮਹਿਮੂਦ ਵਾਲਾ ਇਕ, ਜੀਰਾ ਸ਼ਹਿਰ ਇਕ, ਇਕ ਪਿੰਡ ਰਟੋਲ ਬੇਟ, ਫ਼ਿਰੋਜ਼ਪੁਰ ਸ਼ਹਿਰ ਦੇ ਪਿੰਡ ਸੋਢੇ ਵਾਲਾ ਇਕ, ਮੋਚੀ ਬਜ਼ਾਰ ਇਕ, ਗੋਬਿੰਦ ਨਗਰੀ ਇਕ , ਲਾਲ ਕੁੜਤੀ ਫ਼ਿਰੋਜ਼ਪੁਰ ਛਾਉਣੀ ਇਕ, ਪਿੰਡ ਵਾ ਇਕ, ਮੱਲਾਵਾਲਾ ਇਕ ਤੋਂ ਇਲਾਵਾ 3 ਗਰਭਵਤੀ ਔਰਤਾਂ ਕੋਰੋਨਾ ਪਾਜ਼ੇਟਿਵ ਆਈਆਂ ਹਨ ਜੋ ਮਮਦੋਟ ਬਲਾਕ ਦੇ ਪਿੰਡ ਜੰਗ, ਪਿੰਡ ਮੱਤਾ ਗੱਟੀ ਨੰਬਰ 2, ਪਿੰਡ ਜਾਮਾ ਰੱਖਇਆ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ : ਮੁਕਤਸਰ 'ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਇੰਝ ਸਾਹਮਣੇ ਆਈ ਪਤੀ-ਪਤਨੀ ਦੀ ਕਰਤੂਤ