ਚਾਹ ਨਾਲ ਖਾਣ ਲਈ ਖਰੀਦੀ ਬ੍ਰੈੱਡ, ਵਿਚ ਮਰਿਆ ਚੂਹਾ ਦੇਖ ਪਰਿਵਾਰ ਦੇ ਉੱਡੇ ਹੋਸ਼

Saturday, Jun 20, 2020 - 04:38 PM (IST)

ਚਾਹ ਨਾਲ ਖਾਣ ਲਈ ਖਰੀਦੀ ਬ੍ਰੈੱਡ, ਵਿਚ ਮਰਿਆ ਚੂਹਾ ਦੇਖ ਪਰਿਵਾਰ ਦੇ ਉੱਡੇ ਹੋਸ਼

ਤਲਵੰਡੀ ਭਾਈ (ਪਾਲ) : ਕੋਰੋਨਾ ਮਹਾਮਾਰੀ ਦੇ ਕਹਿਰ ਦੇ ਬਾਵਜੂਦ ਕਈ ਦੁਕਾਨਦਾਰ ਜਾਂ ਫੇਰੀ ਵਾਲੇ ਅਜਿਹੀਆਂ ਖਰਾਬ ਚੀਜ਼ਾਂ ਵੇਚ ਰਹੇ ਹਨ ਜਿਸ ਨਾਲ ਲੋਕਾਂ ਨੂੰ ਹੋਰ ਬਿਮਾਰੀਆਂ ਲੱਗਣ ਦਾ ਖਤਰਾ ਪੈਦਾ ਹੋ ਰਿਹਾ ਹੈ। ਇਥੋਂ ਦੇ ਰਹਿਣ ਵਾਲੇ ਗੁਰਚਰਨ ਸਿੰਘ ਬਰਾੜ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਇਥੇ ਗਲੀ 'ਚ ਇਕ ਬ੍ਰੈੱਡ ਪੀਸ ਦੀ ਫੇਰੀ ਲਾਉਣ ਵਾਲੇ ਤੋਂ ਇਕ ਵੱਡਾ ਬ੍ਰੈੱਡ ਪੈਕਿੰਗ ਖਰੀਦਿਆ ਜਦ ਅਸੀਂ ਘਰ ਜਾ ਕੇ ਚਾਹ ਨਾਲ ਖਾਣ ਸਮੇਂ ਉਸ ਬ੍ਰੈੱਡ ਦੀ ਪੈਕਿੰਗ ਨੂੰ ਖੋਲ੍ਹਿਆ ਤਾਂ ਉਸ 'ਚੋਂ ਇਕ ਮਰਿਆ ਹੋਇਆ ਚੂਹਾ ਨਿਕਲਿਆ, ਜਿਸ ਨੂੰ ਵੇਖ ਕੇ ਉਨ੍ਹਾਂ ਦੇ ਸਾਰੇ ਪਰਿਵਾਰ ਦਾ ਮਨ ਬਹੁਤ ਹੀ ਖਰਾਬ ਹੋਇਆ। 

ਉਨ੍ਹਾਂ ਕਿਹਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਦੇ ਪੈਸੇ ਲੈਣ ਦੇ ਬਾਵਜੂਦ ਕਈ ਦੇਸੀ ਕੰਪਨੀਆਂ ਵਾਲੇ ਬਿਨ੍ਹਾਂ ਕਿਸੇ ਸਾਫ-ਸਫਾਈ ਦਾ ਖਿਆਲ ਕੀਤੇ ਕਿਸ ਤਰ੍ਹਾਂ ਖਰਾਬ ਚੀਜ਼ਾਂ ਲੋਕਾਂ ਨੂੰ ਖਾਣੇ 'ਚ ਪ੍ਰੋਸ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਰੇ ਹਨ। ਇਨ੍ਹਾਂ ਨੂੰ ਨੱਥ ਪਾਉਣ ਲਈ ਸਿਹਤ ਮਹਿਕਮੇ ਨੂੰ ਅਜਿਹੀਆਂ ਦੁਕਾਨਦਾਰੀਆਂ ਕਰਨ ਵਾਲੇ ਲਾਪ੍ਰਵਾਹ ਲੋਕਾਂ ਦੇ ਕੰਮਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਜੁਰਮਾਨੇ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਧੰਦੇ ਬੰਦ ਕਰ ਕੇ ਸਜ਼ਾ ਵੀ ਦੇਣੀ ਚਾਹੀਦੀ ਹੈ, ਤਾਂ ਜੋ ਹੋਰਾਂ ਨੂੰ ਵੀ ਨਸੀਹਤ ਹੋ ਸਕੇ।


author

Gurminder Singh

Content Editor

Related News