ਕੋਰੋਨਾ ਇਫੈਕਟ : ਦਰਸ਼ਕਾਂ ਦੀ ਭੀੜ ਦਾ ਇੰਤਜ਼ਾਰ ਕਰਦਾ ਰਹਿ ਗਿਆ ਰਾਵਣ

Monday, Oct 26, 2020 - 04:10 PM (IST)

ਕੋਰੋਨਾ ਇਫੈਕਟ : ਦਰਸ਼ਕਾਂ ਦੀ ਭੀੜ ਦਾ ਇੰਤਜ਼ਾਰ ਕਰਦਾ ਰਹਿ ਗਿਆ ਰਾਵਣ

ਲੁਧਿਆਣਾ (ਭੂਪੇਸ਼) : ਸ਼੍ਰੀ ਰਾਮ ਲੀਲਾ ਮੈਦਾਨ ਦਰੇਸੀ ਗਰਾਊਂਡ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਸੀ ਕਿ ਕੋਰੋਨਾ ਆਫ਼ਤ ਕਾਰਨ ਰਾਵਣ ਸਾੜਨ ਸਮੇਂ ਦਰਸ਼ਕਾਂ ਦੀ ਭੀੜ ਨਹੀਂ ਸੀ। ਸੈਂਕੜੇ ਸਾਲਾਂ ਤੋਂ ਪ੍ਰੰਪਰਾ ਚਲਦੀ ਆ ਰਹੀ ਹੈ ਕਿ ਸ਼੍ਰੀ ਰਾਮ ਲੀਲਾ ਕਮੇਟੀ (ਰਜਿ), ਦਰੇਸੀ ਰੋਡ 'ਚ ਸ਼੍ਰੀ ਰਾਮ ਲੀਲਾ ਮੈਦਾਨ (ਦਰੇਸੀ ਗਰਾਊਂਡ) ਸ਼ਹਿਰ ਦਾ ਸਭ ਤੋਂ ਮਸ਼ਹੂਰ ਦੁਸਹਿਰਾ ਮੇਲਾ ਲਗਦਾ ਹੈ ਅਤੇ ਹਰ ਸਾਲ ਹਜ਼ਾਰਾਂ ਦਰਸ਼ਕਾਂ ਦੀ ਭੀੜ ਇਥੇ ਇਕੱਠੀ ਹੁੰਦੀ ਹੈ। ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਆਦੇਸ਼ਾਂ 'ਤੇ ਸ਼੍ਰੀ ਰਾਮ ਲੀਲਾ ਮੈਦਾਨ (ਦਰੇਸੀ ਗਰਾਊਂਡ) ਦੇ ਸਾਰੇ ਦੁਆਰ ਪੁਲਸ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤੇ ਗਏ, ਜਿਸ ਦੀ ਵਜ੍ਹਾ ਨਾਲ ਦਰਸ਼ਕਾਂ ਨੂੰ ਗਰਾਊਂਡ 'ਚ ਜਾਣ ਦੀ ਮਨਜ਼ੂਰੀ ਨਹੀਂ ਸੀ ਅਤੇ ਇਸ ਮੌਕੇ ਰਾਵਣ ਦੀ ਭੀੜ ਦਾ ਇੰਤਜ਼ਾਰ ਕਰਦਾ ਰਹਿ ਗਿਆ। ਸ਼੍ਰੀ ਰਾਮ ਲੀਲਾ ਕਮੇਟੀ (ਰਜਿ.) ਦੇ ਚੰਦ ਮੈਂਬਰਾਂ ਦੀ ਮੌਜੂਦਗੀ 'ਚ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਰਿਮੋਰਟ ਜ਼ਰੀਏ ਰਾਵਣ ਸਾੜਨ ਦੀ ਰਸਮ ਅਦਾ ਕੀਤੀ।

ਇਹ ਵੀ ਪੜ੍ਹੋ : ਜਲਾਲਪੁਰ ਕਾਂਡ ਦੇ ਦੋਸ਼ੀਆਂ ਨੂੰ ਪੰਜਾਬ ਸਰਕਾਰ ਸਖ਼ਤ ਸਜ਼ਾ ਦਿਵਾਉਣ ਲਈ ਵਚਨਬੱਧ : ਅਰੁਣਾ ਚੌਧਰੀ

PunjabKesari

ਜ਼ਿਲ੍ਹਾ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਝੰਡਾ ਲਹਿਰਾ ਕੇ ਕਿਹਾ ਦੁਸਹਿਰਾ ਸਨਾਤਨ ਧਰਮ ਦਾ ਸ਼ਾਨਦਾਰ ਪੁਰਾਣਾ ਤਿਓਹਾਰ ਹੈ। ਇਹ ਬੁਰਾਈਆਂ ਨੂੰ ਛੱਡਣ ਦਾ ਸੰਦੇਸ਼ ਦਿੰਦਾ ਹੈ। ਪ੍ਰੇਮ ਪਰਾਸ਼ਰ, ਕਮਲ ਬੱਸੀ, ਦਿਨੇਸ਼ ਮਰਵਾਹਾ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੀਆਂ ਲੀਲਾਵਾਂ ਨਾਲ ਇਸ ਸੰਸਾਰ ਦੇ ਹਰੇਕ ਪ੍ਰਾਣੀ ਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ। ਮਹੰਤ ਕ੍ਰਿਸ਼ਨ ਬਾਵਾ ਨੇ ਸ਼੍ਰੀ ਰਾਮ-ਰਾਵਣ ਯੁੱਧ ਦੇ ਦ੍ਰਿਸ਼ਾ ਦਾ ਮੰਚਨ ਕੀਤਾ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਸਕੀ ਨਾਬਾਲਗ ਭਾਣਜੀ ਨਾਲ ਮਾਮੇ ਦੀ ਘਟੀਆਂ ਕਰਤੂਤ

PunjabKesari


author

Anuradha

Content Editor

Related News