ਕੋਰੋਨਾ ਕਾਰਨ ਮ੍ਰਿਤਕ ਪਿਤਾ ਦੀ ਚਿਖ਼ਾ ਨੂੰ ਅਗਨ ਭੇਟ ਕਰ ਧੀ ਨੇ ਨਿਭਾਇਆ ਪੁੱਤਾਂ ਵਾਲਾ ਫਰਜ਼

8/1/2020 6:18:51 PM

ਗੁਰਾਇਆ (ਮੁਨੀਸ਼ ਬਾਵਾ): ਗੁਰਾਇਆ ਦੇ ਪਿੰਡ ਪੱਦੀ ਜਗੀਰ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਕੋਰੋਨਾ ਕਰਕੇ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਕੋਰੋਨਾ ਮਹਾਮਾਰੀ ਕਰਕੇ ਇਲਾਕੇ 'ਚ ਹੋਈ 55 ਸਾਲ ਦੇ ਬਲਵਿੰਦਰ ਸਿੰਘ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਸੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਮ੍ਰਿਤਕ ਦੇ ਪਰਵਾਰਿਕ ਮੈਬਰਾਂ 'ਚ ਉਸਦੀ ਪਤਨੀ ਰੰਜੀਤ ਕੌਰ ਅਤੇ ਪੁੱਤਰੀ ਪਵਨਜੋਤ ਕੌਰ ਨੇ ਆਪਣੇ ਪਿਤਾ ਦੀ ਹੋਈ ਮੌਤ ਦੀ ਦਾਸਤਾ ਜੋ ਦੱਸੀ ਹੈ ਉਸ ਨੂੰ ਸੁਣਕੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਕੋਵਿਡ-19 ਦੇ ਮਰੀਜਾਂ ਦੀ ਦੇਖਭਾਲ ਦੇ ਦਾਅਵੇ ਅਤੇ ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।

ਇਹ ਵੀ ਪੜ੍ਹੋ: ਪੁਲਸ ਨੇ ਗ੍ਰਿਫ਼ਤਾਰ ਕੀਤੀ 'ਲੇਡੀਜ਼ ਗੈਂਗ', ਕਾਰਨਾਮੇ ਅਜਿਹੇ ਕਿ ਸੁਣ ਨਹੀਂ ਹੋਵੇਗਾ ਯਕੀਨ  

ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬਲਵਿੰਦਰ ਸਿੰਘ ਦੀ ਪੁੱਤਰੀ ਪਵਨਜੋਤ ਨੇ ਦੱਸਿਆ ਕਿ ਉਸਦੇ ਪਿਤਾ ਜੋ ਕਿ ਲੰਬੇ ਸਮੇਂ ਤੋਂ ਡਰਾਈਵਰੀ ਦਾ ਕੰਮ ਕਰਦੇ ਸਨ। ਕੋਵਿਡ-19 ਦੌਰਾਨ ਉਹ ਘਰ 'ਚ ਹੀ ਰਹੇ ਸਨ ਅਤੇ ਜਦੋਂ ਥੋੜ੍ਹੀ ਰਾਹਤ ਮਿਲੀ ਸੀ ਤਾਂ ਇਕ ਵਾਰ ਯੂ.ਪੀ. ਤੋਂ ਪ੍ਰਵਾਸੀ ਮਜਦੂਰਾਂ ਨੂੰ ਲੈ ਕੇ ਬਸ 'ਚ ਆਏ ਸਨ। ਜਿਸਦੇ ਕਈ ਦਿਨਾਂ ਬਾਅਦ ਉਹ ਥੋੜ੍ਹਾ ਬੀਮਾਰ ਹੋਏ ਸਨ। ਜਿਨ੍ਹਾਂ ਦਾ ਪਹਿਲਾਂ ਸੀ.ਐੱਚ.ਸੀ. ਬੜਾਪਿੜ 'ਚ ਚੈਕਅਪ ਕਰਵਾਇਆ ਗਿਆ ਸੀ। ਜਿਨ੍ਹਾਂ ਨੂੰ ਜਲੰਧਰ ਰੈਫਰ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਰਿਪੋਰਟ 25 ਜੁਲਾਈ ਨੂੰ ਕੋਰੋਨਾ ਪਾਜ਼ੇਟਿਵ ਆਈ ਸੀ। ਇਸ ਤੋਂ ਇਕ ਦਿਨ ਬਾਅਦ ਹੀ ਜਲੰਧਰ ਤੋਂ ਉਨ੍ਹਾਂ ਨੂੰ ਅੰਮ੍ਰਿਤਸਰ ਮੈਡੀਕਲ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਪਵਨਜੋਤ ਨੇ ਦੱਸਿਆ ਕਿ ਉਹ ਅਤੇ ਉਸਦੀ ਮਾਂ ਉਦੋਂ ਤੋਂ ਅੱਜ ਤੱਕ ਅੰਮ੍ਰਿਤਸਰ 'ਚ ਹੀ ਸਨ। ਜਿੱਥੇ ਵੀਰਵਾਰ ਨੂੰ ਦੂਰੋਂ ਹੀ ਉਨ੍ਹਾਂ ਦੇ ਪਿਤਾ ਨੂੰ ਵਿਖਾਇਆ ਗਿਆ ਸੀ ਅਤੇ ਫੋਨ 'ਤੇ ਉਸਦੀ ਆਪਣੇ ਪਿਤਾ ਨਾਲ ਜ਼ਰੂਰ ਗੱਲ ਹੋਈ ਸੀ ਪਰ ਸ਼ਨੀਵਾਰ ਸਵੇਰੇ 1.30 ਵਜੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਸਦੇ ਪਿਤਾ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਗਜ਼ੀ ਕਾਰਵਾਈ ਲਈ ਕਹਿ ਦਿੱਤਾ ਗਿਆ ਅਤੇ ਸਵੇਰੇ 10 ਵਜੇ ਜਲੰਧਰ ਤੋਂ ਸਿਵਲ ਹਸਪਤਾਲ ਅੰਮ੍ਰਿਤਸਰ ਪੁੱਜਣ ਦੀ ਗੱਲ ਕਹੀ ਗਈ।

PunjabKesari

ਉਨ੍ਹਾਂ ਕਿਹਾ ਕਿ ਜਦੋਂ ਐਂਬੂਲੈਂਸ ਉਨ੍ਹਾਂ ਦੇ ਪਿਤਾ ਦੀ ਮ੍ਰਿਤਕ ਦੇਹ ਲੈਣ ਆਈ ਤਾਂ ਸਿਹਤ ਵਿਭਾਗ ਵਲੋਂ ਕੋਈ ਵੀ ਵਿਅਕਤੀ ਜਾਂ ਟੀਮ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚੁੱਕਣ ਲਈ ਨਹੀਂ ਭੇਜੀ ਗਈ। ਉਹ ਮਾਂ ਧੀ ਦੋਵੇਂ ਉੱਥੇ ਇਕੱਲੀਆਂ ਸਨ। ਉਨ੍ਹਾਂ ਕਿਹਾ ਕਿ ਐਂਬੂਲੈਂਸ ਵਾਲਿਆਂ ਨੇ ਸਾਫ਼ ਤੌਰ 'ਤੇ ਮ੍ਰਿਤਕ ਦੇਹ ਨੂੰ ਮੁਰਦਾ ਘਰ ਤੋਂ ਚੁੱਕ ਕੇ ਐਂਬੂਲੈਂਸ 'ਚ ਰੱਖਣ ਤੋਂ ਮਨ੍ਹਾ ਕਰ ਦਿੱਤਾ ਅਤੇ ਦੋ ਲੋਕਾਂ ਨੇ 1800 ਰੁਪਏ ਲੈ ਕੇ ਉਸਦੇ ਪਿਤਾ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ 'ਚ ਰੱਖਿਆ। ਜੋ ਉੱਥੇ ਦੀ ਇੱਕ ਸੰਸਥਾ ਨੇ ਉਨ੍ਹਾਂ ਦੀ ਮਦਦ ਕੀਤੀ। ਹੈਰਾਨੀ ਤਾਂ ਤੱਦ ਦੇਖਣ ਨੂੰ ਮਿਲੀ ਜਦੋਂ ਦੇਰ ਸ਼ਾਮ ਨੂੰ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਵਿਖੇ ਸਿੱਧਾ ਸ਼ਮਸ਼ਾਨ ਘਾਟ 'ਚ ਲਿਆਂਦੀ ਗਈ ਪਰ ਉੱਥੇ ਵੀ ਸੀ.ਐਚ.ਸੀ. ਬੜਾਪਿੰਡ ਦੇ ਮੈਡੀਕਲ ਡਾਕਟਰ ਬਲਜਿੰਦਰ ਸਿੰਘ ਆਪਣੀ ਮੈਡੀਕਲ ਟੀਮ ਦੇ ਨਾਲ ਜ਼ਰੂਰ ਪੁੱਜੇ ਹੋਏ ਸਨ ਪਰ ਨਾ ਤਾਂ ਉਨ੍ਹਾਂ ਦੀ ਟੀਮ ਦੇ ਨਾਲ ਕੋਈ ਅਰਥੀ ਨੂੰ ਚੁੱਕਣ ਵਾਲਾ ਸੀ ਨਾ ਹੀ ਉਨ੍ਹਾਂ ਦਾ ਸੰਸਕਾਰ ਕਰਨ ਵਾਲਾ ਕੋਈ ਨਾਲ ਸੀ। ਜਿਸ ਤੋਂ ਬਾਅਦ ਪਿੰਡ ਵਾਸੀ ਅੱਗੇ ਆਏ ਜਿਨ੍ਹਾਂ ਨੂੰ ਕਿੱਟ ਜ਼ਰੂਰ ਸੀ.ਐਚ.ਸੀ. ਬੜਾਪਿੰਡ ਦੇ ਮੈਡੀਕਲ ਸਟਾਫ ਵਲੋਂ ਉਪਲੱਬਧ ਕਰਵਾ ਦਿੱਤੀ ਗਈ ਸੀ, ਜਿਨ੍ਹਾਂ ਨੇ ਕਿੱਟ ਪਾਕੇ ਬਲਜਿੰਦਰ ਸਿੰਘ ਦੀ ਅਰਥੀ ਨੂੰ ਚੁੱਕਿਆ ਅਤੇ ਉਸਦੀ ਧੀ ਵਲੋਂ ਆਪਣੇ ਪਿਤਾ ਦਾ ਸੰਸਕਾਰ ਪਿੰਡ ਵਾਸੀਆਂ ਦੀ ਮਦਦ ਨਾਲ ਪਿੰਡ ਦੇ ਸ਼ਮਸ਼ਾਨ ਘਾਟ 'ਚ ਕੀਤਾ ਗਿਆ। ਪਰਿਵਾਰਿਕ ਮੈਬਰਾਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਕ ਤਾਂ ਪਹਿਲਾਂ ਹੀ ਉਹ ਆਪਣੇ ਪਰਵਾਰਿਕ ਮੈਂਬਰ ਨੂੰ ਖੋਹ ਚੁੱਕੇ ਸਨ।ਉਥੇ ਹੀ ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: 'ਰਾਫੇਲ' ਨੂੰ ਭਾਰਤ ਲੈ ਕੇ ਆਉਣ ਵਾਲੇ ਇਸ ਪੰਜਾਬੀ ਪਾਇਲਟ ਦੇ ਪਿੰਡ 'ਚ ਖ਼ੁਸ਼ੀ ਦਾ ਮਾਹੌਲ

ਇਸ ਸਬੰਧ ਵਿੱਚ ਜਦੋਂ ਮੌਕੇ ਤੇ ਆਏ ਮੈਡੀਕਲ ਸਟਾਫ ਦੇ ਡਾ. ਬਲਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਪਰਵਾਰਿਕ ਮੈਬਰਾਂ ਵਲੋਂ ਕਿਹਾ ਗਿਆ ਸੀ ਕਿ ਉਹ ਆਪਣੇ ਆਪ ਬਲਜਿੰਦਰ ਦਾ ਸੰਸਕਾਰ ਕਰਨਾ ਚਾਹੁੰਦੇ ਹਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮ੍ਰਿਤਕ ਦੇ ਪਰਵਾਰਿਕ ਮੈਬਰਾਂ ਦੇ ਟੈਸਟ ਸੈਂਪਲ ਲੈ ਲਏ ਗਏ ਹਨ ਅਤੇ ਉਨ੍ਹਾਂ ਦੀ ਰਿਪੋਰਟ ਆ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਸਦੇ ਪਰਿਵਾਰ ਦੀ ਰਿਪੋਰਟ ਨੈਗੇਟਿਵ ਆਈ ਹੈ। ਜਦਕਿ ਜਦੋਂ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਵਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਅੰਮ੍ਰਿਤਸਰ ਤੋਂ ਮ੍ਰਿਤਕ ਦੇਹ ਲੈ ਕੇ ਆ ਰਹੇ ਹਨ ਉਨ੍ਹਾਂ ਨੇ ਕਿਸੇ ਨੂੰ ਅਜਿਹਾ ਕੁੱਝ ਨਹੀਂ ਕਿਹਾ ਸੀ। ਸੈਂਪਲ ਰਿਪੋਰਟ  ਬਾਬਤ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੈਂਪਲ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਲਿਆ ਗਿਆ ਹੈ।ਜਿਨ੍ਹਾਂ ਦੀ ਅਜੇ ਰਿਪੋਰਟ ਆਉਣੀ ਬਾਕੀ ਹੈ। ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀ ਕਿਸ ਤਰ੍ਹਾਂ ਆਪਣੀ ਡਿਊਟੀ ਨਿਭਾ ਰਹੇ ਹਨ। ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਮ੍ਰਿਤਕ ਦੇ ਪਰਵਾਰਿਕ ਮੈਬਰਾਂ ਦੀ ਅਜੇ ਤੱਕ ਰਿਪੋਰਟ ਹੀ ਨਹੀਂ ਆਈ ਤੇ ਉਹ ਕਈ ਲੋਕਾਂ ਦੇ ਸੰਪਰਕ ਵਿੱਚ ਆ ਗਏ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

Content Editor Shyna