ਕੀ ਕੋਰੋਨਾ ਕਾਰਣ ਲੱਗੇ ਕਰਫਿਊ ਨਾਲ ਕਿਸਾਨਾਂ ’ਤੇ ਪਏ ਕਰਜ਼ੇ ਦੇ ਬੋਝ ਨੂੰ ਮੋਢਾ ਦੇਵੇਗੀ ਸਰਕਾਰ?

Tuesday, Mar 31, 2020 - 12:13 PM (IST)

ਕੀ ਕੋਰੋਨਾ ਕਾਰਣ ਲੱਗੇ ਕਰਫਿਊ ਨਾਲ ਕਿਸਾਨਾਂ ’ਤੇ ਪਏ ਕਰਜ਼ੇ ਦੇ ਬੋਝ ਨੂੰ ਮੋਢਾ ਦੇਵੇਗੀ ਸਰਕਾਰ?

ਲੁਧਿਆਣਾ (ਸਰਬਜੀਤ) - ਨਬਾਰਡ (ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ) ਦੇ ਇਕ ਸਰਵੇਖਣ ਐੱਨ. ਏ. ਐੱਫ਼. ਆਈ. ਐੱਸ. 2016-17 ਮੁਤਾਬਕ ਪੰਜਾਬ ਦੇ 42 ਫੀਸਦੀ ਪਰਿਵਾਰ ਸਿੱਧੇ ਤੌਰ ’ਤੇ ਖੇਤੀ ਨਾਲ ਸਬੰਧਤ ਹਨ। ਪੰਜਾਬ ਵਿਚ ਔਸਤਨ ਪ੍ਰਤੀ ਪਰਿਵਾਰ ਖੇਤੀਬਾੜੀ ਕਰਜ਼ਾ 5.78 ਲੱਖ ਰੁਪਏ ਆਉਂਦਾ ਹੈ ਜੋ ਪੂਰੇ ਭਾਰਤ ਵਿਚ ਸਭ ਤੋਂ ਵੱਧ ਹੈ। ਤੁਲਨਾ ਕਰੀਏ ਤਾਂ ਭਾਰਤ ਵਿਚ ਔਸਤਨ ਪ੍ਰਤੀ ਪਰਿਵਾਰ ਖੇਤੀਬਾੜੀ ਕਰਜ਼ਾ 1.05 ਲੱਖ ਰੁਪਏ ਹੈ। ਸੰਸਥਾਗਤ ਕਰਜ਼ਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨ ਨੇ ਹੇਠ ਲਿਖੇ ਤਰ੍ਹਾਂ ਦੇ ਕਰਜ਼ੇ ਲੈ ਰੱਖੇ ਹਨ।

ਫਸਲੀ ਕਰਜ਼ਾ
ਫਸਲੀ ਕਰਜ਼ੇ ਪਿਛਲੇ 3 ਸਾਲਾਂ ਤੋਂ ਦੂਸਰੇ ਖੇਤੀਬਾੜੀ ਕਰਜ਼ਿਆਂ ਦੇ ਮੁਕਾਬਲੇ 82 ਫੀਸਦੀ ਸਥਿਰ ਰਹੇ ਹਨ। ਸੂਬੇ ਨੇ ਖੇਤੀ ਭਿੰਨਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਫਸਲ ਕਰਜ਼ੇ ਵਿਚ ਵਾਧਾ ਕੀਤਾ ਸੀ। ਵਿੱਤ ਸੰਸਥਾਵਾਂ ਨੇ ਘੱਟ ਮਿਆਦੀ ਕਰਜ਼ੇ ਵਿਚ ਵਾਧਾ ਕੀਤਾ, ਜੋ ਇਨ੍ਹਾਂ ਕੰਮਾਂ ਦੀ ਦੇਖਭਾਲ ਲਈ ਵਰਤੇ ਜਾਂਦੇ ਹਨ, ਜਿਨ੍ਹਾਂ ਵਿਚ ਸਹਾਇਕ ਖਰਚੇ ਜਿਵੇਂ ਕਿ ਪਸ਼ੂ, ਖੇਤੀ ਮਸ਼ੀਨਰੀ ਆਦਿ ਆਉਂਦੇ ਹਨ। ਪੰਜਾਬ ਦੇ ਕਿਸਾਨਾਂ ਸਿਰ ਕੁੱਲ 97577.83 ਕਰੋੜ ਦਾ ਫਸਲੀ ਕਰਜ਼ਾ ਹੈ। (ਸਰੋਤ : ਨਬਾਰਡ ਰਿਪੋਟ 2019-20)

PunjabKesari

ਖੇਤੀ ਮਿਆਦੀ ਕਰਜ਼ੇ
ਖੇਤੀ ਮਿਆਦੀ ਕਰਜ਼ੇ ਪਿਛਲੇ ਕਈ ਸਾਲਾਂ ਤੋਂ ਬਾਕੀ ਖੇਤੀਬਾੜੀ ਕਰਜ਼ਿਆਂ ਦੇ ਮੁਕਾਬਲੇ ਸਭ ਤੋਂ ਘੱਟ ਹਨ। ਇਹ ਕਰਜ਼ੇ ਸਾਲ 2002 ਤੋਂ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਵਜੋਂ ਸ਼ੁਰੂ ਕੀਤੇ ਗਏ ਸਨ। ਪੰਜਾਬ ਦੇ ਕਿਸਾਨਾਂ ਦੇ ਸਿਰ ਕੁੱਲ 23407.94 ਕਰੋੜ ਖੇਤੀ ਮਿਆਦੀ ਕਰਜ਼ਾ ਹੈ। (ਸਰੋਤ : ਨਬਾਰਡ ਰਿਪੋਟ 2019-20)

ਖੇਤੀਬਾੜੀ ਦੀ ਆਮਦਨੀ ਛਿਮਾਹੀ ਹੋਣ ਕਰ ਕੇ ਇਹ ਸਾਰੇ ਕਰਜ਼ੇ ਛਿਮਾਹੀ ਕਿਸ਼ਤਾਂ ’ਤੇ ਆਧਾਰਤ ਹਨ। ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਹੁਣ ਹਾੜ੍ਹੀ ਦੀ ਫਸਲ ਪੱਕਣ ’ਤੇ ਹੈ। ਜਿਨ੍ਹਾਂ ਵਿਚੋਂ ਕਣਕ ਅਤੇ ਸਰ੍ਹੋਂ ਪ੍ਰਮੁੱਖ ਫ਼ਸਲਾਂ ਹਨ। ਆਮ ਤੌਰ ’ਤੇ ਕਿਸਾਨ ਇਨ੍ਹਾਂ ਫ਼ਸਲਾਂ ਦੀ ਕਟਾਈ ਤੋਂ ਬਾਅਦ ਆਪਣੀ ਹਾੜ੍ਹੀ ਰੁੱਤ ਦੀ ਕਿਸ਼ਤ ਬੈਂਕ ਵਿਚ ਭਰ ਦਿੰਦਾ ਹੈ। ਦੁਨੀਆ ਭਰ ਵਿਚ ਚੱਲ ਰਹੀ ਮਹਾਮਾਰੀ ਦਾ ਪ੍ਰਕੋਪ ਜੋ ਕਿ ਪੰਜਾਬ ਵਿਚ ਵੀ ਦੇਖਿਆ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਣੇ ਪੂਰੇ ਭਾਰਤ ਵਿਚ 14 ਅਪ੍ਰੈਲ 2020 ਤੱਕ ਤਾਲਾਬੰਦੀ ਕੀਤੀ ਗਈ ਹੈ। ਅਪ੍ਰੈਲ ਮਹੀਨੇ ਦੇ ਦੂਸਰੇ ਹਫਤੇ ਤੋਂ ਪੰਜਾਬ ਵਿਚ ਵਾਢੀ ਪੂਰੇ ਸਿਖਰ ’ਤੇ ਹੁੰਦੀ ਹੈ ਅਤੇ ਵਾਢੀ ਤੋਂ ਬਾਅਦ ਮੰਡੀਕਰਨ ਜੋ ਤਾਲਾਬੰਦੀ ਕਾਰਣ ਬਹੁਤ ਪ੍ਰਭਾਵਿਤ ਹੋਵੇਗਾ। ਜਿਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਭਰਨ ਵਿਚ ਬੜੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਸਰਕਾਰ ਦੀ ਇਕ ਗਲਤੀ ਵਾਇਰਸ ਨੂੰ ‘ਐਟਮ ਬੰਬ’ ਦੀ ਤਰ੍ਹਾਂ ਫੈਲਾਅ ਸਕਦੀ ਹੈ ਪੰਜਾਬ ’ਚ 

ਪੜ੍ਹੋ ਇਹ ਵੀ ਖਬਰ -  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੜ ਲੱਗੀ ਰੌਣਕ, ਦਰਸ਼ਨਾਂ ਲਈ ਉਮੜਿਆ ਸੰਗਤਾਂ ਦਾ ਸੈਲਾਬ (ਤਸਵੀਰਾਂ)

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਿਆਨ ਹੈ ਕਿ ਕਿਸਾਨ ਸਨਮਾਨ ਨਿਧੀ ਦੇ ਅਧੀਨ ਜੋ 6 ਹਜ਼ਾਰ ਰੁਪਿਆ ਪ੍ਰਤੀ ਸਾਲ 8.69 ਕਰੋੜ ਕਿਸਾਨਾਂ ਨੂੰ ਦਿੱਤਾ ਜਾਂਦਾ ਸੀ, ਉਸ ਦੀ ਪਹਿਲੀ ਕਿਸ਼ਤ 2 ਹਜ਼ਾਰ ਰੁਪਏ ਅਪ੍ਰੈਲ ਦੇ ਪਹਿਲੇ ਹਫ਼ਤੇ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾ ਕਰਵਾ ਦਿੱਤੀ ਜਾਵੇਗੀ। ਵਿੱਤ ਮੰਤਰੀ ਤੇ ਰਿਜ਼ਰਵ ਬੈਂਕ ਆਫ ਇੰਡੀਆ ਦੁਆਰਾ 27 ਮਾਰਚ ਨੂੰ ਦਿੱਤੀ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ 1 ਮਾਰਚ 2020 ਤੋਂ ਹਰ ਪ੍ਰਕਾਰ ਦੇ ਮਿਆਦੀ ਕਰਜ਼ੇ ਅਤੇ ਚਾਲੂ ਪੂੰਜੀ ਕਰਜ਼ੇ ਦੀਆਂ ਕਿਸ਼ਤਾਂ 3 ਮਹੀਨੇ ਲਈ ਮੁਲਤਵੀ ਕੀਤੀਆਂ ਹਨ। ਕਿਸਾਨਾਂ ਦਾ ਕਹਿਣਾ ਕਿ ਇਸ ਵਿਚ ਚਿੰਤਾ ਵਾਲੀ ਗੱਲ ਇਹ ਹੈ ਕਿ ਫਸਲੀ ਕਰਜ਼ੇ ਜਾਂ ਕਿਸਾਨ ਕਰੈਡਿਟ ਕਾਰਡ ਅਤੇ ਖੇਤੀ ਮਿਆਦੀ ਕਰਜ਼ੇ ਬਾਰੇ ਵਿੱਤ ਮੰਤਰਾਲਾ ਜਾਂ ਆਰ.ਬੀ.ਆਈ. ਦੁਆਰਾ ਕੋਈ ਵਿਸ਼ੇਸ਼ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਪੰਜਾਬ ਵਿਚ ਐਕਸਿਸ ਬੈਂਕ ਦੇ ਜ਼ੋਨਲ ਹੈੱਡ ਜਤਿੰਦਰ ਰਾਵਤ ਦਾ ਕਹਿਣਾ ਹੈ ਕਿ ਐਕਸਿਸ ਬੈਂਕ 1ਮਈ ਨੂੰ ਫ਼ਸਲੀ ਕਰਜ਼ੇ ਦੀ ਕਿਸ਼ਤ ਲਾਗੂ ਕਰਦੀ ਹੈ। ਕਰਫ਼ਿਊ ਕਾਰਣ ਅਜੇ ਤੱਕ ਉਨ੍ਹਾਂ ਕੋਲ ਖੇਤੀਬਾੜੀ ਕਰਜ਼ੇ ਸਬੰਧਿਤ ਕੋਈ ਵੀ ਪ੍ਰਾਵਧਾਨ ਨਹੀਂ ਆਇਆ।

ਪੜ੍ਹੋ ਇਹ ਵੀ ਖਬਰ -  ‘ਗਵਾਚਿਆ ਗੁਰਬਖਸ਼’ ਨੂੰ ਲੱਭਣ ’ਚ ਖੁਦ ਹੀ ਉਲਝੀ ਪੰਜਾਬ ਸਰਕਾਰ

ਪੰਜਾਬ ਵਿਚ ਐੱਚ. ਡੀ. ਐੱਫ. ਸੀ. ਦੇ ਜ਼ੋਨਲ ਹੈੱਡ ਅਮਿਤ ਗੋਇਲ ਦਾ ਕਹਿਣਾ ਹੈ ਕਿ ਫਿਲਹਾਲ ਮਿਆਦੀ ਕਰਜ਼ੇ ਦੀਆਂ ਕਿਸ਼ਤਾਂ ਮੁਲਤਵੀ ਕਰਨ ਲਈ ਆਰ. ਬੀ. ਆਈ. ਦੀ ਰਿਪੋਰਟ ਆਈ ਹੈ। ਜਦੋਂ ਉਨ੍ਹਾਂ ਨੂੰ ਫਸਲੀ ਕਰਜ਼ੇ ਜਾਂ ਕਿਸਾਨ ਕਰੈਡਿਟ ਕਾਰਡ ਦੀ ਕਿਸ਼ਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਆਰ.ਬੀ.ਆਈ. ਦੀ ਸੇਧ ਦੇ ਆਧਾਰ ’ਤੇ ਕੰਮ ਕਰਾਂਗੇ । ਜੇਕਰ ਆਉਣ ਵਾਲੇ ਸਮੇਂ ਵਿਚ ਇਸ ਨਾਲ ਸਬੰਧਿਤ ਵੀ ਕੋਈ ਪ੍ਰਾਵਧਾਨ ਆਉਂਦਾ ਹੈ ਤਾਂ ਅਸੀਂ ਆਪਣੇ ਗਾਹਕਾਂ ਨੂੰ ਦੱਸ ਦੇਵਾਂਗੇ। ਓਰੀਐਂਟ ਬੈਂਕ ਆਫ਼ ਕਾਮਰਸ ਦੇ ਲੁਧਿਆਣਾ ਸਰਕਲ ਹੈੱਡ ਮੌਸਮੀ ਮਜੂਮਦਾਰ ਦਾ ਕਹਿਣਾ ਹੈ ਕਿ ਆਰ. ਬੀ. ਆਈ. ਦੇ ਪ੍ਰਾਵਧਾਨ ਵਿਚ ਮਿਆਦੀ ਅਤੇ ਚਾਲੂ ਪੂੰਜੀ ਕਰਜ਼ੇ ਦੀਆਂ ਕਿਸ਼ਤਾਂ ਨੂੰ 3 ਮਹੀਨੇ ਲਈ ਮੁਲਤਵੀ ਕਰਨ ਬਾਰੇ ਕਿਹਾ ਗਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਵਿਚ ਖੇਤੀ ਆਧਾਰਤ ਕਰਜ਼ਿਆਂ ਬਾਰੇ ਕੋਈ ਖਾਸ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵੈਸੇ ਤਾਂ ਹਰ ਤਰ੍ਹਾਂ ਦੇ ਮਿਆਦੀ ਕਰਜ਼ੇ ਅਤੇ ਚਾਲੂ ਪੂੰਜੀ ਕਰਜ਼ੇ ਵਿਚ ਖੇਤੀਬਾੜੀ ਨਾਲ ਸਬੰਧਤ ਕਰਜ਼ੇ ਆਉਂਦੇ ਹਨ ਪਰ ਇਸ ਬਾਰੇ ਵਿਸਥਾਰ ਨਾਲ ਆਉਣ ਵਾਲੇ ਕੁਝ ਦਿਨਾਂ ਵਿਚ ਪਤਾ ਚੱਲ ਜਾਵੇਗਾ।

ਕੋਆਪਰੇਟਿਵ ਖੇਤੀਬਾੜੀ ਬੈਂਕ, ਪੰਜਾਬ ਦੇ ਐੱਮ. ਡੀ. ਚਰਨਦੇਵ ਸਿੰਘ ਮਾਨ ਦਾ ਕਹਿਣਾ ਹੈ ਕਿ ਅਸੀਂ ਆਪਣੇ ਗਾਹਕਾਂ ਤੋਂ 31 ਮਈ ਤੱਕ ਕੋਈ ਵੀ ਲੋਨ ਰਿਕਵਰੀ ਨਹੀਂ ਕਰਾਂਗੇ। ਜੇ ਕੋਈ ਕਿਸਾਨ ਆਪਣੀ ਇੱਛਾ ਅਨੁਸਾਰ ਲੋਨ ਦੀ ਕਿਸ਼ਤ ਭਰਨਾ ਚਾਹੁੰਦਾ ਹੈ ਤਾਂ ਭਰ ਸਕਦਾ ਹੈ। ਜਦੋਂ ਸਰਕਾਰ ਦੁਆਰਾ ਇਸ ਸਬੰਧਤ ਕੋਈ ਚਿੱਠੀ ਆਵੇਗੀ ਤਾਂ ਉਸ ’ਤੇ ਵੀ ਅਮਲ ਕੀਤਾ ਜਾਵੇਗਾ।


author

rajwinder kaur

Content Editor

Related News