ਕੋਰੋਨਾ ਸੰਕਟ ''ਚ ਸਰਕਾਰਾਂ ਦੇ ਕਦਮ ਦੀ ਸਿੱਧੂ ਵਲੋਂ ਸ਼ਲਾਘਾ

Friday, Mar 27, 2020 - 06:39 PM (IST)

ਕੋਰੋਨਾ ਸੰਕਟ ''ਚ ਸਰਕਾਰਾਂ ਦੇ ਕਦਮ ਦੀ ਸਿੱਧੂ ਵਲੋਂ ਸ਼ਲਾਘਾ

ਅੰਮ੍ਰਿਤਸਰ : ਕੋਰੋਨਾ ਸੰਕਟ ਤੋਂ ਨਿਕਲਣ ਲਈ ਜਿੱਥੇ ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਲਾਕ ਡਾਊਨ ਕੀਤਾ ਹੋਇਆ ਹੈ, ਉਥੇ ਹੀ ਪੰਜਾਬ ਵਿਚ ਸੂਬਾ ਸਰਕਾਰ ਨੇ ਅਣਮਿੱਥੇ ਸਮੇਂ ਲਈ ਕਰਫਿਊ ਲਗਾਇਆ ਹੋਇਆ ਹੈ। ਇਸ ਦਰਮਿਆਨ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕੋਰੋਨਾ ਪ੍ਰਤੀ ਵਰਤੇ ਜਾ ਰਹੇ ਸਰਕਾਰਾਂ ਦੇ ਕਦਮ ਨੂੰ ਸਰਾਹਿਆ ਹੈ। ਸਿੱਧੂ ਨੇ ਆਪਣੇ ਚੈਨਲ ਦੇ ਟਵਿੱਟਰ ਪੇਜ 'ਜਿੱਤੇਗਾ ਪੰਜਾਬ' 'ਤੇ ਆਖਿਆ ਹੈ ਕਿ ਲੋਕ ਚਾਹੁੰਦੇ ਹਨ ਕਿ ਮੈਂ ਕੋਰੋਨਾ ਵਾਇਰਸ 'ਤੇ ਬੋਲਾਂ ਪਰ ਇਸ ਗੰਭੀਰ ਸੰਕਟ ਨੂੰ ਸਮਝਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਮੈਂ ਕੋਈ ਡਾਕਟਰ ਨਹੀਂ ਹਾਂ। ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰਾਂ ਵਲੋਂ ਚੁੱਕੇ ਜਾ ਰਹੇ ਕਦਮ ਬਿਤਰ ਹਨ। ਮਨੁੱਖੀ ਜੀਵਨ ਸਭ ਤੋਂ ਉੱਪਰ ਹੈ। 

ਇਹ ਵੀ ਪੜ੍ਹੋ : ਭੁੱਖੇ ਮਰ ਰਹੇ ਗਰੀਬਾਂ ਦੇ ਬੱਚੇ ਤੁਰੰਤ ਦਖਲ ਦੇਣ ਮੁੱਖ ਮੰਤਰੀ : ਮਜੀਠੀਆ      

ਭਾਰਤ ਵਿਚ ਕੋਰੋਨਾ ਦੀ ਸਥਿਤੀ
ਦੱਸਣਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਦੁਨੀਆ ਭਰ ਵਿਚ ਕੋਰੋਨਾ ਕਾਰਨ ਹੁਣ ਤਕ 19000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਦਕਿ ਭਾਰਤ ਵਿਚ ਇਸ ਨਾਲ 16 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 700 ਤੋਂ ਵੱਧ ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਪੰਜਾਬ ਵਿਚ ਹੁਣ ਤਕ ਇਸ ਵਾਇਰਸ ਨਾਲ 1 ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਦਕਿ 30 ਮਰੀਜ਼ ਇਸ ਨਾਲ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਰਾਹਤ ਦੀ ਗੱਲ ਇਹ ਹੈ ਕਿ ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਨੂੰ ਭਲ ਕੇ ਹਸਪਤਾਲ ਤੋਂ ਛੁੱਟੀ ਦਿੱਤੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ: ਕਰਫਿਊ ਹੈਲਪਲਾਈਨ 'ਚ ਤਬਦੀਲ ਹੋਇਆ '112 ਹੈਲਪਲਾਈਨ ਨੰਬਰ'      


author

Gurminder Singh

Content Editor

Related News