ਪੰਜਾਬ ''ਚ ''ਕੋਰੋਨਾ'' ਦੇ ਕੇਸ ਘਟਣ ਮਗਰੋਂ ਵੀ ਖ਼ਤਰਾ ਬਰਕਰਾਰ, ਮੌਤ ਦਰ ਨੇ ਚਿੰਤਾ ''ਚ ਪਾਏ ਅਧਿਕਾਰੀ

Wednesday, May 19, 2021 - 01:19 PM (IST)

ਚੰਡੀਗੜ੍ਹ : ਪੰਜਾਬ 'ਚ ਬੀਤੇ ਦਿਨਾਂ ਦੌਰਾਨ ਭਾਵੇਂ ਹੀ ਸਾਹਮਣੇ ਆ ਰਹੇ ਕੋਰੋਨਾ ਕੇਸਾਂ 'ਚ ਕੁੱਝ ਗਿਰਾਵਟ ਦੇਖੀ ਗਈ ਹੈ ਪਰ ਸੂਬੇ 'ਚ ਕੋਰੋਨਾ ਕਾਰਨ ਮੌਤ ਦੀ ਉੱਚ ਦਰ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸੂਬੇ 'ਚ 11 ਮਈ ਤੋਂ 17 ਮਈ ਤੱਕ ਕੋਰੋਨਾ ਦੇ 53,812 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਸ ਸਮੇਂ ਦੌਰਾਨ 1382 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : ਕੋਰੋਨਾ ਪੀੜਤ ਜਨਾਨੀ ਦੀ ਦੇਖਭਾਲ ਲਈ ਗਈ ਕੁੜੀ ਨਾਲ ਜਬਰ-ਜ਼ਿਨਾਹ, ਥਾਣੇ ਬਾਹਰ ਹੋਇਆ ਖੂਬ ਹੰਗਾਮਾ

ਪਿਛਲੇ ਹਫ਼ਤੇ ਦੌਰਾਨ ਕੋਰੋਨਾ ਕੇਸਾਂ ਦੀ ਮੌਤ ਦਰ 2.56 ਫ਼ੀਸਦੀ ਰਹੀ, ਜੋ ਕਿ ਸੂਬੇ ਦੀ ਸਮੁੱਚੀ ਦਰ ਨਾਲੋਂ ਵਧੇਰੇ ਹੈ। ਸੂਬੇ 'ਚ ਕੋਰੋਨਾ ਕਾਰਨ ਮੌਤ ਦਰ ਅਜੇ ਵੀ ਦੇਸ਼ ਨਾਲੋਂ ਜ਼ਿਆਦਾ ਹੈ। ਪੰਜਾਬ 'ਚ ਸਭ ਤੋਂ ਜ਼ਿਆਦਾ ਮੌਤ ਦਰ 2 ਫ਼ੀਸਦੀ ਦਰਜ ਕੀਤੀ ਗਈ ਹੈ, ਜਦੋਂ ਕਿ ਇਹ ਦਰ ਸਿੱਕਮ 'ਚ 1.8 ਫ਼ੀਸਦੀ, ਉੱਤਰਾਖੰਡ 'ਚ 1.7 ਫ਼ੀਸਦੀ, ਦਿੱਲੀ ਅਤੇ ਗੋਆ 'ਚ 1.6 ਫ਼ੀਸਦੀ ਅਤੇ ਮਹਾਂਰਾਸ਼ਟਰ ਅਤੇ ਮਨੀਪੁਰ 'ਚ 1.5 ਫ਼ੀਸਦੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ 'ਬਲੈਕ ਫੰਗਸ' ਦੇ ਕੇਸਾਂ ਨੇ ਮਚਾਈ ਤੜਥੱਲੀ, 500 ਲੋਕਾਂ ਦੀ ਅੱਖ ਦੀ ਰੌਸ਼ਨੀ ਗਾਇਬ

ਜ਼ਿਕਰਯੋਗ ਹੈਕਿ ਮੰਗਲਵਾਰ ਨੂੰ ਕੋਰੋਨਾ ਕਾਰਨ ਸੂਬੇ ਅੰਦਰ 231 ਮਰੀਜ਼ਾਂ ਦੀ ਜਾਨ ਚਲੀ ਗਈ, ਜਦੋਂ ਕਿ ਇਸ ਲਾਗ ਕਾਰਣ 7,143 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 12317 ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਸਬੰਧੀ ਲਿਆ ਗਿਆ ਅਹਿਮ ਫ਼ੈਸਲਾ

ਸੂਬੇ 'ਚ ਕੁੱਲ 5,11,652 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 4,27,058 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 72,277 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News