ਚੰਡੀਗੜ੍ਹ ’ਚ ਕੋਵਿਡ ਦੇ 39 ਮਰੀਜ਼ਾਂ ਦੀ ਪੁਸ਼ਟੀ

Friday, Apr 28, 2023 - 03:49 PM (IST)

ਚੰਡੀਗੜ੍ਹ ’ਚ ਕੋਵਿਡ ਦੇ 39 ਮਰੀਜ਼ਾਂ ਦੀ ਪੁਸ਼ਟੀ

ਚੰਡੀਗੜ੍ਹ (ਪਾਲ) : ਵੀਰਵਾਰ ਸ਼ਹਿਰ 'ਚ 39 ਲੋਕਾਂ ਦੀ ਰਿਪੋਰਟ ਕੋਵਿਡ ਪਾਜ਼ੇਟਿਵ ਆਈ ਹੈ। ਕੋਵਿਡ ਪਾਜ਼ੇਟਿਵ ਮਰੀਜ਼ਾਂ ਵਿਚ 31 ਔਰਤਾਂ ਤੇ 8 ਮਰਦ ਹਨ। ਨਵੇਂ ਮਰੀਜ਼ਾਂ ਦੇ ਨਾਲ ਹੀ 68 ਮਰੀਜ਼ ਡਿਸਚਾਰਜ ਵੀ ਹੋਏ ਹਨ। ਪਿਛਲੇ 24 ਘੰਟਿਆਂ 'ਚ ਸਿਹਤ ਵਿਭਾਗ ਨੇ 629 ਸੈਂਪਲਾਂ ਦੀ ਟੈਸਟਿੰਗ ਕੀਤੀ। ਉਥੇ ਹੀ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ 300 ਤੋਂ ਘੱਟ ਕੇ 287 ਰਹਿ ਗਈ ਹੈ।
ਮੋਹਾਲੀ ’ਚ ਕੋਰੋਨਾ ਦੇ 48 ਨਵੇਂ ਕੇਸ
ਮੋਹਾਲੀ (ਪਰਦੀਪ) : ਮੋਹਾਲੀ ਵਿਚ ਕੋਰੋਨਾ ਦੇ ਸਰਗਰਮ ਕੇਸਾਂ ਦਾ ਅੰਕੜਾ 365 ਪਹੁੰਚ ਗਿਆ ਹੈ। ਵੀਰਵਾਰ ਆਈ ਰਿਪੋਰਟ ਅਨੁਸਾਰ 482 ਸੈਂਪਲਾਂ ਦੀ ਜਾਂਚ ਤੋਂ ਬਾਅਦ 48 ਕੇਸ ਪਾਜ਼ੇਟਿਵ ਆਏ ਹਨ।


author

Babita

Content Editor

Related News