ਕੋਰੋਨਾ ਮਾਮਲੇ ''ਚ ਜਲੰਧਰ ਨੂੰ ਟੱਪਿਆ ਅੰਮ੍ਰਿਤਸਰ, ਪਾਜ਼ੇਟਿਵ ਮਰੀਜ਼ਾਂ ਦੀ ਵਧੀ ਗਿਣਤੀ

Friday, May 01, 2020 - 12:28 AM (IST)

ਕੋਰੋਨਾ ਮਾਮਲੇ ''ਚ ਜਲੰਧਰ ਨੂੰ ਟੱਪਿਆ ਅੰਮ੍ਰਿਤਸਰ, ਪਾਜ਼ੇਟਿਵ ਮਰੀਜ਼ਾਂ ਦੀ ਵਧੀ ਗਿਣਤੀ

ਅੰਮ੍ਰਿਤਸਰ,(ਸੁਮਿਤ ਖੰਨਾ): ਗੁਰੂ ਨਗਰੀ 'ਚ ਵੀਰਵਾਰ ਨੂੰ ਕੋਰੋਨਾ ਦਾ ਬਲਾਸਟ ਹੋਇਆ ਹੈ, ਜਿਸ ਦੌਰਾਨ ਇਕ ਦਿਨ 'ਚ ਕੋਰੋਨਾ ਨਾਲ ਪੀੜਤ ਹੋਣ ਦੇ 76 ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਲੋਕ ਹਜ਼ੂਰ ਸਾਹਿਬ ਤੋਂ ਆਏ ਹਨ, ਜੋ ਕੀ ਕੋਰੋਨਾ ਪਾਜ਼ੇਟਿਵ ਹਨ। ਇਨ੍ਹਾਂ ਨਵੇਂ ਮਾਮਲੇ ਦੇ ਨਾਲ ਹੀ ਸ਼ਹਿਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 90 ਹੋ ਗਈ ਹੈ, ਜਿਸ ਦੇ ਨਾਲ ਹੀ ਅੰਮ੍ਰਿਤਸਰ 'ਚ ਜਲੰਧਰ ਦੇ ਮੁਕਾਬਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਜਲੰਧਰ 'ਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 89 ਹੈ। ਅਜੇ ਤਕ ਤਕਰੀਬਨ 750 ਦੇ ਕਰੀਬ ਲੋਕ ਹਜ਼ੂਰ ਸਾਹਿਬ ਤੋਂ ਆਏ  ਹਨ ਅਤੇ ਇਨ੍ਹਾਂ 'ਚੋਂ 300 ਦੇ ਕਰੀਬ ਲੋਕਾਂ ਦੇ ਟੈਸਟ ਹੋਏ ਹਨ। ਜਿਸ 'ਚ ਕਈ ਬੱਚਿਆਂ ਸਮੇਤ 76 ਲੋਕ  ਸੰਕਰਮਿਤ ਹੋਏ ਹਨ। ਇਸ ਵਿਚਾਲੇ 350 ਦੇ ਕਰੀਬ ਲੋਕਾਂ ਦੇ ਟੈਸਟ ਦੀ ਰਿਪੋਰਟ ਆਉਣ ਅਜੇ ਬਾਕੀ ਹੈ ਜੋ ਕਿ ਆਉਣ ਵਾਲੇ 24 ਘੰਟਿਆਂ 'ਚ ਆ ਜਾਵੇਗੀ। ਉਥੇ ਇਨ੍ਹਾਂ ਸਾਰਿਆਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ  ਹਸਪਤਾਲ 'ਚ ਭਰਤੀ ਕਰਵਾਇਆ ਗਿਆਹੈ।
ਇਸ ਦੇ ਨਾਲ ਹੀ ਕੁੱਝ ਲੋਕ ਆਈਸੋਲੇਟ ਹਨ, ਜਿਨ੍ਹਾਂ ਦੇ  ਪਰਿਵਾਰਾਂ ਦੇ ਲੋਕਾਂ ਦੇ ਟੈਸਟ ਵੀ ਆਉਣ ਵਾਲੇ ਸਮੇਂ 'ਚ ਲਏ ਜਾ ਸਕਦੇ ਹਨ।  ਇਸ ਮਾਮਲੇ 'ਚ ਏ. ਡੀ. ਸੀ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਲਦ ਹੀ ਇਸ ਕੰਮ ਨੂੰ ਪੂਰਾ ਕੀਤਾ ਜਾਵੇਗਾ ਅਤੇ ਸਾਰਿਆਂ ਦਾ ਇਲਾਜ਼ ਸ਼ੁਰੂ ਕਰ ਦਿੱਤਾ ਜਾਵੇਗਾ।


author

Deepak Kumar

Content Editor

Related News