ਕੋਰੋਨਾ ਵਾਇਰਸ : ਪੰਜਾਬ ਅਤੇ ਚੰਡੀਗੜ੍ਹ ਦੇ ਚਮਗਿੱਦੜਾਂ ਦੀ ਰਿਪੋਰਟ ਨੈਗੇਟਿਵ

04/16/2020 3:15:52 PM

ਚੰਡੀਗੜ੍ਹ (ਅਰਚਨਾ ਸੇਠੀ) - ਕੋਰੋਨਾ ਵਾਇਰਸ ਦੇ ਖੌਫ ਨੂੰ ਰੋਕਣ ਲਈ ਚਮਗਿੱਦੜਾਂ ’ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ। ਦੇਸ਼ ’ਚ ਮੌਜੂਦ ਚਮਗਿੱਦੜਾਂ ਦੀਆਂ ਪ੍ਰਜਾਤੀਆਂ ’ਚ ਅਲੱਗ ਕਿਸਮ ਦਾ ਕੋਰੋਨਾ ਵਾਇਰਸ ਮਿਲਿਆ ਹੈ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਬੇਸ਼ੱਕ ਕੋਰੋਨਾ ਫੈਮਿਲੀ ਨਾਲ ਸਬੰਧਿਤ ਹੈ ਪਰ ਦੁਨੀਆਂ ’ਚ ਫੈਲੇ ਕੋਵਿਡ-19 ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ। ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਅਤੇ ਪੰਜਾਬ ਦੇ ਚਮਗਿੱਦੜ ਵਾਇਰਸ ਤੋਂ ਸੁਰੱਖਿਅਤ ਹਨ। ਜਾਣਕਾਰੀ ਅਨੁਸਾਰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ( ਆਈ.ਸੀ.ਐੱਮ.ਆਰ) ਨੇ ਵੱਖ-ਵੱਖ ਸੂਬਿਆਂ ਦੇ ਚਮਗਿੱਦੜਾਂ ਨਾਲ ਵਾਇਰਸ ਇਨਫੈਕਸ਼ਨ ਰੋਗ ’ਤੇ ਰਿਸਰਚ ਦੇ ਲਈ ਸਾਲ ’ਚ 2018-19 ’ਚ ਵੱਖ-ਵੱਖ ਸੂਬਿਆਂ ਦੇ ਚਮਗਿੱਦੜਾਂ ਦੇ ਸੈਂਪਲ ਲਏ ਸੀ। ਕੋਰੋਨਾ ਵਾਇਰਸ ਨਾਲ ਹੋ ਰਹੀ ਤ੍ਰਾਸਦੀ ਨੂੰ ਦੇਖਦੇ ਹੋਏ ਖੋਜ ਕਰਤਾਵਾਂ ਤੋਂ ਕੋਰੋਨਾ ਦੇ ਸੰਬੰਧ ਦੇਖਣ ਲਈ ਟੈਸਟ ਕੀਤੇ।

ਰਿਸਰਚ ’ਚ ਲਏ ਗਏ 508 ਰੈਕਟਰ ਸਵੈਬ ’ਚ 27 ਚੰਡੀਗੜ੍ਹ ਤੇ 24 ਦੇ ਸੈਂਪਲ ਪੰਜਾਬ ਦੀ ਪਟਿਆਲਾ ਨਾਲ ਸੰਬੰਧਿਤ ਸੀ। 78 ਥਰੋਟ ’ਚ 6 ਚੰਡੀਗੜ੍ਹ ਅਤੇ 2 ਪੰਜਾਬ ਦੇ ਚਮਗਿੱਦੜਾਂ ਦੇ ਸੀ। ਚੰਡੀਗੜ੍ਹ ਅਤੇ ਪੰਜਾਬ ਦੇ ਚਮਗਿੱਦੜਾਂ ਦਾ ਇਕ ਵੀ ਸੈਂਪਲ ਪਾਜ਼ੇਟਿਵ ਨਹੀਂ ਆਇਆ, ਜਦੋਂਕਿ 21 ਰੈਕਟਰ ਅਤੇ 4 ਥਰੋਟ ਸਵੈਬ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਹੁਣ ਚਮਗਿੱਦੜਾਂ ’ਤੇ ਵੱਡੇ ਪੱਧਰ ’ਤੇ ਰਿਸਰਚ ਦੀ ਲੋੜ ਹੈ। ਉੱਧਰ ਭਾਰਤ ਸਰਕਾਰ ਦੇ ਐਨੀਮਲ ਵੈੱਲਫੇਅਰ ਬੋਰਡ ਨੇ ਚਮਗਿੱਦੜਾਂ ’ਤੇ ਵੱਡੇ ਪੱਧਰ ’ਤੇ ਖੋਜ ਕਰਨ ਵਾਲੀ ਸੰਸਥਾ ਨੂੰ ਵਿੱਤੀ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ ।

ਪੜ੍ਹੋ ਇਹ ਵੀ ਖਬਰ - ਮਾਸ਼ੂਕ ਨੂੰ ਛੱਡ ਫੁੱਲਾਂ ਵਾਲੀ ਗੱਡੀ ’ਚ ਕਿਸੇ ਹੋਰ ਨਾਲ ਲਾਵਾ ਲੈਣ ਚੱਲਾ ਸੀ ਲਾੜਾ, ਮਜ਼ਬੂਰਨ ਹੋਇਆ ਵਿਆਹ  

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਕਰਕੇ ਹੋਇਆ ਲਾਕਡਾਊਨ ਵਧਾ ਰਿਹਾ ਹੈ ‘ਮਾਨਸਿਕ ਤਣਾਓ’ (ਵੀਡੀਓ)

ਇਨ੍ਹਾਂ ਸੂਬਿਆਂ ’ਚ ਲਏ ਗਏ ਹਨ ਚਮਗਿੱਦੜਾਂ ਦੇ ਸੈਂਪਲ
. ਕੇਰਲ
. ਕਰਨਾਟਕ
. ਗੁਜਰਾਤ
. ਉਡਿਸ਼ਾ
. ਤੇਲੰਗਾਨਾ
. ਹਿਮਾਚਲ ਪ੍ਰਦੇਸ਼
. ਪਾਂਡੁਚੇਰੀ
. ਤਾਮਿਲਨਾਡੂ 
. ਚੰਡੀਗੜ੍ਹ
. ਪੰਜਾਬ (ਪਟਿਆਲਾ) 

 ਅਵਾਰਾ ਕੁੱਤਿਆਂ ਦੀ ਵੀ ਹੋਵੇਗੀ ਸਕ੍ਰੀਨਿੰਗ
ਵਾਈ.ਐੱਸ ਪ੍ਰਮਾਰ ਯੂਨੀਵਰਸਿਟੀ ਆਫ ਹਾਰਟੀਕਲਚਰ ਐਂਡ ਫਾਰੈਸਟਰੀ ਸੋਲਨ ਦੇ ਸਾਬਕਾ ਪੈਰਾਸਾਈਟੀਲਾਜਿਸਟ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਜ਼ੀਟਿੰਗ ਜੂਲਾਜਿਸਟ ਡਾ.ਰਾਮ ਕੁਮਾਰ ਦਾ ਕਹਿਣਾ ਹੈ ਕਿ ਚੀਨ ਦੇ ਚਮਗਿੱਦੜਾਂ ’ਚ ਮਿਲੇ ਵਾਇਰਸ ਦੇ ਬਾਅਦ ਦੇਸ਼ ’ਚ ਵੀ ਚਮਗਿੱਦੜਾਂ ’ਤੇ ਖੋਜ ਦੀ ਲੋੜ ਹੈ। ਆਈ .ਸੀ.ਐੱਮ.ਆਰ ਦੀ ਖੋਜ ਦੱਸਦੀ ਹੈ ਕਿ ਭਾਰਤੀ ਚਮਗਿੱਦੜਾਂ ’ਚ ਕੋਰੋਨਾ ਵਾਇਰਸ ਹੈ। ਚਮਗਿੱਦੜਾਂ ’ਚ ਬਹੁਤ ਕਿਸਮਾਂ ਦੇ ਵਾਇਰਸ ਹੁੰਦੇ ਹਨ। ਦੋ ਦਹਾਕਿਆਂ ’ਚ ਕਾਫੀ ਵਾਇਰਸਾਂ ਦਾ ਪਤਾ ਚਮਗਿੱਦੜਾਂ ਤੋਂ ਲੱਗਾ ਹੈ। ਗਲ ਨਿਪਾਹ ਵਾਇਰਸ ਦੀ ਹੋਵੇ ਜਾਂ ਕਿਸੇ ਦੂਜੇ ਵਾਰਸ ਦੀ ਮੌਜੂਦਾ ਰਿਸਰਚ ’ਚ ਕੋਰੋਨਾ ਵਾਇਰਸ ਮਿਲਿਆ ਹੈ, ਉਹ ਕੋਵਿਡ-19 ਵਾਇਰਸ ਵਰਗਾ ਨਹੀਂ ਹੈ।

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-1 : ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ (ਤਸਵੀਰਾਂ)

ਪੜ੍ਹੋ ਇਹ ਵੀ ਖਬਰ - ਪਠਾਨਕੋਟ : ਆਟੋ ਚਾਲਕ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ’ਤੇ ਉੱਡੇ ਸਭ ਦੇ ਹੋਸ਼

ਇਹ ਸੱਚ ਹੈ ਕਿ ਵਾਇਰਸ ਬਹੁਤ ਤੇਜ਼ੀ ਨਾਲ ਖੁਦ ਹੀ ਬਦਲ ਲੈਂਦੇ ਹਨ। ਅਜਿਹੇ ’ਚ ਵੱਡੇ ਪੱਧਰ ’ਤੇ ਚਮਗਿੱਦੜਾਂ ’ਤੇ ਰਿਸਰਚ ਕਰਨਾ ਜ਼ਰੂਰੀ ਹੋ ਗਿਆ ਹੈ। ਆਈ.ਸੀ.ਐੱਮ. ਆਰ ਨੇ ਘੱਟ ਗਿਣਤੀ ’ਚ ਚਮਗਿੱਦੜਾਂ ਨੂੰ ਅਧਿਐਨ ਦਾ ਹਿੱਸਾ ਬਣਾਇਆ ਹੈ। ਚਮਗਿੱਦੜਾਂ ਦੀਆਂ ਦੇਸ਼ ਵਿਚ 100 ਤੋਂ ਵੱਧ ਕਿਸਮਾਂ ਹਨ। ਬਹੁਤੇ ਚਮਗਿੱਦੜ ਫਲਾਂ ਦੇ ਦਰੱਖਤਾਂ ਤੇ ਲਟਕੇ ਰਹਿੰਦੇ ਹਨ। ਚਮਗਿੱਦੜਾਂ ਦੇ ਕਿਹੜੇ ਵਾਇਰਸ ਆਉਣ ਵਾਲੇ ਸਮੇਂ ਵਿਚ ਇਨਫੈਕਸ਼ਨ ਦਾ ਰੂਪ ਲੈ ਲੈਣਗੇ। ਇਸ ਦੇ ਬਾਰੇ ਖੋਜ ਕੀਤੇ ਬਿਨ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਹੈ ਕਿ ਆਵਾਰਾ ਕੁੱਤਿਆਂ ਦਾ ਵੀ ਕੋਰੋਨਾ ਟੈਸਟ ਜ਼ਰੂਰੀ ਹੈ, ਕਿਉਂਕਿ ਕੁੱਤੇ ਸੜਕ ’ਤੇ ਘੁੰਮਦੇ ਰਹਿੰਦੇ ਹਨ ਅਤੇ ਕਿਤੇ ਕੋਰੋਨਾ ਇਨਫੈਕਟਿਡ ਵਿਅਕਤੀ ਦੇ ਥੁੱਕਣ, ਛੱਕਣ ਦੀ ਡ੍ਰਾਪਲੈਟਸ ਨਾਲ ਕੁੱਤੇ ਸੰਪਰਕ ’ਚ ਆ ਗਏ ਤਾਂ ਖਤਰਾ ਵਧ ਸਕਦਾ ਹੈ।

ਪੰਜਾਬ ਦੇ ਹਰ ਜ਼ਿਲ੍ਹੇ ’ਚ ਹਨ ਚਮਗਿੱਦੜ
ਪੰਜਾਬ ਦੇ ਚੀਫ ਵਾਈਲਡ ਲਾਈਫ ਵਾਰਡਨ ਡਾ.ਕੁਲਦੀਪ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਲਗਭਗ ਹਰ ਜ਼ਿਲੇ ’ਚ ਚਮਗਿੱਦੜ ਮੌਜੂਦ ਹੈ। ਸੂਬੇ ਦੇ ਅਜਿਹੇ ਸਥਾਨ ਜਿੱਥੇ ਬਾਗ-ਬਗੀਚੇ, ਜੰਗਲ ਹਨ ਜਾਂ ਸੁੰਨਸਾਨ ਖੰਡਰ ਆਦਿ ਹੈ, ਉਥੇ ਚਮਗਿੱਦੜਾਂ ਦੀ ਵੱਡੀ ਗਿਣਤੀ ਹੋਵੇਗੀ। ਚਮਗਿੱਦੜਾਂ ਦੀ ਪੰਜਾਬ ’ਚ ਕਿੰਨੀ ਗਿਣਤੀ ਹੋਵੇਗੀ, ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਕਦੇ ਇਨ੍ਹਾਂ ਦੀ ਗਣਨਾ ਹੀ ਨਹੀਂ ਕੀਤੀ ਗਈ। ਇਸ ਦੇ ਬਾਰੇ ਵਾਇਰੋਲਾਜਿਟ ਅਤੇ ਖੋਜਕਾਰਾਂ ਨੂੰ ਰਿਸਰਚ ਕਰਨਾ ਚਾਹੀਦਾ ਹੈ।

 


rajwinder kaur

Content Editor

Related News