ਕੋਰੋਨਾ ਕਾਰਣ ਠੱਪ ਹੋਇਆ ਕੰਮ ਤਾਂ ਕਰਨ ਲੱਗਾ ਮਜ਼ਦੂਰੀ, ਇੰਝ ਆਈ ਮੌਤ ਕਿ ਸੋਚਿਆ ਨਾ ਸੀ

09/02/2020 6:42:25 PM

ਅੱਪਰਾ (ਜ. ਬ.) : ਕੋਰੋਨਾ ਆਫ਼ਤ ਕਾਰਣ ਜਿੱਥੇ ਆਮ ਲੋਕ ਬੁਰੀ ਤਰ੍ਹਾਂ ਗੰਭੀਰ ਹਾਲਾਤ 'ਚ ਫਸੇ ਹੋਏ ਹਨ, ਉੱਥੇ ਹੀ ਆਰਥਿਕ ਮੰਦਹਾਲੀ ਕਾਰਨ ਆਪਣੀ ਬਜ਼ੁਰਗ ਮਾਤਾ ਦੇ ਪਾਲਣ-ਪੋਸ਼ਣ ਲਈ ਇਨੋਵਾ ਗੱਡੀ ਮਾਲਕ ਤੋਂ ਮਜ਼ਦੂਰ ਬਣੇ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਣ ਮੌਤ ਹੋ ਗਈ। ਵੇਰਵਿਆਂ ਅਨੁਸਾਰ ਕਰੀਬੀ ਪਿੰਡ ਦਿਆਲਪੁਰ ਦਾ ਵਸਨੀਕ ਨੌਜਵਾਨ ਹਰਪ੍ਰੀਤ ਸਿੰਘ (31) ਪੁੱਤਰ ਕਸ਼ਮੀਰ ਸਿੰਘ ਖੁਦ ਇਕ ਇਨੋਵਾ ਗੱਡੀ ਦਾ ਮਾਲਕ ਸੀ, ਜਿਸ ਨੂੰ ਚਲਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਕੋਰੋਨਾ ਮਹਾਮਾਰੀ ਤੋਂ ਬਾਅਦ ਪੈਦਾ ਹੋਏ ਆਰਥਿਕ ਹਾਲਾਤ ਨੂੰ ਸੁਧਾਰਨ ਲਈ ਅਤੇ ਆਪਣੀ ਬੀਮਾਰ ਬਜ਼ੁਰਗ ਮਾਤਾ ਦਾ ਸਹਾਰਾ ਬਣਨ ਲਈ ਉਹ ਪਿੰਡ ਜੱਸੀਆਂ ਨੇੜੇ ਲੁਧਿਆਣਾ ਵਿਖੇ ਮਜ਼ਦੂਰੀ ਕਰਨ ਲੱਗਾ। 

ਇਹ ਵੀ ਪੜ੍ਹੋ :  ਜਲੰਧਰ 'ਚ ਪੁਲਸ ਨੇ ਨਾਕੇ 'ਤੇ ਨੌਜਵਾਨ ਦੇ ਜੜਿਆ ਥੱਪੜ, ਫਿਰ ਅੱਗੋਂ ਸੇਰ ਨੂੰ ਟੱਕਰਿਆ ਸਵਾ ਸੇਰ

ਲਗਭਗ ਇਕ ਹਫਤਾ ਪਹਿਲਾਂ ਜਦੋਂ ਉਹ ਛੱਤ ਦੀ ਮੌਂਟੀ ਉੱਪਰ ਲੈਂਟਰ ਪਾਉਣ ਲਈ ਸਰੀਆ ਚੁੱਕ ਰਿਹਾ ਸੀ ਤਾਂ ਸਰੀਆ ਅਚਾਨਕ ਉੱਪਰੋਂ ਲੰਘਦੀਆਂ 11 ਹਜ਼ਾਰ ਕੇ. ਵੀ. ਦੀਆਂ ਹਾਈ ਵੋਲਟੇਜ ਤਾਰਾਂ ਨਾਲ ਟਕਰਾ ਗਿਆ, ਜਿਸ ਤੋਂ ਲੱਗੇ ਕਰੰਟ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਇਸ ਦੌਰਾਨ ਉਸ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ, ਜਿੱਥੇ ਅੱਜ ਉਸਦੀ ਮੌਤ ਹੋ ਗਈ ਅਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਭਰ 'ਚ ਸੋਗ ਦੀ ਲਹਿਰ ਪੈਦਾ ਹੋ ਗਈ।

ਇਹ ਵੀ ਪੜ੍ਹੋ :  ਵਿਆਹ ਤੋਂ ਦੋ ਮਹੀਨੇ ਬਾਅਦ ਹੀ ਮੰਦਬੁੱਧੀ ਦਾ ਸ਼ਿਕਾਰ ਹੋਈ 19 ਸਾਲਾ ਮੁਟਿਆਰ, ਹੁਣ ਬੰਨ੍ਹੀ ਸੰਗਲਾਂ ਨਾਲ


Gurminder Singh

Content Editor

Related News