ਕੋਰੋਨਾ ਨਾਲ ਦੋ ਜਨਾਨੀਆਂ ਦੀ ਮੌਤ, ਪੰਜ ਨਵੇਂ ਮਾਮਲੇ ਆਏ ਸਾਹਮਣੇ
Tuesday, Sep 01, 2020 - 05:19 PM (IST)
ਭੂੰਗਾ/ਗੜ੍ਹਦੀਵਾਲਾ (ਭਟੋਆ, ਭੱਟੀ) : ਬਲਾਕ ਭੂੰਗਾ 'ਚ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ ਅਤੇ ਕੋਰੋਨਾ ਨਾਲ ਪਿੰਡ ਮਾਛੀਆਂ ਤੇ ਕੂਕਾਨੇਟ ਤੋਂ ਦੋ ਔਰਤਾਂ ਦੀ ਮੌਤ ਹੋਣ ਦਾ ਸਮਾਚਾਰ ਅਤੇ ਪੰਜ ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਐੱਸ.ਐੱਮ.ਓ. ਡਾ. ਮਨੋਹਰ ਲਾਲ ਪੀ. ਐੱਚ. ਸੀ. ਭੂੰਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਮਾਂਛੀਆਂ ਦੀ ਔਰਤ ਉਮਰ ਕਰੀਬ 45 ਸਾਲ ਜਿਸ ਦੀ ਕੋਰੋਨਾ ਨਾਲ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ 'ਚ ਮੌਤ ਹੋ ਗਈ ਅਤੇ ਪਿੰਡ ਕੂਕਾਨੇਟ ਦੀ ਔਰਤ ਜਿਸ ਦੀ ਉਮਰ ਕਰੀਬ 70 ਸਾਲ ਸੀ ਜੋ ਕਿ ਮਿਲਟਰੀ ਹਸਪਤਾਲ ਜਲੰਧਰ ਦਾਖਲ ਸੀ, ਦੀ ਵੀ ਮੌਤ ਕੋਰੋਨਾ ਨਾਲ ਹੋਣ ਦੀ ਪੁਸ਼ਟੀ ਹੋਈ ਹੈ ।
ਇਹ ਵੀ ਪੜ੍ਹੋ : ਮੈਨੇਜਰ ਪੁੱਤਰ ਵਲੋਂ ਮਾਂ ਨੂੰ ਘਰੋਂ ਕੱਢਣ ਦੇ ਮਾਮਲੇ 'ਚ ਆਇਆ ਨਵਾਂ ਮੋੜ, ਅਕਾਲੀ ਨੇਤਾ 'ਤੇ ਲੱਗੇ ਵੱਡੇ ਦੋਸ਼
ਉਨ੍ਹਾ ਕਿਹਾ ਕਿ ਮ੍ਰਿਤਕ ਦੇਹਾਂ ਨੂੰ ਲੈਣ ਲਈ ਟੀਮਾਂ ਭੇਜੀਆਂ ਗਈਆਂ ਹਨ ਉਨ੍ਹਾਂ ਦੇ ਪਹੁੰਚਣ 'ਤੇ ਸਰਕਾਰੀ ਹਸਪਤਾਲ ਭੂੰਗਾ ਦੀਆਂ ਟੀਮਾਂ ਵਲੋਂ ਇਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਐੱਸ.ਐੱਮ.ਓ. ਨੇ ਦੱਸਿਆ ਕਿ ਕੋਰੋਨਾ ਦੇ ਨਵੇ ਕੇਸ ਗੜ੍ਹਦੀਵਾਲਾ ਤੋਂ 73 ਸਾਲ ਦਾ ਵਿਆਕਤੀ, ਪੰਡੋਰੀ ਅਟਵਾਲ ਤੋਂ ਦੋ ਬੀਬੀਆਂ ਇਕ ਦੀ ਉਮਰ 45 ਸਾਲ ਤੇ ਦੂਜੀ 75 ਸਾਲ, ਹਰਿਆਣਾ ਤੋਂ ਬੀਬੀ 46 ਸਾਲ ਅਤੇ ਪਿੰਡ ਜਨੌੜੀ ਤੋਂ 68 ਸਾਲਾ ਬੀਬੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਐੱਸ.ਐੱਮ.ਓ. ਨੇ ਦੱਸਿਆ ਕਿ ਸਿਹਤ ਮੁਲਾਜ਼ਮਾਂ ਵਲੋਂ ਇਨ੍ਹਾਂ ਨੂੰ ਘਰ ਵਿਚ ਏਕਾਂਤਵਾਸ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕਬੱਡੀ ਖ਼ਿਡਾਰੀ ਦੇ ਕਤਲ ਕਾਂਡ 'ਚ ਗ੍ਰਿਫ਼ਤਾਰ ਕੀਤੇ ਪੁਲਸ ਮੁਲਾਜ਼ਮਾਂ 'ਤੇ ਵੱਡੀ ਕਾਰਵਾਈ