ਕੋਰੋਨਾ ਦੀ ਦੂਜੀ ਘਾਤਕ ਲਹਿਰ ਕਾਰਣ ਰੇਲ ਯਾਤਰਾ ਨੂੰ ਲੱਗਣ ਲਗੀਆਂ ਬ੍ਰੇਕਾਂ
Sunday, May 02, 2021 - 02:47 PM (IST)
ਜੈਤੋ (ਰਘੂਨੰਦਨ ਪਰਾਸ਼ਰ): ਕੋਰੋਨਾ ਦੇਸ਼ ਵਿਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਦੀ ਦੂਜੀ ਲਹਿਰ ਬਹੁਤ ਘਾਤਕ ਹੈ ਜਿਸ ਨੇ ਰੇਲ ਗੱਡੀਆਂ ਦੇ ਸੰਚਾਲਨ ਨੂੰ ਪ੍ਰਭਾਵਤ ਕਰਨ ਦੇ ਨਾਲ ਆਮ ਜੀਵਨ ਅਤੇ ਵਿਘਨ ਨੂੰ ਪ੍ਰਭਾਵਤ ਕੀਤਾ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਕੋਰੋਨਾ ਦੇ ਲਾਕਡਾਊਨ ਕਾਰਣ ਲੋਕੀ ਰੇਲ ਗੱਡੀਆਂ ਵਿਚ ਯਾਤਰਾ ਬਹੁਤ ਜ਼ਿਆਦਾ ਘੱਟ ਕਰ ਰਹੇ ਹਨ, ਜਿਸ ਕਾਰਣ ਰੇਲ ਮੰਤਰਾਲਾ ਨੂੰ ਵਿਸ਼ੇਸ਼ ਰੇਲ ਗੱਡੀਆਂ ਰੱਦ ਕਰਨਾ ਜਾਰੀ ਰੱਖਣ ਲਈ ਮਜਬੂਰ ਹੋਣਾ ਪਿਆ ਹੈ। ਸੂਤਰਾਂ ਅਨੁਸਾਰ ਰੇਲਵੇ ਨੂੰ ਇੱਕ ਹਫ਼ਤੇ ਵਿੱਚ ਲਗਭਗ 150 ਸਪੈਸ਼ਲ ਐਕਸਪ੍ਰੈਸ ਰੇਲਾਂ ਦੇ ਸੰਚਾਲਨ ਨੂੰ ਬੰਦ ਕਰਨ ਦੀ ਖ਼ਬਰ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿੱਖ ਸਿਆਸਤ ’ਚ ਜਮ੍ਹਾ-ਘਟਾਓ ਨਿਰੰਤਰ ਜਾਰੀ, ਭਲਕੇ ਹੋਵੇਗਾ ਨਵੇਂ ਅਕਾਲੀ ਦਲ ਦਾ ਐਲਾਨ
ਰੇਲ ਮੰਤਰਾਲਾ ਨੇ ਹੁਣ ਰੇਲ ਗੱਡੀਆਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਕਮੀ ਕਰਕੇ 16 ਸਪੈਸ਼ਲ ਐਕਸਪ੍ਰੈਸ ਰੇਲਾਂ 'ਤੇ ਬ੍ਰੇਕ ਲਗਾਉਣ ਦੇ ਨਵੇਂ ਆਦੇਸ਼ ਜਾਰੀ ਕੀਤੇ ਹਨ। ਰੇਲ ਨੰਬਰ 09242 ਉਧਮਪੁਰ-ਇੰਦਰਾ ਸਪੈਸ਼ਲ ਐਕਸਪ੍ਰੈਸ 5 ਮਈ ਤੋਂ, ਰੇਲ ਨੰਬਰ. 09325 ਇੰਦੌਰ - ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈਸ 4 ਮਈ ਤੋਂ, ਰੇਲ ਨੰਬਰ 09326 ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈੱਸ 6 ਮਈ ਤੋਂ, ਰੇਲ ਨੰਬਰ 09307 ਇੰਦੌਰ ਤੋਂ-ਚੰਡੀਗੜ੍ਹ ਸਪੈਸ਼ਲ 6 ਮਈ ਤੋਂ , ਰੇਲ ਨੰਬਰ 09308 ਚੰਡੀਗੜ੍ਹ - ਇੰਦੌਰ ਸਪੈਸ਼ਲ ਐਕਸਪ੍ਰੈਸ ਸ਼ਾਮਲ ਹਨ। ਇਸ ਰੇਲਗੱਡੀ ਨੂੰ 7 ਮਈ ਤੋਂ ਰੱਦ ਕੀਤਾ ਗਿਆ ਹੈ। ਜਦੋਂ ਕਿ ਰੇਲ ਨੰਬਰ 04303 ਬਰੇਲੀ-ਦਿੱਲੀ ਜੰਕਸ਼ਨ ਸਪੈਸ਼ਲ ਐਕਸਪ੍ਰੈਸ ਅਤੇ ਰੇਲ ਨੰਬਰ 04304 ਦਿੱਲੀ ਜੰਕਸ਼ਨ - ਬਰੇਲੀ ਸਪੈਸ਼ਲ ਐਕਸਪ੍ਰੈਸ ਨੂੰ ਅਗਲੇ ਹੁਕਮਾਂ ਤੱਕ 2 ਮਈ ਤੋਂ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਘਰ ਦੇ ਵਿਹੜੇ ’ਚ ਸੁੱਤੇ ਬਜ਼ੁਰਗ ਪਤੀ-ਪਤਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪਤਨੀ ਦੀ ਮੌਤ