ਲੁਧਿਆਣਾ ਦੇ 46 ਜਮਾਤੀ ਦੇ ਟੈਸਟ ਆਏ ਨੈਗੇਟਿਵ
Wednesday, Apr 08, 2020 - 06:27 PM (IST)
ਲੁਧਿਆਣਾ (ਸਲੂਜਾ) : ਕੋਰੋਨਾ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ 'ਚ ਤਬਲੀਗੀ ਜਮਾਤ ਦੇ ਮੈਂਬਰਾਂ ਦੀ ਮੈਡੀਕਲ ਜਾਂਚ ਚੱਲ ਰਹੀ ਹੈ। ਲੁਧਿਆਣਾ ਸ਼ਹਿਰ 'ਚ ਵੱਖ-ਵੱਖ ਸੂਬਿਆਂ ਤੋਂ ਆਈਆਂ ਹੋਈਆਂ ਜਮਾਤਾਂ ਨੂੰ ਪਿਛਲੇ ਦਿਨੀਂ ਰਾਹੋਂ ਰੋਡ ਇਸਲਾਮੀਆ ਸਕੂਲ 'ਚ ਕੁਆਰੰਟਾਈਨ ਕੀਤਾ ਗਿਆ ਹੈ ਅਤੇ 46 ਜਮਾਤੀਆਂ ਦਾ ਲੁਧਿਆਣਾ ਸਿਵਲ ਹਸਪਤਾਲ ਵਿਖੇ ਮੈਡੀਕਲ ਟੈਸਟ ਕਰਵਾਇਆ ਗਿਆ। ਸਾਰੇ ਜਮਾਤ ਦੇ ਮੈਂਬਰ ਨੈਗੇਟਿਵ ਪਾਏ ਗਏ ਹਨ। ਕਲੀਨ ਚਿੱਟ ਪਾਏ ਗਏ ਜਮਾਤੀਆਂ ਦੇ ਰਹਿਣ ਲਈ ਪ੍ਰਬੰਧਾਂ ਦਾ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਅਤੇ ਸ਼ਾਹੀ ਇਮਾਮ ਪੰਜਾਬ ਦੇ ਸਕੱਤਰ ਮੁਸਤਕੀਮ ਨੇ ਜਾਇਜ਼ਾ ਲਿਆ। ਇਸ ਮੌਕੇ ਰਾਹੋਂ ਰੋਡ ਮਦਨੀ ਮਸਜਿਦ ਦੇ ਪ੍ਰਧਾਨ ਮੁਹੰਮਦ ਜਮੀਲ ਨੇ ਦੱਸਿਆ ਕਿ ਸਾਰੇ ਜਮਾਤੀਆਂ ਨੂੰ ਵੱਖ-ਵੱਖ ਕਮਰਿਆਂ 'ਚ ਕੁਆਰੰਟਾਈਨ ਕੀਤੀ ਗਿਆ। ਸ਼ਹਿਰ ਲਈ ਰਾਹਤ ਦੀ ਗੱਲ ਹੈ ਕਿ ਸਾਰਿਆਂ ਦੇ ਟੈਸਟ ਨੈਗੇਟਿਵ ਆਏ ਹਨ।
ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜਿਦ ਤੋਂ ਆਨਲਾਈਨ ਕੀਤਾ ਜਾਵੇਗਾ ਜਲਸਾ ਸੀਰਤ ਉਨ ਨਬੀ ਦਾ ਆਯੋਜਨ
ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ ਤੋਂ ਜਾਰੀ ਪ੍ਰੈੱਸ ਰਿਲੀਜ਼ ਦੇ ਮੁਤਾਬਿਕ ਅੱਜ ਮਿਤੀ 9 ਅਪ੍ਰੈਲ ਨੂੰ ਦਿਨ ਗੁਜ਼ਾਰ ਕੇ ਆਉਣ ਵਾਲੀ ਰਾਤ ਸ਼ਬੇ ਬਰਾਤ ਦੀ ਮੁਕਦੱਸ ਰਾਤ ਹੋਵੇਗੀ। ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੱਲ ਰਹੇ ਕਰਫਿਊ ਨੂੰ ਦੇਖਦੇ ਹੋਏ ਸਾਰੇ ਮੁਸਲਮਾਨ ਭਰਾ, ਭੈਣਾਂ ਆਪਣੇ-ਆਪਣੇ ਘਰਾਂ 'ਚ ਹੀ ਸ਼ਬੇ ਬਰਾਤ ਜਾਂ ਮੁਕਦੱਸ ਰਾਤ ਮਨਾਉਣ। ਸ਼ਾਹੀ ਇਮਾਮ ਨੇ ਕਿਹਾ ਕਿ ਆਪਣੇ ਘਰਾਂ 'ਚ ਸਾਰੀ ਰਾਤ ਇਬਾਦਤ ਕਰੋ, ਕੁਰਾਨੇ ਪਾਕ ਦੀ ਤਿਲਾਵਤ ਕਰੋ, ਨਫਿਲ ਨਮਾਜ਼ ਅਦਾ ਕਰੋ ਅਤੇ ਅੱਜ ਦੀ ਰਾਤ ਕਿਉਂਕਿ ਅੱਲਾਹ ਤਾਲਾ ਦੇ ਦਰਬਾਰ 'ਚ ਕਬੂਲੀਅਤ ਦੀ ਰਾਤ ਹੈ ਇਸ ਲਈ ਪੂਰੀ ਦੁਨੀਆ ਦੇ ਲੋਕਾਂ ਨੂੰ ਕੋਰੋਨਾ ਤੋਂ ਛੁਟਕਾਰੇ ਲਈ ਵਿਸ਼ੇਸ਼ ਦੁਆਵਾਂ ਕੀਤੀਆਂ ਜਾਣ।