ਟਾਂਡਾ ਦੇ ਪਿੰਡ ਮੂਨਕ ਕਲਾਂ ''ਚ ਕੋਰੋਨਾ ਦੀ ਦਸਤਕ, ਪੁਲਸ ਕਾਮਾ ਆਇਆ ਪਾਜ਼ੇਟਿਵ

Wednesday, Jun 24, 2020 - 11:25 AM (IST)

ਟਾਂਡਾ ਦੇ ਪਿੰਡ ਮੂਨਕ ਕਲਾਂ ''ਚ ਕੋਰੋਨਾ ਦੀ ਦਸਤਕ, ਪੁਲਸ ਕਾਮਾ ਆਇਆ ਪਾਜ਼ੇਟਿਵ

ਟਾਂਡਾ ਉੜਮੁੜ (ਮੋਮੀ,ਪੰਡਿਤ) : ਨੇੜਲੇ ਪਿੰਡ ਮੂਨਕ ਕਲਾਂ ਨਾਲ ਸਬੰਧਤ ਇਕ ਪੁਲਸ ਕਾਮੇ ਦੇ ਕੋਰੋਨਾ ਪਾਜ਼ੀਟਵ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਵਿਚ ਸੇਵਾਵਾਂ ਦੇ ਰਹੇ ਸ਼ਰਨਜੀਤ ਸਿੰਘ ਆਦਮਪੁਰ ਹਵਾਈ ਅੱਡੇ 'ਤੇ ਤਾਇਨਾਤ ਸੀ ਅਤੇ 16 ਜੂਨ ਨੂੰ ਉਸ ਦੀ ਸੈਂਪਲਿੰਗ ਹੋਈ ਸੀ ਅਤੇ 20 ਜੂਨ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਉਪਰੰਤ ਉਸ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਵਿਚ ਆਈਸੋਲੇਟ ਕੀਤਾ ਗਿਆ ਅਤੇ ਅੱਜ 24 ਜੂਨ ਨੂੰ ਪਿੰਡ ਮੂਨਕ  ਕਲਾਂ ਦਾ ਸਿਹਤ ਵਿਭਾਗ ਵੱਲੋਂ ਸਰਵੇ ਕੀਤਾ ਜਾਵੇਗਾ। 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਵਲੋਂ ਪਾਜ਼ੇਟਿਵ ਆਏ ਪੁਲਸ ਕਾਮੇ ਦੇ ਪਰਿਵਾਰਕ ਮੈਂਬਰਾਂ ਦੇ ਵੀ ਨਮੂਨੇ ਲਏ ਜਾਣਗੇ। ਫਿਲਹਾਲ ਉਕਤ ਨੂੰ ਕੋਰੋਨਾ ਲਾਗ ਦੀ ਬਿਮਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਪਿੰਡ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।


author

Gurminder Singh

Content Editor

Related News