ਫਰੀਦਕੋਟ ਦੇ ਮੈਡੀਕਲ ਹਸਪਤਾਲ ’ਚੋਂ ਫਰਾਰ ਹੋਇਆ ਕੋਰੋਨਾ ਦਾ ਸ਼ੱਕੀ ਮਰੀਜ਼

Wednesday, Mar 18, 2020 - 01:59 PM (IST)

ਫਰੀਦਕੋਟ ਦੇ ਮੈਡੀਕਲ ਹਸਪਤਾਲ ’ਚੋਂ ਫਰਾਰ ਹੋਇਆ ਕੋਰੋਨਾ ਦਾ ਸ਼ੱਕੀ ਮਰੀਜ਼

ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਮੈਡੀਕਲ ਹਸਪਤਾਲ ’ਚ ਕੋਰੋਨਾ ਵਾਇਰਸ ਦੇ ਇਕ ਸ਼ੱਕੀ ਮਰੀਜ਼ ਵਲੋਂ ਡਾਕਟਰਾਂ ਨੂੰ ਚਕਮਾ ਦੇ ਕੇ ਭੱਜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਮਰੀਜ਼ ਨੂੰ ਬੀਤੇ ਦਿਨ ਕੋਰੋਨਾ ਵਾਇਰਸ ਵਰਗੇ ਲੱਛਣ ਵਿਖਾਈ ਦੇਣ 'ਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਕੋਰੋਨਾ ਦਾ ਸ਼ੱਕ ਪਾਏ ਜਾਣ ’ਤੇ ਹਸਪਤਾਲ ਦੇ ਡਾਕਟਰਾਂ ਵਲੋਂ ਉਸ ਦੇ ਟੈਸਟ ਕੀਤੇ ਜਾ ਰਹੇ ਹਨ, ਜਿਸ ਦੀ ਜਾਂਚ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਸੀ। ਉਕਤ ਮਰੀਜ਼ ਰਿਪੋਰਟ ਆਉਣ ਤੋਂ ਪਹਿਲਾਂ ਹੀ ਅੱਜ ਮੈਡੀਕਲ ਹਸਪਤਾਲ ਤੋਂ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਪਾਸੇ ਇਸ ਘਟਨਾ ਦੇ ਸਬੰਧ ’ਚ ਪਤਾ ਲੱਗਣ ’ਤੇ ਮੌਕੇ ’ਤੇ ਪੁੱਜੀ ਪੁਲਸ ਵਲੋਂ ਉਕਤ ਮਰੀਜ਼ ਦੀ ਭਾਲ ਕੀਤੀ ਜਾ ਰਹੀ ਹੈ। ਪੂਰੇ ਸ਼ਹਿਰ 'ਚ ਨਾਕਾਬੰਦੀ ਕਰ ਦਿੱਤੀ ਗਈ ਹੈ।  

ਪੜ੍ਹੋ ਇਹ ਵੀ  -  ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮੋਗਾ ਦੇ ਸਿਵਲ ਹਸਪਤਾਲ 'ਚੋਂ ਫਰਾਰ

ਜ਼ਿਕਰਯੋਗ ਹੈ ਕਿ ਫਰੀਦਕੋਟ ਜ਼ਿਲੇ ’ਚੋਂ ਸ਼ੱਕੀ ਮਰੀਜ਼ ਦੇ ਭੱਜਣ ਤੋਂ ਪਹਿਲਾਂ ਕਾਫੀ ਮਰੀਜ਼ ਹਸਪਤਾਲ ’ਚੋਂ ਫਰਾਰ ਹੋ ਚੁੱਕੇ ਹਨ। ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ’ਚ ਇਕ ਮਰੀਜ਼ ਕੋਰੋਨਾ ਵਾਇਰਸ ਦੇ ਲੱਛਣਾਂ ਦਾ ਨਾਂ ਸੁਣਦੇ ਸਾਰ ਹਸਪਤਾਲ ’ਚੋਂ ਫਰਾਰ ਹੋ ਗਿਆ ਸੀ, ਜੋ ਕੁਝ ਸਮੇਂ ਬਾਅਦ ਆਪਣੀ ਜਾਂਚ ਕਰਵਾਉਣ ਲਈ ਵਾਪਸ ਆ ਗਿਆ ਸੀ। ਇਸੇ ਤਰ੍ਹਾਂ ਮੋਗਾ ’ਚ ਵੀ ਇਕ ਨੌਜਵਾਨ ਦੁਬਈ ਤੋਂ ਪਰਤਿਆ ਸੀ, ਜੋ ਸਿਵਲ ਹਸਪਤਾਲ ’ਚ ਕੋਰੋਨਾ ਦੇ ਲੱਛਣ ਪਾਏ ਜਾਣ ’ਤੇ ਆਪਣਾ ਇਲਾਜ ਕਰਵਾਉਣ ਆਇਆ ਸੀ। ਇਲਾਜ ਦੌਰਾਨ ਉਹ ਵੀ ਡਾਕਟਰਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ।

ਪੜ੍ਹੋ ਇਹ ਵੀ  -  ਕੋਰੋਨਾ ਵਾਇਰਲ ਦੇ ਲੱਛਣਾਂ ਦਾ ਪਤਾ ਲੱਗਣ ’ਤੇ ਹਸਪਤਾਲ ’ਚੋਂ ਭੱਜਿਆ ਸ਼ੱਕੀ ਮਰੀਜ਼

ਦੱਸ ਦੇਈਏ ਕਿ ਚੀਨ 'ਚ ਕਹਿਰ ਫੈਲਾਉਣ ਤੋਂ ਬਾਅਦ ਕੋਰੋਨਾ ਵਾਇਰਸ ਨਾਮਕ ਭਿਆਨਕ ਬੀਮਾਰੀ ਨੇ ਭਾਰਤ ਦੀ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੀਆਂ ਪਰੇਸ਼ਾਨੀਆਂ ਨੂੰ ਵਧਾ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਮਰੀਜ਼ ਸ਼ੱਕੀ ਪਾਏ ਜਾ ਰਹੇ ਹਨ, ਜੋ ਰਿਪੋਰਟ ਆਉਣ ਤੋਂ ਪਹਿਲਾਂ ਹਸਪਤਾਲਾਂ ਤੋਂ ਮੌਕੇ ’ਤੇ ਫਰਾਰ ਹੋ ਰਹੇ ਹਨ। ਉਕਤ ਫਰਾਰ ਹੋਏ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵਲੋਂ ਪੂਰੇ ਸ਼ਹਿਰ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਵੀ  -  ਨਾਗਪੁਰ ਦੇ ਹਸਪਤਾਲ 'ਚੋਂ ਫਰਾਰ ਹੋਏ ਕੋਰੋਨਾ ਵਾਇਰਸ ਦੇ 5 ਸ਼ੱਕੀ ਮਰੀਜ਼

ਪੜ੍ਹੋ ਇਹ ਵੀ  -  ਕੋਰੋਨਾ ਵਾਇਰਸ ਟੈਸਟ ਦਾ ਨਾਂ ਸੁਣਦੇ ਹੀ ਔਰਤ ਹਸਪਤਾਲ 'ਚੋਂ ਫਰਾਰ


author

rajwinder kaur

Content Editor

Related News