ਕੋਰੋਨਾ ਦੇ ਆਏ ਵੱਖ-ਵੱਖ ਰੂਪਾਂ ਬ੍ਰਾਜ਼ੀਲ, UK ਤੇ AP ਸਟਰੇਨ ਤੋਂ ਬਾਅਦ ਹੁਣ ਨੇਪਾਲ ਸਟਰੇਨ ਨੇ ਦਿੱਤੀ ਦੇਸ਼ ’ਚ ਦਸਤਕ

Monday, Jun 07, 2021 - 01:24 PM (IST)

ਕੋਰੋਨਾ ਦੇ ਆਏ ਵੱਖ-ਵੱਖ ਰੂਪਾਂ ਬ੍ਰਾਜ਼ੀਲ, UK ਤੇ AP ਸਟਰੇਨ ਤੋਂ ਬਾਅਦ ਹੁਣ ਨੇਪਾਲ ਸਟਰੇਨ ਨੇ ਦਿੱਤੀ ਦੇਸ਼ ’ਚ ਦਸਤਕ

ਮਜੀਠਾ (ਸਰਬਜੀਤ ਵਡਾਲਾ) - ਕਿਹਾ ਜਾ ਰਿਹਾ ਹੈ ਕਿ 100 ਸਾਲਾ ਬਾਅਦ ਆਈ ਇਸ ‘ਕੋਵਿਡ-19’ ਕੋਰੋਨਾ ਨਾਂ ਦੀ ਭਿਆਨਕ ਮਹਾਮਾਰੀ ਦਾ ਸ਼ਿਕਾਰ ਹੋਣੋਂ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਬਚਿਆ ਹੋਵੇਗਾ, ਜੋ ਇਸ ਤੋਂ ਖੁਦ ਦਾ ਬਚਾਅ ਕਰਨ ਦੇ ਨਾਲ-ਨਾਲ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋਏ ਬੇਖੌਫ ਹੋ ਕੇ ਆਪਣਾ ਜੀਵਨ ਜੀਅ ਰਿਹਾ ਹੋਵੇ। ਇਸ ਮਹਾਮਾਰੀ ਨੇ ਲੱਖਾਂ ਕੀਮਤੀ ਜ਼ਿੰਦਗੀਆਂ ਨੂੰ ਆਪਣੀ ਲਪੇਟ ’ਚ ਲੈਂਦਿਆਂ ਮੌਤ ਦੀ ਨੀਂਦ ਸੁਲਾ ਦਿੱਤਾ ਹੈ, ਜਿਸ ਦਾ ਸਿਲਸਿਲਾ ਅੱਜ ਵੀ ਲਗਾਤਾਰ ਜਾਰੀ ਹੈ। ਸਾਡੀਆਂ ਮੌਜੂਦਾ ਪੰਜਾਬ ਅਤੇ ਕੇਂਦਰ ਸਰਕਾਰਾਂ ਮੁਕੰਮਲ ਤੌਰ ’ਤੇ ਅਜੇ ਤੱਕ ਕੋਰੋਨਾ ਮਹਾਮਾਰੀ ਦੇ ਖਾਤਮੇ ਦਾ ਹੱਲ ਨਹੀਂ ਲੱਭ ਸਕੀਆਂ, ਜਿਸ ਕਰ ਕੇ ਪਹਿਲੀ ਲਹਿਰ ਤੋਂ ਬਾਅਦ ਦੂਜੀ ਲਹਿਰ ਦੇ ਅੱਗੇ ਆਉਣ ਨਾਲ ਜਿਥੇ ਮੌਤਾਂ ਦੀ ਗਿਣਤੀ ਪਹਿਲਾਂ ਵਧੀ ਅਤੇ ਹੁਣ ਹਾਲ ’ਚ ਥੋੜ੍ਹੀ-ਬਹੁਤ ਘੱਟਣੀ ਸ਼ੁਰੂ ਹੋਈ ਹੈ ਤਾਂ ਕੋਰੋਨਾ ਦੀ ਤੀਜੀ ਲਹਿਰ ਦੇਸ਼ ’ਚ ਆਉਣ ਵਾਲੀ ਹੈ।

ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ‘ਕੋਵਿਡ-19’ ਦੇ ਆਏ ਵੱਖ-ਵੱਖ ਰੂਪਾਂ ਬ੍ਰਾਜ਼ੀਲ, ਯੂ. ਕੇ. ਅਤੇ ਏ. ਪੀ. ਸਟਰੇਨ ਤੋਂ ਬਾਅਦ ਹੁਣ ਨੇਪਾਲ ਸਟਰੇਨ ਨੇ ਦੇਸ਼ ’ਚ ਚਾਹੇ ਦਸਤਕ ਦੇ ਦਿੱਤੀ ਹੈ ਤਾਂ ਇਸ ਲਹਿਰ ਨੂੰ ਸਭ ਤੋਂ ਜ਼ਿਆਦਾ ਖ਼ਤਰਨਾਰ ਬੱਚਿਆਂ ਲਈ ਦੱਸਿਆ ਜਾ ਰਿਹਾ ਹੈ। ਇਹ ਲਹਿਰ 6 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਆਪਣੀ ਲਪੇਟ ’ਚ ਲੈਣੋਂ ਰਤੀ ਭਰ ਵੀ ਗੁਰੇਜ਼ ਨਹੀਂ ਕਰੇਗੀ, ਕਿਉਂਕਿ ਨੇਪਾਲ ਸਟਰੇਨ ਨਾਂ ਦਾ ਇਹ ਵਾਇਰਸ ਸਭ ਤੋਂ ਵੱਧ ਭਿਆਨਕ ਹੈ। ਬੱਚਿਆਂ ’ਤੇ ਭਾਰੂ ਹੋਣ ਵਾਲੇ ਇਸ ਵਾਇਰਸ ਤੋਂ ਬੱਚਿਆਂ ਨੂੰ ਪ੍ਰਮਾਤਮਾ ਹੀ ਬਚਾਅ ਸਕਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਕੋਰੋਨਾ ਪੀੜਤਾਂ ਲਈ ਵੱਡਾ ਖ਼ਤਰਾ ‘ਬਲੈਕ ਫੰਗਸ’, ਜਾਨ ਬਚਾਉਣ ਲਈ ਮਰੀਜ਼ਾਂ ਦੀਆਂ ਅੱਖਾਂ ਕੱਢੀਆਂ

ਉਧਰ, ਇਹ ਵੀ ਸੁਣਨ ’ਚ ਆ ਰਿਹਾ ਹੈ ਕਿ ਸਭ ਤੋਂ ਪਹਿਲਾਂ 1720 ’ਚ ਪਲੇਗ ਨਾਂ ਦੀ ਮਹਾਮਾਰੀ ਆਈ ਸੀ ਫਿਰ 100 ਸਾਲ ਬਾਅਦ 1820 ’ਚ ਹੈਜ਼ਾ ਨਾਂ ਦੀ ਮਹਾਮਾਰੀ ਨੇ ਦਸਤਕ ਦਿੱਤੀ, ਉਪਰੰਤ 1920 ’ਚ ਫਲੂ ਅਤੇ ਹੁਣ 2020 ’ਚ ‘ਕੋਵਿਡ-19’ ਜਿਸ ਨੂੰ ਕੋਰੋਨਾ ਮਹਾਮਾਰੀ ਦਾ ਨਾਂ ਦਿੱਤਾ ਗਿਆ ਹੈ। ਵਿਸ਼ਵ ਭਰ ’ਚ ਆਈ ਹੈ ਅਤੇ ਇਸ ਮਹਾਮਾਰੀ ਨੇ ਸਭ ਕੁਝ ਹੋਸ਼-ਪੋਸ਼ ਕਰ ਕੇ ਰੱਖ ਦਿੱਤਾ ਹੈ। ਹੋਰ ਤਾਂ ਹੋਰ ਲਗਾਤਾਰ ਆ ਰਹੇ ਕੋਰੋਨਾ ਦੇ ਵੱਖ-ਵੱਖ ਰੂਪਾਂ ਨੂੰ ਲੈ ਕੇ ਜਿਥੇ ਸਰਕਾਰਾਂ ਵੀ ਚਿੰਤਤ ਲੱਗ ਰਹੀਆਂ ਹਨ, ਉਥੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੂਰੀ ਭਾਵੁਕ ਹੋਏ ਇਸ ਤੀਜੀ ਲਹਿਰ ਦੇ ਖਾਤਮੇ ਬਾਰੇ ਯੋਗ ਕਦਮ ਚੁੱਕਣ ਲਈ ਠੋਸ ਰਣਨੀਤੀ ਬਣਾ ਰਹੇ ਹੋਣਗੇ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼ 

ਇਹ ਵੀ ਸੁਣਨ ’ਚ ਆ ਰਿਹਾ ਹੈ ਕਿ ਤੀਜੀ ਲਹਿਰ ’ਚ ਆ ਰਿਹਾ ਮਹਾਮਾਰੀ ਦਾ ਨਵਾਂ ਰੂਪ ਜਿਸ ਨੂੰ ਨੇਪਾਲ ਸਟਰੇਨ ਨਾਂ ਦਿੱਤਾ ਗਿਆ ਹੈ, 98 ਦਿਨਾਂ ਤੱਕ ਆਪਣਾ ਪ੍ਰਭਾਵ ਲੋਕਾਂ ਅਤੇ ਵਿਸ਼ੇਸ਼ ਕਰ ਕੇ ਛੋਟੇ ਬੱਚਿਆਂ ’ਤੇ ਛੱਡੇਗਾ। ਇਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਹੁਣ ਤੀਜੀ ਲਹਿਰ ਦੇ ਨਾਲ ਹੀ ਕੋਰੋਨਾ ਦਾ ਖਾਤਮਾ ਕਰ ਦਿੱਤਾ ਜਾਵੇਗਾ, ਕਿਉਂਕਿ ਇਸ ਕੋਰੋਨੇ ਨੇ ਜਿਥੇ ਲੋਕਾਂ ਦੇ ਕਾਰੋਬਾਰ ਠੱਪ ਕਰ ਕੇ ਰੱਖੇ ਹੋਏ ਹਨ, ਉਥੇ ਨਾਲ ਹੀ ਹੁਣ ਦੇਸ਼ ਅਤੇ ਖਾਸ ਕਰ ਕੇ ਪੰਜਾਬ ਦੇ ਲੋਕ ਇਹ ਕਦੇ ਨਹੀਂ ਚਾਹੁੰਣਗੇ ਕਿ ਅਜਿਹੀ ਮਹਾਮਾਰੀ ਦੁਬਾਰਾ ਦੇਸ਼ ’ਚ ਆਏ।

ਪੜ੍ਹੋ ਇਹ ਵੀ ਖ਼ਬਰ - ਜੂਨ ਦੇ ਮਹੀਨੇ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News