ਰਾਮਾਂ ਮੰਡੀ ਰਿਫਾਇਨਰੀ ਟਾਊਨਸ਼ਿਪ ''ਚ ਕੋਰੋਨਾ ਨੇ ਦਿੱਤੀ ਦਸਤਕ

05/31/2020 2:39:12 PM

ਰਾਮਾਂ ਮੰਡੀ (ਪਰਮਜੀਤ) : ਰਾਮਾਂ ਮੰਡੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਟਾਊਨਸ਼ਿਪ 'ਚ ਇਕ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਪ੍ਰਾਪਤ ਦੋ ਰਿਪੋਰਟਾਂ 'ਚ ਇਕ ਪਾਜ਼ੇਟਿਵ ਅਤੇ ਇਕ ਨੈਗੇਟਿਵ ਆਈ ਹੈ। ਪਾਜ਼ੇਟਿਵ ਪਾਈ ਗਈ ਔਰਤ ਦਿੱਲੀ ਤੋਂ ਪਰਤੀ ਸੀ ਅਤੇ ਜ਼ਿਲ੍ਹੇ 'ਚ ਆਉਣ ਤੋਂ ਲੈ ਕੇ ਹੀ ਆਪਣੇ ਘਰ ਰਿਫਾਇਨਰੀ ਟਾਊਨਸ਼ਿਪ 'ਚ ਹੀ ਇਕਾਂਤਵਾਸ 'ਚ ਸੀ। ਉਸਦੇ ਪਤੀ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹ 25 ਮਈ ਨੂੰ ਦਿੱਲੀ ਤੋਂ ਵਾਪਸ ਆਈ ਸੀ ਅਤੇ ਰਾਮਾਂ ਮੰਡੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਟਾਊਨਸ਼ਿਪ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਜਾਰੀ, 5 ਨਵੇਂ ਮਾਮਲੇ ਆਏ ਸਾਹਮਣੇ 

ਦੂਜੇ ਪਾਸੇ ਦੁਬਈ ਤੋਂ ਪਰਤੇ ਇਕ ਵਿਅਕਤੀ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਇਸ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਜਿਸ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਅੱਜ ਇਸ ਨੂੰ ਘਰ ਭੇਜ ਦਿੱਤਾ ਗਿਆ। ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿਚ ਕੁੱਲ 5 ਐਕਟਿਵ ਕੇਸ ਹਨ। ਦੂਜੇ ਪਾਸੇ ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਭੇਜੇ ਗਏ 113 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, 2 ਹਵਾਲਾਤੀਆਂ ਸਮੇਤ ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ


Gurminder Singh

Content Editor

Related News