ਇਕ ਹੋਰ ਜ਼ਿੰਦਗੀ ਨਿਗਲ ਗਿਆ ਕੋਰੋਨਾ, 95 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

04/10/2021 12:39:47 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਰਿਣੀ): ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹਰ ਰੋਜ਼ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਵੀ ਜ਼ਿਲ੍ਹੇ ਅੰਦਰ ਕੋਰੋਨਾ ਦਾ ਵੱਡਾ ਬਲਸਟ ਹੋਇਆ ਅਤੇ ਸਿਹਤ ਵਿਭਾਗ ਵਲੋਂ 95 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਜਦਕਿ ਗਿੱਦੜਬਾਹਾ ਨਿਵਾਸੀ ਇਕ 72 ਸਾਲਾ ਔਰਤ ਜੋਕਿ ਗੁਰੂ ਗੋਬਿੰਦ  ਸਿੰਘ ਮੈਡੀਕਲ ਕਾਲਜ  ਤੇ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ , ਦੀ ਮੌਤ  ਹੋ ਗਈ ਹੈ। ਇਸ ਤੋਂ ਇਲਵਾ ਅੱਜ 15 ਮਰੀਜਾਂ ਨੂੰ  ਇਲਾਜ ਉਪਰੰਤ ਘਰ ਵੀ ਭੇਜਿਆ ਗਿਆ ਹੈ। ਰਿਪੋਰਟ ਅਨੁਸਾਰ ਅੱਜ 1111  ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਹੁਣ 2095 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਅੰਦਰੋਂ  771 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ  4874 ਹੋ ਗਈ ਹੈ, ਜਿਸ ’ਚੋਂ ਹੁਣ ਤੱਕ ਕੁੱਲ  4256 ਮਰੀਜਾਂ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ  507 ਕੇਸ ਸਰਗਰਮ ਚੱਲ ਰਹੇ ਹਨ। ਵਰਨਣਯੋਗ ਹੈ ਕਿ ਕੋਰੋਨਾ ਕਾਰਨ ਹੁਣ ਤੱਕ ਜ਼ਿਲ੍ਹੇ ’ਚ 111 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਹਨ ਅੱਜ ਦੇ ਪਾਜ਼ੇਟਿਵ ਮਾਮਲੇ
ਸ੍ਰੀ ਮੁਕਤਸਰ ਸਾਹਿਬ ਤੋਂ 7, ਜ਼ਿਲ੍ਹਾ ਜੇਲ੍ਹ ਤੋਂ 7, ਮਲੋਟ ਤੋਂ 9, ਗਿੱਦੜਬਾਹਾ ਤੋਂ 14, ਬਾਦਲ ਤੋਂ 7, ਛਾਪਿਆਂਵਾਲੀ ਤੋਂ 1, ਕੋਟਲੀ ਅਬਲੂ ਤੋਂ 1, ਰਾਨੀਵਾਲਾ ਤੋਂ 1, ਮਿੱਡਾ ਤੋਂ 1, ਕੋਟਭਾਈ ਤੋਂ 1, ਦੋਲਾ ਤੋਂ 1, ਭਾਗਸਰ ਤੋਂ  3, ਸੰਮੇਵਾਲੀ ਤੋਂ 2, ਰੱਤਾ ਟਿੱਬਾ ਤੋਂ  1, ਪੰਜਾਵਾ ਤੋਂ 2, ਘੁਮਿਆਰਾ ਤੋਂ 1, ਕਬਰਵਾਲਾ ਤੋਂ  1, ਮਿੱਠੜੀ ਤੋਂ 2, ਭਾਰੂ ਤੋਂ 1, ਗਿਲਜੇਵਾਲਾ ਤੋਂ 1, ਬਬਾਨੀਆਂ ਤੋਂ 1, ਲੰਬੀ ਤੋਂ 1, ਅਬੁਲ ਖੁਰਾਣਾ ਤੋਂ 1, ਚੰਨੂੰ ਤੋਂ 2, ਮਾਨ ਤੋਂ 1, ਮੋਹਲਾਂ ਤੋਂ 1, ਭੰਗਚੜੀ ਤੋਂ 1, ਗੋਨਿਆਣਾ ਤੋਂ 1, ਬੂੜਾ ਗੁੱਜਰ ਤੋਂ 1, ਆਸਾ ਬੁੱਟਰ ਤੋਂ 2, ਧੂਲਕੋਟ ਤੋਂ 1, ਭਲਾਈਆਣਾ ਤੋਂ 2, ਕੋਟਭਾਈ ਤੋਂ 3, ਸਰਾਏਨਾਗਾ ਤੋਂ 1, ਕੱਖਾਵਾਲੀ ਤੋਂ 1, ਭੁੱਲਰ ਤੋਂ 2, ਚੱਕ ਗਿਲਜੇਵਾਲਾ ਤੋਂ 2, ਮਧੀਰ 1, ਖੁੱਨਣ ਖੁਰਦ ਤੋਂ 1, ਘੱਗਾ ਤੋਂ 1, ਫੱਕਰਸਰ ਤੋਂ 1, ਥੇਹੜੀ ਤੋਂ 1, ਕਾਉਣੀ ਤੋਂ 1 ਅਤੇ ਸੂਰੇਵਾਲਾ ਤੋਂ 1 ਕੇਸ ਸਾਹਮਣੇ ਆਇਆ ਹੈ।


Shyna

Content Editor

Related News