ਜ਼ਿਲ੍ਹੇ ਵਿਚ 256 ਵਿਅਕਤੀਆਂ ਨੇ ਕੋਰੋਨਾ ਨੂੰ ਹਰਾ ਕੇ ਕਿਹਾ ‘ਜ਼ਿੰਦਗੀ ਜ਼ਿੰਦਾਬਾਦ’

Monday, May 31, 2021 - 05:54 PM (IST)

ਸੰਗਰੂਰ (ਬੇਦੀ/ਰਿਖੀ) : ਜ਼ਿਲ੍ਹਾ ਸੰਗਰੂਰ ’ਚ ਜਿੱਥੇ ਜਾਨਲੇਵਾ ਗਰਮੀ ਨੇ ਆਪਣਾ ਜ਼ੋਰ ਪੂਰੇ ਜ਼ੋਰਾਂ ਨਾਲ ਵਿਖਾਇਆ ਹੋਇਆ ਹੈ, ਉੱਥੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਅਤੇ ਆ ਰਹੇ ਪਾਜ਼ੇਟਿਵ ਕੇਸਾਂ ਨੂੰ ਠੱਲ ਪੈਂਦੀ ਨਜ਼ਰ ਆ ਰਹੀ ਹੈਂ। ਜਿਲ੍ਹੇ ਲਈ ਅੱਜ ਵੱਡੀ ਰਾਹਤ ਦੀ ਗੱਲ ਰਹੀ ਕਿ 256 ਵਿਅਕਤੀਆਂ ਨੇ ਕੋਰੋਨਾ ਨੂੰ ਹਰਾ ਕਿ ਜ਼ਿੰਦਗੀ ਨੂੰ ਜ਼ਿੰਦਾਬਾਦ ਕਿਹਾ ਹੈ, ਜਿਲ੍ਹੇ ਵਿਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 14579 ’ਤੇ ਪਹੁੰਚ ਗਈ ਹੈ ਅਤੇ ਜ਼ਿਲ੍ਹੇ ਵਿਚ ਹੁਣ ਤੱਕ 748 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ । ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨੀਂ ਲਏ ਗਏ ਨਮੂਨਿਆਂ ’ਚੋਂ ਅੱਜ ਕੁੱਲ 91  ਕੇਸ ਪਾਜ਼ੇਟਿਵ ਆਏ। ਪਾਜ਼ੇਟਿਵ ਕੇਸਾਂ ਦੀ ਜੇਕਰ ਬਲਾਕ ਅਨੁਸਾਰ ਗੱਲ ਕਰੀਏ ਤਾਂ ਸਿਹਤ ਬਲਾਕ ਸੰਗਰੂਰ ’ਚ 10, ਧੂਰੀ ’ਚ 3, ਸਿਹਤ ਬਲਾਕ ਲੌਂਗੋਵਾਲ ’ਚ 5, ਸੁਨਾਮ ਵਿਚ 9, ਮਾਲੇਰਕੋਟਲਾ ਵਿਚ 2, ਮੂਣਕ ਵਿਚ 18, ਅਮਰਗੜ੍ਹ 2, ਭਵਾਨੀਗੜ੍ਹ ਵਿਚ 4, ਕੌਹਰੀਆਂ ਵਿਚ 19, ਸ਼ੇਰਪੁਰ ਵਿਚ 4, ਅਹਿਮਦਗੜ੍ਹ ਵਿਚ 2 ਅਤੇ ਪੰਜਗਰਾਈਆਂ ਵਿਚ 13 ਵਿਅਕਤੀ ਪਾਜ਼ੇਟਿਵ ਆਏ ਹਨ।

ਜ਼ਿਲ੍ਹੇ ’ਚ ਹੁਣ ਤੱਕ ਕੁੱਲ 12664 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 1167 ਮਾਮਲੇ ਐਕਟਿਵ ਚੱਲ ਰਹੇ ਹਨ। ਜ਼ਿਲ੍ਹੇ ਵਿਚ ਅੱਜ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੈਂ ਜਿਨ੍ਹਾਂ ਵਿਚੋਂ ਸਿਹਤ ਬਲਾਕ ਲੌਂਗੋਵਾਲ ਵਿਚ 72 ਸਾਲਾ ਵਿਅਕਤੀ ਤੇ 75 ਸਾਲਾ ਔਰਤ ,ਸਿਹਤ ਬਲਾਕ ਮੂਣਕ ਵਿਚ 55 ਸਾਲਾ ਔਰਤ, ਬਲਾਕ ਸੰਗਰੂਰ ਵਿਚ 60 ਸਾਲਾ ਔਰਤ, ਬਲਾਕ ਸੰਗਰੂਰ ਵਿਚ 60 ਸਾਲਾ ਔਰਤ , ਮਾਲੇਰਕੋਟਲਾ ਵਿਚ 86 ਸਾਲਾ ਵਿਅਕਤੀ  ਅਤੇ ਬਲਾਕ ਪੰਜਗਰਾਈਆਂ ਵਿਚ 60 ਸਾਲਾ ਵਿਅਕਤੀ, ਬਲਾਕ ਅਮਰਗੜ੍ਹ ਵਿਚ 50 ਸਾਲਾ ਤੇ 45 ਸਾਲਾ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ।


Gurminder Singh

Content Editor

Related News