ਲਾਕਡਾਊਨ ਤੋਂ ਬਾਅਦ ਵੀ ਜਾਣੋ ਸਾਵਧਾਨ ਰਹਿਣ ਦੀ ਕਿਉਂ ਹੈ ਲੋੜ (ਵੀਡੀਓ)

04/17/2020 12:13:46 PM

ਜਲੰਧਰ (ਬਿਊਰੋ) - ਦੁਨੀਆਂ ਭਰ ’ਚ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ। ਇਸ ਮਹਾਮਾਰੀ ਦੇ ਕਾਰਨ ਕਰੀਬ ਸਾਰੇ ਸ਼ਹਿਰਾਂ ’ਚ ਲਾਕਡਾਊਨ ਲੱਗ ਚੁੱਕਾ ਹੈ। ਹਾਲਾਂਕਿ ਚੀਨ ਦੇ ਸ਼ਹਿਰ ਵੁਹਾਨ ’ਚ ਬੀਤੇ 8 ਅਪ੍ਰੈਲ ਨੂੰ ਲਾਕਡਾਊਨ ਕਰੀਬ ਢਾਈ ਮਹੀਨੇ ਬਾਅਦ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ ਇਟਲੀ, ਸਪੇਨ ਅਤੇ ਸੰਯੁਕਤ ਰਾਸ਼ਟਰ ’ਚ ਵੀ ਇਸ ਲਾਕਡਾਊਨ ’ਚ ਥੋੜੀ ਜਿਹੀ ਨਰਮੀ ਲਿਆਉਣ ਦੇ ਬਾਰੇ ਚਰਚਾ ਚੱਲ ਰਹੀ ਹੈ।  ਇਸ ਨਾਲ ਕੁਝ ਕੰਮਾਂ ਵਾਲਿਆਂ ਨੂੰ ਕੁਝ ਰਾਹਤ ਹੋਵੇਗੀ ਪਰ ਨਾਲ ਹੀ ਸਫਾਈ ਅਤੇ ਸੁਰੱਖਿਆ ਦੇ ਲਈ ਦਿਸ਼ਾ ਨਿਰਦੇਸ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋਵੇਗਾ। ਇਸ ਮਹਾਮਾਰੀ ਤੋਂ ਬਾਅਦ ਵਾਪਸ ਕੰਮਾਂ ’ਤੇ ਜਾਣਾ ਹੈ, ਜਿਸ ਦੇ ਲਈ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਅਤਿ ਮਹੱਤਵਪੂਰਨ ਹੈ।

ਜ਼ਿਕਰਯੋਗ ਹੈ ਕਿ ਦਫਤਰ ਅਤੇ ਕੰਮ ਕਰਨ ਵਾਲੀ ਜਗ੍ਹਾਂ ’ਤੇ ਵਾਇਰਸ ਦੇ ਲੁੱਕੇ ਹੋਏ ਅੰਸ਼ ਹੋ ਸਕਦੇ ਹਨ, ਜਿਸ ਨੂੰ ਹੱਥ ਲਗਾਉਣ ’ਤੇ ਕੋਰੋਨਾ ਵਾਇਰਸ ਤੁਹਾਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸੇ ਲਈ ਆਲੇ-ਦੁਆਲੇ ਦੀ ਸਾਫ-ਸਫਾਈ ਨੂੰ ਲੈ ਕੇ ਸੂਚੇਤ ਰਹੋ। ਇਸ ਦੌਰਾਨ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖੋ। ਇਸ ਤੋਂ ਇਲਾਵਾ ਹੋਰ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ, ਆਓ ਜਾਣਦੇ ਹਾਂ....

ਪੜ੍ਹੋ ਇਹ ਵੀ ਖਬਰ - 'ਪਬ-ਜੀ' ਗੇਮ ਖੇਡਣ ਨਾਲ 18 ਸਾਲਾ ਨੌਜਵਾਨ ਦੀ ਹੋਈ ਮੌਤ

ਪੜ੍ਹੋ ਇਹ ਵੀ ਖਬਰ - ਫਿਰੋਜ਼ਪੁਰ ’ਚ ਸਾਹਮਣੇ ਆਇਆ ਕੋਰੋਨਾ ਪਾਜ਼ੇਟਿਵ ਦਾ ਪਹਿਲਾ ਮਰੀਜ਼

ਪੜ੍ਹੋ ਇਹ ਵੀ ਖਬਰ - ਮਾਸ਼ੂਕ ਨੂੰ ਛੱਡ ਫੁੱਲਾਂ ਵਾਲੀ ਗੱਡੀ ’ਚ ਕਿਸੇ ਹੋਰ ਨਾਲ ਲਾਵਾ ਲੈਣ ਚੱਲਾ ਸੀ ਲਾੜਾ, ਮਜ਼ਬੂਰਨ ਹੋਇਆ ਵਿਆਹ


rajwinder kaur

Content Editor

Related News