ਕੋਰੋਨਾ ਨਾਲ ਬਜ਼ੁਰਗ ਦੀ ਮੌਤ, 31 ਨਵੇ ਮਾਮਲੇ ਆਏ ਸਾਹਮਣੇ

03/20/2021 4:24:25 PM

ਬਠਿੰਡਾ (ਸੁਖਵਿੰਦਰ): ਕੋਰੋਨਾ ਮਹਾਮਾਰੀ ਕਾਰਨ ਨਿੱਜੀ ਹਸਪਤਾਲ ਵਿਚ ਦਾਖਲ ਇਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਜ਼ਿਲ੍ਹੇ ਵਿਚ ਕੋਰੋਨਾ ਦੇ 31 ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ 84 ਸਾਲਾ ਬਰਨਾਲਾ ਵਾਸੀ ਵਿਅਕਤੀ ਨੂੰ ਉਨ੍ਹਾਂ ਦੇ ਪਰਿਵਾਰਾਂ ਵਲੋਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ ਜਿੱਥੇ ਇਲਾਜ ਦੌਰਾਨ ਉਨ੍ਹਾਂ ਦਮ ਤੋੜ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੂਚਨਾ 'ਤੇ ਸਹਾਰਾ ਜਨ ਸੇਵਾ ਦੀ ਕੋਰੋਨਾ ਵਾਇਰਸ ਟੀਮ ਦੇ ਜੱਗਾ ਸਿੰਘ , ਮਨੀ ਕਰਨ ਅਤੇ ਰਜਿੰਦਰ ਆਦਿ ਨੇ ਉਨ੍ਹਾਂ ਦੀ ਲਾਸ਼ ਨੂੰ ਬਰਨਾਲਾ ਪਹੁੰਚਾਇਆ ਅਤੇ ਅੰਤਿਮ ਸੰਸਕਾਰ ਕਰਵਾਇਆ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ 31 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਪੀ.ਆਰ.ਟੀ.ਸੀ.ਵਰਕਰ, ਰਾਮਾ ਮੰਡੀ,ਰਾਮਪੁਰਾ ਫੂਲ,ਭਗਤਾ ਭਾਈਕਾ, ਕੋਠਾ ਗੁਰੂ ਕਾ,ਮੌੜ ਮੰਡੀ, ਬੁਰਜ ਸੇਮਾ, ਬਠਿੰਡਾ , ਥਾਣਾ ਥਰਮਲ ਆਦਿ ਤੋਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਮਹਾਰਾਜਾ ਰਣਜੀਤ ਸਿੰਘ ਪੀ.ਟੀ.ਯੂ ਕੈਂਪ ਤੋਂ ਵੀ 6 ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਮਾਨਸਾ: ਮੋਟਰ ਸਾਇਕਲ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ

ਪੁਲਸ ਪ੍ਰਸ਼ਾਸਨ ਸ਼ਖਤ:
ਮਾਸਕ ਨਾ ਪਾਉਣ ਵਾਲੇ 80 ਲੋਕਾਂ ਦੇ ਮੌਕੇ ’ਤੇ ਕੀਤੇ ਕੋਰੋਨਾ ਟੈਸਟ
ਕੋਰੋਨਾ ਦੇ ਫ਼ਿਰ ਤੋਂ ਵਧ ਰਹੇ ਪ੍ਰਭਾਵ ਨੂੰ ਵੇਖਦਿਆਂ ਪੁਲਸ ਪ੍ਰਸ਼ਾਸਸਨ ਇਕ ਵਾਰ ਫਿਰ ਤੋਂ ਹਰਕਤ ਵਿਚ ਆ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਵੱਡੇ ਪੱਧਰ 'ਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ। ਇਸ ਦੌਰਾਨ ਪੁਲਸ ਨੇ ਮਾਸਕ ਨਾ ਪਾਉਣ ਵਾਲਿਆਂ ਦਾ ਚਲਾਨ ਵੀ ਕੀਤੇ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆ ਟੀਮਾਂ ਨੇ ਮਾਸਕ ਨਾ ਪਾਉਣ ਵਾਲੇ 80 ਲੋਕਾਂ ਦੇ ਮੌਕੇ 'ਤੇ ਸੈਂਪਲ ਲਏ ਅਤੇ ਬਾਅਦ ’ਚ ਜੁਰਮਾਨਾ ਕਰਕੇ ਛੱਡ ਦਿੱਤਾ। ਪੁਲਸ ਨੇ ਸਿਹਤ ਵਿਭਾਗ ਦੀਆ ਟੀਮਾਂ ਨੂੰ ਵੀ ਆਪਣੇ ਨਾਲ ਰੱਖਿਆ ਅਤੇ ਮੌਕੇ 'ਤੇ ਹੀ ਲੋਕਾਂ ਦੇ ਸੈਪਲ ਲਏ। ਇਸ ਤੋਂ ਇਲਾਵਾ ਪੁਲਸ ਨੇ ਕਈ ਜਗ੍ਹਾ ਤੇ ਨਾਕੇਬੰਦੀ ਕਰਕੇ ਲੋਕਾਂ ਨੂੰ ਮਾਸਕ ਪਾਉਣ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਨ ਲਈ ਪੇ੍ਰਰਿਤ ਕੀਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਸ਼ਖਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਪੈਟਰੋਲ ਪੰਪਾਂ 'ਤੇ ਸਖ਼ਤੀ, ਮਾਸਕ ਪਾਏ ਬਿਨਾਂ ਨਹੀਂ ਮਿਲੇਗਾ ਤੇਲ


Shyna

Content Editor

Related News