5 ਜੂਨ ਨੂੰ ਖੇਤੀ ਬਿੱਲਾਂ ਦੇ ਇਕ ਸਾਲ ਹੋਣ ਦੇ ਰੋਸ ਵਜੋਂ ਖੇਤੀ ਕਨੂੰਨਾਂ ਦੀਆਂ ਸਾੜੀਆਂ ਜਾਣਗੀਆਂ ਕਾਪੀਆਂ : ਉਗਰਾਹਾਂ

Wednesday, Jun 02, 2021 - 08:09 PM (IST)

ਨਵੀਂ ਦਿੱਲੀ/ਭਵਾਨੀਗੜ੍ਹ(ਕਾਂਸਲ)- ਖੇਤੀਬਾੜੀ ਸਬੰਧੀ ਬਣਾਏ ਹੋਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ 'ਤੇ ਲੱਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 5 ਜੂਨ ਨੂੰ ਖੇਤੀ ਆਰਡੀਨੈਂਸਾਂ ਨੂੰ ਆਏ ਇਕ ਸਾਲ ਪੂਰਾ ਹੋ ਜਾਵੇਗਾ। ਇਹ ਆਰਡੀਨੈਸਾਂ ਨੂੰ ਸਾਲ ਹੋ ਜਾਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਜਪਾ ਆਗੂਆਂ ਦੇ ਘਰਾਂ, ਡਿਪਟੀ ਕਮਿਸ਼ਨਰਾਂ ਅਤੇ ਐੱਸ.ਡੀ.ਐੱਮ. ਦਫਤਰਾਂ ਅੱਗੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ । ਉਨ੍ਹਾਂ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਜਿਵੇਂ ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ 26 ਮਈ ਨੂੰ ਪੂਰੇ ਜ਼ੋਰ-ਸ਼ੋਰ ਨਾਲ ਲਾਗੂ ਕੀਤਾ ਹੈ ਉਸੇਂ ਤਰ੍ਹਾਂ ਇਹ ਸੱਦਾ ਵੀ ਲਾਗੂ ਕੀਤਾ ਜਾਵੇ। 

ਇਹ ਵੀ ਪੜ੍ਹੋ:  ਆਪਣੀ ਹੀ ਪਾਰਟੀ ਖ਼ਿਲਾਫ਼ ਅਸ਼ਵਨੀ ਸੇਖੜੀ ਨੇ ਮੁੜ ਖੋਲ੍ਹਿਆ ਮੋਰਚਾ, ਦਿੱਤਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਇਹ ਕਾਨੂੰਨ ਬਣਦਿਆਂ ਹੀ ਇਨ੍ਹਾਂ ਖ਼ਿਲਾਫ਼ ਕੜਾਕੇ ਦੀ ਠੰਢ, ਅੱਤ ਦੀ ਗਰਮੀ ,ਮੀਂਹ, ਹਨ੍ਹੇਰੀ, ਤੂਫਾਨ ਅਤੇ ਕੋਰੋਨਾ ਦੀ ਮਹਾਂਮਾਰੀ ਦੇ ਬਾਵਜੂਦ ਸੰਘਰਸ਼ ਕਰਦਿਆਂ ਇਕ ਸਾਲ ਹੋਣ ਵਾਲਾ ਹੈ ਤੇ ਅੱਗੇ ਤੋਂ ਵੀ ਇਸ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ । ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪੁਖਤਾ ਪ੍ਰਬੰਧ ਕਰਵਾਉਣ ਲਈ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਕੇ ਆਏ ਹਾਂ । ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕੋਰੋਨਾ ਕਿਸਾਨਾਂ ਦੇ ਵਿਰੁੱਧ ਵਰਤਿਆ ਹੈ । ਸਰਕਾਰ ਵੱਲੋਂ ਇਸ ਦੇ ਪ੍ਰਬੰਧ ਲਈ ਲਾਕਡਾਊਨ ਤੋਂ ਬਿਨਾਂ ਹੋਰ ਕੋਈ ਪ੍ਰਬੰਧ ਨਹੀਂ ਕੀਤੇ ਸਾਡੇ ਵਲੋਂ ਸੰਘਰਸ਼ ਵਿੱਚ ਪੂਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ  ।

ਇਹ ਵੀ ਪੜ੍ਹੋ:  ਗੜ੍ਹਸ਼ੰਕਰ ਪੁੱਜੇ ਦੀਪ ਸਿੱਧੂ ਬੋਲੇ, ਨੌਜਵਾਨ ਤੇ ਬਜ਼ੁਰਗ ਏਕੇ 'ਚ ਚੱਲਣ ਤਾਂ ਸਰਕਾਰ ਟਿਕ ਨਹੀਂ ਸਕਦੀ

ਸੂਬਾ ਆਗੂ ਹਰਿੰਦਰ ਕੌਰ ਬਿੰਦੂ ਅਤੇ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ 31 ਮਈ ਦੀ ਰਾਤ ਨੂੰ ਤੇਜ਼ ਤੂਫਾਨ ਕਾਰਨ ਸਟੇਜ ਦਾ ਭਾਰੀ ਨੁਕਸਾਨ ਹੋਇਆ। ਡਾ. ਵਰਧਨ ਜੋ ਸਟੇਜ 'ਤੇ ਲੱਗੇ ਪਾਈਪ ਅਤੇ ਚਾਨਣੀਆਂ ਦਾ 90 ਫ਼ੀਸਦੀ ਨੁਕਸਾਨ ਹੋ ਗਿਆ ਜੋ ਬਿਲਕੁਲ ਹੀ ਵਰਤਣ ਦੇ ਯੋਗ ਨਹੀਂ ਰਹੀਆਂ। ਇਸ ਦੇ ਬਾਵਜੂਦ ਵੀ ਵਲੰਟੀਅਰਾਂ ਵੱਲੋਂ ਸਟੇਜ ਦੇ ਕੁੱਲ ਪ੍ਰਬੰਧ ਨੂੰ ਮੁਕੰਮਲ ਕਰਨ ਲਈ ਜੱਦੋ ਜਹਿਦ ਕੀਤੀ ਗਈ ਅਤੇ ਸ਼ਾਮ ਤੱਕ ਕੁੱਲ ਟੈਂਟ ਨੂੰ ਮੁਕੰਮਲ ਕਰ ਲਿਆ ਗਿਆ ।


Bharat Thapa

Content Editor

Related News