ਵਿਵਾਦਾਂ ’ਚ ਘਿਰਿਆ ਥਾਣਾ ਮਾਹਿਲਪੁਰ ਦਾ ਥਾਣੇਦਾਰ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ
Wednesday, May 11, 2022 - 10:24 PM (IST)
ਮਾਹਿਲਪੁਰ (ਅਗਨੀਹੋਤਰੀ) : ਸੱਤ ਮਈ ਨੂੰ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਟੂਟੋਮਜਾਰਾ ਪੁਲ ਨਜ਼ਦੀਕ ਹੋਏ ਸੜਕ ਹਾਦਸੇ ’ਚ ਮਰੇ ਇਕ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਮਾਹਿਲਪੁਰ ਪੁਲਸ ਦੇ ਇਕ ਥਾਣੇਦਾਰ ਨੇ ਪੀੜਤ ਨੂੰ ਇਨਸਾਫ਼ ਦੇਣ ਦੀ ਬਜਾਏ ਅਤੇ ਦੂਜੇ ਮਾਮੂਲੀ ਜ਼ਖ਼ਮੀ ਪੀੜਤ ਦੇ ਬਿਆਨਾਂ ਤੋਂ ਉਲਟ ਜਾ ਕੇ ਆਪਣੀ ਰਿਪੋਰਟ ਵਿਚ ਇਕ ਮਨਘੜਤ ਸਵਿੱਫ਼ਟ ਗੱਡੀ ਦਾ ਜ਼ਿਕਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੱਤ ਮਈ ਦੀ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਹੋਏ ਸੜਕ ਹਾਦਸੇ ’ਚ ਇਨੋਵਾ ਗੱਡੀ ਨੰਬਰ ਪੀ. ਬੀ. 13 ਬੀ. ਐੱਮ 2900 ਨੇ ਬੇਕਾਬੂ ਹੋ ਕੇ ਪਹਿਲਾਂ ਮੋਟਰਸਾਈਕਲ ਨੰਬਰ ਪੀ. ਬੀ. 78 5056 ’ਤੇ ਸਵਾਰ ਕੁਲਵੀਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸਾਗਰ ਗੇਟ ਬੰਗਾ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ ਜਿਸ ਕਾਰਨ ਕੁਲਵੰਤ ਸਿੰਘ ਇਕ ਪਾਸੇ ਡਿੱਗ ਕੇ ਜ਼ਖਮੀ ਹੋ ਗਿਆ ਅਤੇ ਇਸ ਹਾਦਸੇ ’ਚ ਐਕਟਿਵਾ ਸਵਾਰ ਪ੍ਰਕਾਸ਼ ਰਾਮ ਦੀ ਮੌਤ ਹੋ ਗਈ ਸੀ। ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਉਸ ਨੇ ਇਨੋਵਾ ਗੱਡੀ ਦਾ ਹੀ ਜ਼ਿਕਰ ਕੀਤਾ ਸੀ ਪਰੰਤੂ ਮਾਮਲੇ ਦੀ ਪੜਤਾਲ ਕਰ ਰਹੇ ਥਾਣੇਦਾਰ ਗੁਰਮੇਲ ਸਿੰਘ ਨੇ ਇਨੋਵਾ ਗੱਡੀ ਦੇ ਚਾਲਕ ਨੂੰ ਅਦਾਲਤੀ ਲਾਹਾ ਦੇਣ ਲਈ ਸਵਿਫ਼ਟ ਗੱਡੀ ਦਾ ਜ਼ਿਕਰ ਆਪਣੀ ਰਿਪੋਰਟ ਵਿਚ ਕਰਕੇ ਪਰਚਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਜੀਜਾ-ਸਾਲੀ ’ਚ ਬਣ ਗਏ ਨਾਜਾਇਜ਼ ਸਬੰਧ, ਜਦੋਂ ਪਤਾ ਲੱਗਾ ਤਾਂ ਦੋਵਾਂ ਨੇ ਮਿਲ ਕੇ ਜੋ ਕੀਤਾ ਨਹੀਂ ਹੋਵੇਗਾ ਯਕੀਨ
ਇਨੋਵਾ ਚਾਲਕ ਸੱਤਾਧਾਰੀ ਪਾਰਟੀ ਦਾ ਉੱਚ ਰਾਜਨੀਤਿਕ ਪਹੁੰਚ ਵਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ। ਥਾਣੇਦਾਰ ਨੇ ਪੀੜਤ ਦੇ ਬਿਆਨਾਂ ’ਤੇ ਪਰਚਾ ਦੇਣ ਦੀ ਬਜਾਏ ਆਪਣੀ ਰਿਪੋਰਟ ਵਿਚ ਲਿਖ਼ ਦਿੱਤਾ ਕਿ ਮੌਕਾ ਦੇਖਣ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਸਵਿਫ਼ਟ ਵਰਗੀ ਨਾ ਮਾਲੂਮ ਗੱਡੀ ਦੇ ਬੰਪਰ ਦਾ ਅਗਲਾ ਹਿੱਸਾ ਟੁੱਟ ਕੇ ਮੌਕੇ ’ਤੇ ਡਿੱਗਿਆ ਅਤੇ ਇਹ ਨਾ ਮਾਲੂਮ ਗੱਡੀ ਪਹਿਲਾਂ ਮੋਟਰਸਾਈਕਲ ਵਿਚ ਵੱਜੀ ਅਤੇ ਬਾਅਦ ਵਿਚ ਇਨੋਵਾ ਵਿਚ ਵੱਜੀ ਜਿਸ ਕਾਰਨ ਇਨੋਵਾ ਐਕਟਿਵਾ ਵਿਚ ਟਕਰਾ ਗਈ ਅਤੇ ਐਕਟਿਵਾ ਚਾਲਕ ਦੀ ਮੌਤ ਹੋ ਗਈ। ਇਹ ਹਾਦਸਾ ਸਵਿਫਟ ਚਾਲਕ ਦੀ ਲਾਪਰਵਾਹੀ ਨਾਲ ਹੋਇਆ ਸੀ। ਪੀੜਤ ਕੁਲਵੰਤ ਸਿੰਘ ਨੇ ਦੱਸਿਆ ਕਿ ਇਨੋਵਾ ਚਾਲਕ ਦੀ ਲਾਪਰਵਾਹੀ ਕਾਰਨ ਹਾਦਸਾ ਹੋਇਆ ਸੀ ਅਤੇ ਮੌਕੇ ’ਤੇ ਹੋਰ ਗੱਡੀ ਕੋਈ ਨਹੀਂ ਸੀ। ਉਸ ਨੇ ਦੋਸ਼ ਲਗਾਇਆ ਕਿ ਥਾਣੇਦਾਰ ਨੇ ਮਿਲੀ ਭੁਗਤ ਕਰਕੇ ਇਸ ਮਾਮਲੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਹੈ। ਮਾਮਲਾ ਉਸ ਸਮੇਂ ਦਿਲਚਸਪ ਹੋ ਗਿਆ ਜਦੋਂ ਥਾਣਾ ਮੁਖ਼ੀ ਨੇ ਥਾਣੇਦਾਰ ਦੀ ਰਿਪੋਰਟ ਨੂੰ ਨਕਾਰਦੇ ਹੋਏ ਕਥਿਤ ਇਨੋਵਾ ਚਾਲਕ ਦੀਪਕ ਭਨੋਟ ਪੁੱਤਰ ਰਾਮਪਾਲ ਵਾਸੀ ਪੋਸੀ ਨੂੰ ਇਸ ਦਾ ਦੋਸ਼ੀ ਮੰਨ ਕੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਨਿਜ਼ਾਮਪੁਰ ਗੁਰਦੁਆਰਾ ਸਾਹਿਬ ਕਤਲ ਕਾਂਡ ’ਚ ਨਵਾਂ ਮੋੜ, ਬਰਜਿੰਦਰ ਸਿੰਘ ਪਰਵਾਨਾ ਦਾ ਨਾਮ ਆਇਆ ਸਾਹਮਣੇ
ਕੀ ਕਹਿੰਦੇ ਹਨ ਥਾਣੇਦਾਰ ਗੁਰਮੇਲ ਸਿੰਘ
ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵਿਫ਼ਟ ਵਰਗੀ ਗੱਡੀ ਦੇ ਬੰਪਰ ਦਾ ਹਿੱਸਾ ਮਿਲਿਆ ਹੈ ਜਿਸ ਕਾਰਨ ਉਨ੍ਹਾਂ ਅੰਦਾਜ਼ਾ ਲਗਾਇਆ ਕਿ ਇਸ ਵਿਚ ਇਕ ਹੋਰ ਗੱਡੀ ਵੀ ਸ਼ਾਮਿਲ ਹੈ। ਜਦੋਂ ਉਨ੍ਹਾਂ ਪੀੜਤ ਦੇ ਬਿਆਨਾ ਵਿਚ ਸਵਿਫ਼ਟ ਗੱਡੀ ਦੇ ਜ਼ਿਕਰ ਬਾਰੇ ਪੁੱਛਿਆ ਤਾਂ ਉਹ ਚੁੱਪੀ ਧਾਰ ਗਏ ਅਤੇ ਤਸੱਲੀਬਖ਼ਸ਼ ਉੱਤਰ ਨਾ ਸਕੇ।
ਇਹ ਵੀ ਪੜ੍ਹੋ : ਪਟਿਆਲਾ ਦੇ ਹਨੂੰਮਾਨ ਮੰਦਿਰ ਵਿਚ ਮਿਲੀਆਂ ਦੋ ਲਾਸ਼ਾਂ, ਇਲਾਕੇ ’ਚ ਫੈਲੀ ਸਨਸਨੀ
ਕੀ ਕਹਿੰਦੇ ਹਨ ਥਾਣਾ ਮੁਖ਼ੀ
ਥਾਣਾ ਮੁਖ਼ੀ ਬਲਵਿੰਦਰ ਪਾਲ ਨੇ ਦੱਸਿਆ ਕਿ ਅਸਲ ਦੋਸ਼ੀ ਦੀ ਗ੍ਰਿਫ਼ਤਾਰੀ ਪਾ ਕੇ ਉਸ ਨੂੰ ਆਰਜੀ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਅਸਲ ਬਿਆਨਾਂ ਨਾਲ ਚਲਾਨ ਅਦਾਲਤ ਵਿਚ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ ਵਿਚ ਮੋਟਰਸਾਈਕਲ, ਐਕਟਿਵਾ ਅਤੇ ਇਨੋਵਾ ਤੋਂ ਇਲਾਵਾ ਕੋਈ ਹੋਰ ਗੱਡੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਐਕਸ਼ਨ, ਹਰਸਿਮਰਤ, ਭੱਠਲ ਤੇ ਜਾਖੜ ਸਣੇ 8 ਆਗੂਆਂ ਦੀ ਸੁਰੱਖਿਆ ’ਚ ਵੱਡੀ ਕਟੌਤੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?