35 ਲੀਟਰ ਲਾਹਣ ਸਣੇ ਕਾਬੂ

Saturday, Sep 09, 2017 - 01:32 AM (IST)

ਬਹਿਰਾਮ, (ਆਰ.ਡੀ.ਰਾਮਾ)- ਥਾਣਾ ਬਹਿਰਾਮ ਦੀ ਪੁਲਸ ਨੇ 35 ਲੀਟਰ ਲਾਹਣ (ਕੱਚੀ ਸ਼ਰਾਬ) ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਥਾਣਾ ਮੁਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਰੇਲਵੇ ਫਾਟਕ ਚੱਕ ਬਿਲਗਾ ਬਹਿਰਾਮ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਕੇਵਲ ਕ੍ਰਿਸ਼ਨ ਪੁੱਤਰ ਮਲਾਵਾ ਰਾਮ ਵਾਸੀ ਬਾਜ਼ੀਗਰ ਬਸਤੀ ਰੇਲਵੇ ਸਟੇਸ਼ਨ ਬਹਿਰਾਮ ਘਰ 'ਚ ਨਾਜਾਇਜ਼ ਦੇਸੀ ਸ਼ਰਾਬ ਕੱਢ ਕੇ ਵੇਚਦਾ ਹੈ। ਪੁਲਸ ਪਾਰਟੀ ਨੇ ਤੁਰੰਤ ਛਾਪਾ ਮਾਰ ਕੇ ਕੇਵਲ ਕ੍ਰਿਸ਼ਨ ਨੂੰ 35 ਲੀਟਰ ਲਾਹਣ ਸਣੇ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News