ਮੋਟਰਸਾਇਕਲ ਸਵਾਰ ਨਸ਼ੀਲੇ ਪਦਾਰਥਾਂ ਸਣੇ ਕਾਬੂ

Thursday, Jul 27, 2017 - 04:37 PM (IST)

ਮੋਟਰਸਾਇਕਲ ਸਵਾਰ ਨਸ਼ੀਲੇ ਪਦਾਰਥਾਂ ਸਣੇ ਕਾਬੂ


ਤਪਾ ਮੰਡੀ(ਸ਼ਾਮ,ਗਰਗ) - ਮਾਤਾ ਦਾਤੀ ਰੋਡ ਤੋਂ ਤਪਾ ਪੁਲਸ ਨੇ ਮੋਟਰਸਾਇਕਲ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ। ਉਕਤ ਦੋਸ਼ੀ ਦੀ ਤਲਾਸ਼ੀ ਲੈਣ 'ਤੇ 37 ਨਸ਼ੀਲੀਆਂ ਸ਼ੀਸੀਆਂ ਅਤੇ 300 ਗੋਲੀਆਂ ਨੂੰ ਬਰਾਮਦ ਕੀਤਾ ਗਿਆ।
ਪੁਲਸ ਸੂਤਰਾਂ ਅਨੁਸਾਰ ਥਾਣੇਦਾਰ ਜਰਨੈਲ ਸਿੰਘ ਦੀ ਅਗਵਾਈ 'ਚ ਮਾਤਾ ਦਾਤੀ ਰੋਡ 'ਤੇ ਗਸਤ ਕਰ ਰਹੀ ਸੀ ਤਾਂ ਸ਼ੱਕੀ ਹਾਲਤ 'ਚ ਇੱਕ ਮੋਟਰਸਾਇਕਲ ਸਵਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਵਿਅਕਤੀ ਰੁਕਣ ਦੀ ਬਜਾਏ ਦੋੜਾ ਕੇ ਲੈ ਗਿਆ, ਉਕਤ ਵਿਅਕਤੀ ਦਾ ਪਿੱਛਾ ਕਰਨ 'ਤੇ ਉਸਦੇ ਝੋਲੇ 'ਚੋਂ 37 ਨਸ਼ੀਲੀਆਂ ਸ਼ੀਸ਼ੀਆਂ ਅਤੇ 300 ਗੋਲੀਆਂ(30 ਪੱਤੇ) ਨਸ਼ੀਲੀਆਂ ਗੋਲੀਆਂ ਨੂੰ ਬਰਾਮਦ ਕੀਤਾ ਗਿਆ। ਫੜੇ ਗਏ ਵਿਅਕਤੀ ਦੀ ਪਹਿਚਾਣ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਚਿੜਾ ਸਿੰਘ ਨਿਵਾਸੀ ਆਵਾ ਬਸਤੀ ਤਪਾ ਤੋਂ ਹੋਈ ਹੈ ਅਤੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News