ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ

Tuesday, Apr 17, 2018 - 04:01 AM (IST)

ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ

ਨਡਾਲਾ, (ਜ.ਬ.)- ਨਡਾਲਾ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ।ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਭੁਲੱਥ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਪੁਲਸ ਨੇ ਨਡਾਲਾ-ਸੁਭਾਨਪੁਰ ਸੜਕ 'ਤੇ ਬਾਮੂਵਾਲ ਮੋੜ ਉਪਰ ਨਾਕਾਬੰਦੀ ਕੀਤੀ ਹੋਈ ਸੀ ਕਿ ਹੱਥ 'ਚ ਥੈਲਾ ਫੜੀ ਪੈਦਲ ਆ ਰਹੇ ਵਿਅਕਤੀ ਗੁਰਚਰਨ ਸਿੰਘ ਪੁੱਤਰ ਜਗਤਾਰ ਸਿੰਘ ਹਾਲ ਵਾਸੀ ਬੂਟ ਦੀ ਤਲਾਸ਼ੀ ਲੈਣ 'ਤੇ ਉਸ ਦੇ ਥੈਲੇ 'ਚੋਂ 6750 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਮੌਕੇ ਮੁਨਸ਼ੀ ਗਿਆਨ ਸਿੰਘ, ਹੌਲਦਾਰ ਜਸਵਿੰਦਰ ਸਿੰਘ, ਜਸਵੰਤ ਸਿੰਘ, ਗੁਰਨਾਮ ਸਿੰਘ ਤੇ ਹੋਰ ਹਾਜ਼ਰ ਸਨ।


Related News