ਨਾਜਾਇਜ਼ ਸ਼ਰਾਬ ਸਣੇ ਵਿਅਕਤੀ ਕਾਬੂ
Tuesday, Oct 24, 2017 - 02:37 AM (IST)
ਬਟਾਲਾ, (ਬੇਰੀ)- ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ 14 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਨਵਾਂ ਪਿੰਡ ਸ਼ਾਹਪੁਰਾ ਵਿਖੇ ਇਕ ਘਰ 'ਚ ਛਾਪੇਮਾਰੀ ਕਰਕੇ 14 ਬੋਤਲਾਂ ਮਾਰਕਾ ਕੈਸ਼ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸਦੀ ਪਛਾਣ ਕੈਪਟਨ ਮਸੀਹ ਪੁੱਤਰ ਸ਼ਮਾ ਮਸੀਹ ਵਾਸੀ ਨਵਾਂ ਪਿੰਡ ਸ਼ਾਹਪੁਰਾ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।
