ਪਾਬੰਦੀ ਵਾਲੇ ਨਸ਼ੀਲੇ ਟੀਕਿਆਂ ਸਮੇਤ 1 ਕਾਬੂ

Friday, Dec 22, 2017 - 03:50 AM (IST)

ਪਾਬੰਦੀ ਵਾਲੇ ਨਸ਼ੀਲੇ ਟੀਕਿਆਂ ਸਮੇਤ 1 ਕਾਬੂ

ਚੰਡੀਗੜ੍ਹ, (ਸੰਦੀਪ)- ਮੌਲੀਜਾਗਰਾਂ ਥਾਣਾ ਪੁਲਸ ਨੇ ਇਥੇ ਹੀ ਕਾਲੋਨੀ ਦੇ ਰਹਿਣ ਵਾਲੇ ਹੈਪੀ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਪਾਬੰਦੀ ਵਾਲੇ ਨਸ਼ੀਲੇ ਟੀਕੇ ਲੈ ਕੇ ਜਾ ਰਿਹਾ ਸੀ। ਪੁਲਸ ਨੇ ਹੈਪੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਹੈਪੀ ਨੂੰ ਰਾਏਪੁਰ ਖੁਰਦ ਟੀ-ਪੁਆਇੰਟ ਨੇੜੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 22 ਟੀਕੇ ਬਰਾਮਦ ਕੀਤੇ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।


Related News