ਨਸ਼ੇ ਵਾਲੇ 80 ਟੀਕਿਆਂ ਸਮੇਤ 2 ਕਾਬੂ

Tuesday, Mar 20, 2018 - 11:46 PM (IST)

ਨਸ਼ੇ ਵਾਲੇ 80 ਟੀਕਿਆਂ ਸਮੇਤ 2 ਕਾਬੂ

ਬੰਗਾ, (ਚਮਨ ਲਾਲ/ਰਾਕੇਸ਼ ਅਰੋੜਾ)- ਥਾਣਾ ਸਿਟੀ ਬੰਗਾ ਪੁਲਸ ਦੁਆਰਾ 80 ਵੱਖ-ਵੱਖ ਤਰ੍ਹਾਂ ਦੇ ਨਸ਼ੇ ਵਾਲੇ ਟੀਕਿਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਲਖਵੀਰ ਚੰਦ ਤੇ ਏ.ਐੱਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਜਿਸ ਵਿਚ ਐੱਚ.ਸੀ. ਜਰਨੈਲ ਸਿੰਘ,ਐੱਚ.ਸੀ. ਰਾਜ ਕੁਮਾਰ, ਐੱਚ.ਸੀ. ਸਤਵੀਰ ਸਿੰਘ ਗਸ਼ਤ ਦੌਰਾਨ ਬੰਗਾ ਤੋਂ ਪਿੰਡ ਦੁਸਾਂਝ ਖੁਰਦ ਸੂਆ ਵੱਲ ਜਾ ਰਹੇ ਸੀ ਤਾਂ ਸਾਹਮਣਿਓ ਇਕ ਸਕੂਟਰ 'ਤੇ 2 ਨੌਜਵਾਨ ਆਉਂਦੇ ਦਿਖਾਈ ਦਿੱਤੇ, ਜੋ ਕਿ ਸਾਹਮਣੇ ਤੋਂ ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਨੂੰ ਮੁੜਨ ਲੱਗੇ ਤਾਂ ਉਨ੍ਹਾਂ ਦਾ ਸਕੂਟਰ ਬੰਦ ਹੋ ਗਿਆ, ਜਦੋਂ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਜਾਂਚ ਕੀਤੀ ਤਾ ਉਨ੍ਹਾਂ ਆਪਣਾ ਨਾਂ ਉਂਕਾਰ ਸਿੰਘ ਉਰਫ ਉੱਕਾ ਪੁੱਤਰ ਦਵਿੰਦਰ ਪਾਲ ਵਾਸੀ ਅੰਬੇਡਕਰ ਨਗਰ ਬੰਗਾ ਤੇ ਰਵੀਦੱਤ ਪੁੱਤਰ ਭਾਗ ਰਾਮ ਵਾਸੀ ਪਿੰਡ ਭੁੱਖੜੀ ਦੱਸਿਆ। ਤਲਾਸ਼ੀ ਲੈਣ 'ਤੇ ਉਪਰੋਕਤ ਨੌਜਵਾਨਾਂ ਕੋਲੋਂ 20-20 ਟੀਕੇ ਏਵਲ ਤੇ 20-20 ਟੀਕੇ ਵਿਪਰੋਨਾਰੀਪਨ ਬਰਾਮਦ ਹੋਏ । ਨੌਜਵਾਨਾਂ ਨੂੰ ਕਾਰਵਾਈ ਹਿੱਤ ਥਾਣਾ ਸਿਟੀ ਬੰਗਾ ਲਿਆਂਦਾ ਗਿਆ, ਜਿਨ੍ਹਾਂ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।


Related News