ਨਸ਼ਿਆਂ ਦੀ ਸਮੱਗਲਿੰਗ ਕਰਦੇ 3 ਕਾਬੂ

07/24/2017 3:38:24 AM

ਮੇਹਟੀਆਣਾ, (ਸੰਜੀਵ)- ਮੇਹਟੀਆਣਾ ਪੁਲਸ ਵੱਲੋਂ 2 ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 95 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ  ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਹੰਸ ਰਾਜ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੇਹਟੀਆਣਾ ਤੋਂ ਪਿੰਡ ਭੁੰਗਰਨੀ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਸ਼ੱਕ ਪੈਣ 'ਤੇ ਇਕ ਨੌਜਵਾਨ ਦੀ ਤਲਾਸ਼ੀ ਲਈ, ਜਿਸ ਤੋਂ 45 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਕਥਿਤ ਦੋਸ਼ੀ ਦੀ ਪਛਾਣ ਅਮਨਾ ਪੁੱਤਰ ਮਹਿੰਗਾ ਰਾਮ ਵਾਸੀ ਹਾਰਟਾ ਵਜੋਂ ਹੋਈ ਹੈ।
ਇਸੇ ਤਰ੍ਹਾਂ ਐੱਸ. ਆਈ. ਸਰਬਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਰਾਜਪੁਰ ਭਾਈਆਂ ਤੋਂ ਬੱਡਲਾ ਵੱਲ ਨੂੰ ਜਾ ਰਹੇ ਇਕ ਵਿਅਕਤੀ ਨੂੰ ਬੱਡਲਾ ਪੁਲ ਨਜ਼ਦੀਕ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਕਥਿਤ ਦੋਸ਼ੀ ਦੀ ਪਛਾਣ ਸੁਖਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬੱਡਲਾ ਵਜੋਂ ਹੋਈ ਹੈ। ਥਾਣਾ ਮੇਹਟੀਆਣਾ ਪੁਲਸ ਨੇ ਦੋਵਾਂ ਕਥਿਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 
ਸੈਲਾ ਖੁਰਦ, (ਅਰੋੜਾ)-ਸਥਾਨਕ ਪੁਲਸ ਚੌਕੀ ਦੇ ਇੰਚਾਰਜ ਸੋਹਣ ਲਾਲ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਇਕ ਨੌਜਵਾਨ ਨੂੰ 50 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ। ਐੱਸ. ਐੱਚ. ਓ. ਮਾਹਿਲਪੁਰ ਬਲਵਿੰਦਰ ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਚੌਕੀ ਇੰਚਾਰਜ ਸੈਲਾ ਖੁਰਦ ਸੋਹਣ ਲਾਲ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਜਦ ਉਹ ਪਿੰਡ ਜੱਸੋਵਾਲ ਦੇ ਮੋੜ ਕੋਲ ਪਹੁੰਚੇ ਤਾਂ ਸਾਹਮਣਿਓਂ ਮੋਟਰਸਾਈਕਲ 'ਤੇ ਅਮੀਰ ਚੰਦ ਉਰਫ਼ ਲਾਡੀ ਪੁੱਤਰ ਸੁਰਿੰਦਰ ਕੁਮਾਰ ਪਿੰਡ ਬਿਲੜੋ ਆ ਰਿਹਾ ਸੀ। ਪੁਲਸ ਆਉਂਦੀ ਦੇਖ ਇਹ ਮੋਟਰਸਾਈਕਲ ਮੋੜ ਕੇ ਭੱਜਣ ਲੱਗਾ ਤਾਂ ਇਸ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਇਹ ਡਿੱਗ ਪਿਆ। ਪੁਲਸ ਨੇ ਇਸ ਨੂੰ ਦਬੋਚ ਕੇ ਇਸ ਦੀ ਤਲਾਸ਼ੀ ਲਈ ਤਾਂ ਇਸ ਪਾਸੋਂ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ।
ਕਥਿਤ ਦੋਸ਼ੀ ਅਮੀਰ ਚੰਦ ਉਰਫ਼ ਲਾਡੀ ਵਿਰੁੱਧ ਧਾਰਾ 22-61-85 ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। ਚੌਕੀ ਇੰਚਾਰਜ ਸੋਹਣ ਲਾਲ ਨੇ ਦੱਸਿਆ ਕਿ ਉਕਤ 
ਦੋਸ਼ੀ ਖਿਲਾਫ਼ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਨਸ਼ੇ ਦਾ ਕੇਸ ਦਰਜ ਹੋਇਆ ਸੀ।


Related News